ਝੱਜਰ 'ਚ ਮਿਲੀਆਂ 5 ਪ੍ਰਵਾਸੀ ਮਜਦੂਰਾਂ ਦੀਆਂ ਲਾਸ਼ਾਂ

Tuesday, Sep 17, 2019 - 09:16 PM (IST)

ਝੱਜਰ 'ਚ ਮਿਲੀਆਂ 5 ਪ੍ਰਵਾਸੀ ਮਜਦੂਰਾਂ ਦੀਆਂ ਲਾਸ਼ਾਂ

ਝੱਜਰ — ਝੱਜਰ ਦੇ ਸੈਕਟਰ-6 'ਚ ਨਿਰਮਾਣ ਅਧੀਨ ਮਕਾਨ 'ਚ 5 ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਖੇਤਰ 'ਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਝੱਜਰ ਦੇ ਸੈਕਟਰ-6 'ਚ ਇਮਲੋਟਾ ਨਿਵਾਸੀ ਮਾਸਟਰ ਵਿਨੋਦ ਘਰ ਦਾ ਨਿਰਮਾਣ ਕਰਵਾ ਰਹੇ ਹਨ। ਦੂਬਲਧਨ ਮਾਜਰਾ ਨਿਵਾਸੀ ਰਾਮਦਰਸ਼ਨ ਨੂੰ ਨਿਰਮਾਣ ਕੰਮ ਦਾ ਠੇਕਾ ਦਿੱਤਾ ਹੋਇਆ ਹੈ।

ਰਾਮ ਦਰਸ਼ਨ ਨੇ ਨਿਰਮਾਣ ਕੰਮ ਲਈ ਮੱਧ ਪ੍ਰਦੇਸ਼ ਦੇ ਦਗੜਾ ਜ਼ਿਲਾ ਪੰਨਾ ਦੇ ਪ੍ਰਵਾਸੀ ਮਜ਼ਦੂਰ ਲਗਾ ਰੱਖੇ ਹਨ। ਜਾਣਕਾਰੀ ਮੁਤਾਬਕ ਮਜ਼ਦੂਰ ਮੈਦਾ ਪਤਨੀ ਹਾਕਮ, ਬਹਾਦਰ ਪੁੱਤਰ ਹੱਕਾ, ਲੜਕੀ ਦੀਪੂ ਪੁੱਤਰੀ ਹੱਕਾ ਤੇ ਹਾਕਮ ਆਦਿ ਨਿਰਮਾਣ ਕੰਮਸ 'ਚ ਲੱਗੇ ਹੋਏ ਸਨ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਠੇਕੇਦਾਰ ਨੇ ਮਜ਼ਦੂਰੀ ਦੇ ਤੌਰ 'ਤੇ ਮ੍ਰਿਤਕ ਪਰਿਵਾਰ ਨੂੰ ਕਰੀਬ 40 ਹਜ਼ਾਰ ਰੁਪਏ ਦਿੱਤੇ ਸਨ ਪਰਿਵਾਰ ਬੀਤੇ ਕੱਲ ਸ਼ਾਮ ਆਪਣੇ ਸਾਥੀਆਂ ਨਾਲ ਆਖਰੀ ਵਾਰ ਮਿਲਿਆ ਸੀ। ਉਸ ਤੋਂ ਬਾਅਦ ਕਿਸੇ ਨੇ ਪਰਿਵਾਰ ਨੂੰ ਨਹੀਂ ਦੇਖਿਆ।

ਮੱਧ ਪ੍ਰਦੇਸ਼ 'ਚ ਰਹਿ ਰਹੇ ਮ੍ਰਿਤਕ ਹਾਕਮ ਦੇ ਬੇਟੇ ਕਰਣ ਨੇ ਦੇਰ ਸ਼ਾਮ ਗੁਆਂਢੀ ਪ੍ਰਵਾਸੀ ਔਰਤ ਚੰਦਾ ਪਤਨੀ ਕੇਸ਼ਵ ਨੂੰ ਜਾਣਕਾਰੀ ਲੈਣ ਲਈ ਭੇਜਿਆ ਤਾਂ ਉਸ ਨੇ ਦੇਖਿਆ ਕਿ ਸਾਰੇ ਸ਼ੱਕੀ ਹਾਲਾਤ 'ਚ ਜ਼ਮੀਨ 'ਤੇ ਪਏ ਹੋਏ ਹਨ। ਔਰਤ ਨੇ ਇਸ ਦੀ ਜਾਣਕਾਰੀ ਆਪਣੇ ਪਤੀ ਨੂੰ ਦਿੱਤੀ। ਜਿਸ 'ਤੇ ਠੇਕੇਦਾਰ ਨੂੰ ਫੋਨ 'ਤੇ ਇਸ ਦੀ ਸੂਚਨਾ ਦਿੱਤੀ। ਇਸ 'ਤੇ ਝੱਜਰ ਸ਼ਹਿਰ ਥਾਣਾ ਇੰਚਾਰਜ ਜਿਤੇਂਦਰ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਜਾਂਚ ਕਰ ਰਹੇ ਹਨ।


author

Inder Prajapati

Content Editor

Related News