ਅੰਬਾਲਾ ਨੇੜੇ ਮਾਰਕੰਡਾ ਦਰਿਆ ’ਚੋਂ ਬੰਬ ਦੇ 6 ਖੋਲ ਮਿਲੇ

03/14/2021 11:27:12 AM

ਅੰਬਾਲਾ (ਭਾਸ਼ਾ)- ਅੰਬਾਲਾ-ਕੁਰੂਕਸ਼ੇਤਰ ਸਰਹੱਦ ’ਤੇ ਅੰਬਾਲਾ ਕੈਂਟ ਤੋਂ 20 ਕਿਲੋਮੀਟਰ ਦੂਰ ਤੰਗੈਲ ਪਿੰਡ ਵਿਚ ਮਾਰਕੰਡਾ ਦਰਿਆ ’ਚੋਂ ਸ਼ਨੀਵਾਰ ਬੰਬ ਦੇ 6 ਖੋਲ ਮਿਲੇ। ਪੁਲਸ ਨੇ ਦੱਸਿਆ ਕਿ ਕੁਝ ਲੋਕਾਂ ਨੇ ਇਨ੍ਹਾਂ ਖੋਲ ਨੂੰ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੰਬ ਨਕਾਰਾ ਦਸਤੇ ਨੂੰ ਵੀ ਬੁਲਾਇਆ। ਘਟਨਾ ਦੀ ਜਾਣਕਾਰੀ ਸਾਹਾ ਥਾਣੇ 'ਚ ਦਿੱਤੀ ਗਈ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬੰਬ ਦੇ ਇਹ ਖੋਲ ਬਹੁਤ ਪੁਰਾਣੇ ਅਤੇ ਜ਼ੰਗ ਲੱਗੇ ਹੋਏ ਸਨ। ਉਨ੍ਹਾਂ ਨਾਲ ਕੋਈ ਖ਼ਤਰਾ ਨਹੀਂ ਸੀ। ਇਕ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ 30 ਸਾਲ ਪਹਿਲਾਂ ਇੱਥੇ ਫ਼ੋਜ ਨੇ ਇਕ ਅਭਿਆਸ ਕੀਤਾ ਸੀ। ਹੋ ਸਕਦਾ ਹੈ ਕਿ ਇਹ ਖੋਲ ਉਸ ਸਮੇਂ ਦੇ ਹੋਣ। ਫ਼ੌਜ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।


DIsha

Content Editor

Related News