ਨੀਤੀ ਆਯੋਗ ਦੇ ਹੈਲਥ ਇੰਡੈਕਸ ''ਚ ਹਰਿਆਣਾ ਅੱਗੇ, ਇਕਮਾਤਰ ਅਜਿਹਾ ਸੂਬਾ ਜਿੱਥੇ ਨਹੀਂ ਸੀ ਨਰਸਾਂ ਦੀ ਕਮੀ

Tuesday, Dec 28, 2021 - 06:49 PM (IST)

ਨੀਤੀ ਆਯੋਗ ਦੇ ਹੈਲਥ ਇੰਡੈਕਸ ''ਚ ਹਰਿਆਣਾ ਅੱਗੇ, ਇਕਮਾਤਰ ਅਜਿਹਾ ਸੂਬਾ ਜਿੱਥੇ ਨਹੀਂ ਸੀ ਨਰਸਾਂ ਦੀ ਕਮੀ

ਹਰਿਆਣਾ (ਵਾਰਤਾ)- ਨੀਤੀ ਆਯੋਗ ਦੇ ਹੈਲਥ ਇੰਡੈਕਸ 'ਚ ਬਿਹਤਰ ਸਿਹਤ ਪ੍ਰਣਾਲੀਆਂ ਦੇ ਓਵਰਆਲ (ਸਮੁੱਚੇ ਤੌਰ 'ਤੇ) ਪ੍ਰਦਰਸ਼ਨ 'ਚ ਹਰਿਆਣਾ ਅੱਗੇ ਰਿਹਾ ਹੈ ਅਤੇ ਉਸ ਨੇ ਬੇਸ ਸਾਲ 2018-19 ਦੇ ਰੈਂਕ ਨੂੰ 2019-20 'ਚ ਵੀ ਬਰਕਰਾਰ ਰੱਖਿਆ ਹੈ। ਹਰਿਆਣਾ ਇਕ ਮਾਤਰ ਅਜਿਹਾ ਸੂਬਾ, ਜਿੱਥੇ ਸਟਾਫ਼ ਨਰਸਾਂ ਦੀ ਕਮੀ ਨਹੀਂ ਸੀ। ਹਰਿਆਣਾ ਨੇ ਆਪਣੇ ਪੂਰੇ ਸਟਾਫ਼ ਨੂੰ ਆਈ.ਟੀ. ਏਨੈਬਲਡ ਐੱਚ.ਆਰ.ਐੱਮ.ਆਈ.ਐੱਸ. ਨਾਲ ਕਵਰ ਕੀਤਾ ਹੈ। ਉੱਥੇ ਹੀ ਜ਼ਿਲ੍ਹਾ, ਉੱਪ ਜ਼ਿਲ੍ਹਾ ਹਸਪਤਾਲ, ਪੀ.ਐੱਚ.ਸੀ. ਗੁਣਵੱਤਾ ਮਾਨਤਾ ਸੁਧਾਰ ਦੇ ਮਾਮਲੇ 'ਚ ਵੀ ਹਰਿਆਣਾ ਮੋਹਰੀ ਸੂਬਿਆਂ 'ਚੋਂ ਇਕ ਹੈ।

PunjabKesari

ਪ੍ਰਦੇਸ਼ 'ਚ ਡਾਕਟਰਾਂ ਦੀ ਮੰਗ ਪੂਰੀ ਕਰਨ ਲਈ ਹਰ ਜ਼ਿਲ੍ਹੇ 'ਚ ਇਕ ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਕਿਰਿਆ ਜਾਰੀ ਹੈ। ਹਰ ਸਾਲ 2500 ਡਾਕਟਰ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਲਈ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਵਧਾ ਕੇ 1685 ਕੀਤੀਆਂ ਗਈਆਂ ਹਨ, ਜੋ 2014 'ਚ 700 ਸਨ। ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਦੇ ਨਾਲ-ਨਾਲ ਲਗਭਗ 600 ਸੀਟਾਂ ਪੀ.ਜੀ. ਕੋਰਸ ਦੀਆਂ ਵੀ ਵਧਾਈਆਂ ਗਈਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News