ਹਰਿਆਣਾ 'ਚ ਦਰਦਨਾਕ ਹਾਦਸਾ, ਯਮੁਨਾ ਨਦੀ 'ਚ ਡੁੱਬਣ ਕਾਰਨ 6 ਲੋਕਾਂ ਦੀ ਮੌਤ

Tuesday, Sep 15, 2020 - 01:37 PM (IST)

ਹਰਿਆਣਾ 'ਚ ਦਰਦਨਾਕ ਹਾਦਸਾ, ਯਮੁਨਾ ਨਦੀ 'ਚ ਡੁੱਬਣ ਕਾਰਨ 6 ਲੋਕਾਂ ਦੀ ਮੌਤ

ਪਾਨੀਪਤ- ਹਰਿਆਣਾ 'ਚ ਪਾਨੀਪਤ ਦੇ ਪਿੰਡ ਜਲਮਾਨਾ ਦੇ ਘਾਟ 'ਤੇ ਮੰਗਲਵਾਰ ਸਵੇਰੇ ਯਮੁਨਾ ਨਦੀ 'ਚ ਨਹਾਉਣ ਲਈ ਉਤਰੀ ਇਕ ਕੁੜੀ ਅਤੇ 2 ਬੱਚੇ ਡੁੱਬ ਗਏ, ਫਿਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬੱਚਿਆਂ ਦੀ ਮਾਂ ਅਤੇ 2 ਨੌਜਵਾਨ ਵੀ ਡੁੱਬ ਗਏ। ਫਿਲਹਾਲ ਤਿੰਨ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਮਿਲੀ ਜਾਣਕਾਰੀ ਅਨੁਸਾਰ, ਅੱਜ ਯਾਨੀ ਮੰਗਲਵਾਰ ਸਵੇਰੇ ਸਰਿਤਾ ਆਪਣੇ ਬੇਟੇ ਸਾਗਰ (15) ਅਤੇ 13 ਸਾਲਾ ਧੀ ਪਾਇਲ ਨਾਲ ਨਹਿਰ ਕੋਲ ਸੈਰ ਕਰਨ ਆਈ ਸੀ। ਉਨ੍ਹਾਂ ਨਾਲ 20 ਸਾਲਾ ਸੋਨੀਆ ਵੀ ਸੀ। ਯਮੁਨਾ ਦੇ ਘਾਟ 'ਤੇ ਪਹੁੰਚ ਕੇ ਸੋਨੀਆ ਪਾਣੀ ਘੱਟ ਕਹਿਣ ਦੀ ਗੱਲ ਕਹਿ ਕੇ ਨਹਿਰ 'ਚ ਨਹਾਉਣ ਲਈ ਉਤਰੀ। ਉਸ ਦੇ ਪਿੱਛੇ ਸਾਗਰ ਅਤੇ ਪਾਇਲ ਵੀ ਨਹਾਉਣ ਲਈ ਨਹਿਰ 'ਚ ਉਤਰ ਗਏ। ਪਾਣੀ ਜ਼ਿਆਦਾ ਹੋਣ ਕਾਰਨ ਤਿੰਨੋਂ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਲਈ ਸੋਨੀਆ ਨੇ ਵੀ ਪਾਣੀ 'ਚ ਛਾਲ ਮਾਰ ਦਿੱਤੀ। ਉਸ ਤੋਂ ਬਾਅਦ ਉਹ ਵੀ ਪਾਣੀ 'ਚ ਡੁੱਬਣ ਲੱਗੀ। ਚਾਰਾਂ ਨੂੰ ਡੁੱਬਦਾ ਦੇਖ ਕੋਲ ਹੀ ਸੈਰ ਕਰ ਰਹੇ 2 ਨੌਜਵਾਨਾਂ ਨੇ ਵੀ ਪਾਣੀ 'ਚ ਛਾਲ ਮਾਰ ਦਿੱਤੀ ਪਰ ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਿਆ।

ਸੂਚਨਾ ਮਿਲਣ ਤੋਂ ਬਾਅਦ ਭਾਰੀ ਗਿਣਤੀ 'ਚ ਪਿੰਡ ਵਾਸੀ ਘਟਨਾ ਵਾਲੀ ਜਗ੍ਹਾ ਪਹੁੰਚ ਗਏ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ। ਬਾਅਦ 'ਚ ਗੋਤਾਖੋਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਗੋਤਾਖੋਰਾਂ ਨੂੰ ਤਲਾਸ਼ੀ ਤੋਂ ਬਾਅਦ ਤਿੰਨ ਲਾਸ਼ਾਂ ਮਿਲ ਗਈਆਂ, ਬਾਕੀਆਂ ਦੀ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਦੌਲੀ ਦਾ ਬਾਦਲ ਅਤੇ ਕਰਹੰਸ ਦਾ ਗੌਰਵ ਆਪਣੀ ਰਿਸ਼ਤੇਦਾਰੀ 'ਚ ਆਏ ਹੋਏ ਸਨ ਅੱਜ ਸਵੇਰੇ ਉਹ ਵੀ ਯਮੁਨਾ ਕਿਨਾਰੇ ਸੈਰ ਕਰ ਰਹੇ ਸਨ। 2 ਬੀਬੀਆਂ ਅਤੇ 2 ਬੱਚਿਆਂ ਨੂੰ ਡੁੱਬਦਾ ਦੇਖ ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਨੇ ਵੀ ਯਮੁਨਾ 'ਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਵੀ ਡੁੱਬ ਗਏ। ਗੋਤਾਖੋਰਾਂ ਦੀ ਮਦਦ ਨਾਲ ਸਰਿਤਾ ਸੋਨੀਆ ਅਤੇ ਬਾਦਲ ਦੀਆਂ ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ। ਪਾਇਲ, ਸਾਗਰ ਅਤੇ ਗੌਰਵ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ। ਗੋਤਾਖੋਰ ਤਲਾਸ਼ 'ਚ ਜੁਟੇ ਹੋਏ ਹਨ।


author

DIsha

Content Editor

Related News