ਹਰਿਆਣਾ ''ਚ ਗਸ਼ਤ ਦੌਰਾਨ 2 ਪੁਲਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ

Tuesday, Jun 30, 2020 - 03:55 PM (IST)

ਹਰਿਆਣਾ ''ਚ ਗਸ਼ਤ ਦੌਰਾਨ 2 ਪੁਲਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ

ਸੋਨੀਪਤ- ਹਰਿਆਣਾ 'ਚ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਇਲਾਕੇ 'ਚ ਕੱਲ ਯਾਨੀ ਸੋਮਵਾਰ ਰਾਤ ਬਰੋਦਾ ਥਾਣੇ ਦੇ ਅਧੀਨ ਪਿੰਡ ਬੁਟਾਨਾ ਪੁਲਸ ਚੌਕੀ 'ਚ ਤਾਇਨਾਤ 2 ਪੁਲਸ ਮੁਲਾਜ਼ਮਾਂ ਦੀ ਚੌਕੀ ਤੋਂ ਥੋੜ੍ਹੀ ਦੂਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੰਗਲਵਾਰ ਸਵੇਰੇ ਵਾਰਦਾਤ ਦਾ ਪਤਾ ਲੱਗਦੇ ਹੀ ਏ.ਐੱਸ.ਪੀ. ਉਦੇ ਸਿੰਘ ਮੀਣਾ ਸਮੇਤ ਕਈ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਬਦਮਾਸ਼ਾਂ ਦਾ ਪਤਾ ਲਗਾਉਣ ਲਈ ਪੁਲਸ ਨੇ ਚਾਰੇ ਪਾਸੇ ਥਾਣਿਆਂ 'ਚ ਸੂਚਨਾ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁਟਾਨਾ ਪੁਲਸ ਚੌਕੀ 'ਚ ਤਾਇਨਾਤ ਐੱਸ.ਪੀ.ਓ. ਕਪਤਾਨ ਅਤੇ ਹੌਲਦਾਰ ਰਵਿੰਦਰ ਸੋਮਵਾਰ ਰਾਤ ਲਗਭਗ 12 ਵਜੇ ਚੌਕੀ ਤੋਂ ਗਸ਼ਤ ਲਈ ਨਿਕਲੇ ਸਨ।

ਅਣਪਛਾਤੇ ਬਦਮਾਸ਼ਾਂ ਨੇ ਦੋਹਾਂ ਪੁਲਸ ਮੁਲਾਜ਼ਮਾਂ ਦੀ ਚੌਕੀ ਤੋਂ ਕਰੀਬ 500 ਮੀਟਰ ਦੂਰ ਬੰਦ ਹਰਿਆਲੀ ਸੈਂਟਰ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੰਗਲਵਾਰ ਸਵੇਰੇ ਦੋਹਾਂ ਦੀਆਂ ਲਾਸ਼ਾਂ ਸੜਕ ਕਿਨਾਰੇ ਪਈਆਂ ਮਿਲੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਐੱਸ.ਪੀ. ਉਦੇ ਸਿੰਘ ਮੀਣਾ, ਐੱਸ.ਐੱਚ.ਓ. ਥਾਣਾ ਬਰੋਦਾ ਸਮੇਤ ਵੱਖ-ਵੱਖ ਥਾਣਿਆਂ ਅਤੇ ਕ੍ਰਾਈਮ ਇੰਵੈਸਟੀਗੇਸ਼ਨ ਏਜੰਸੀ ਦੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ।


author

DIsha

Content Editor

Related News