ਜਾਅਲੀ ਹਸਪਤਾਲ ! ਡਾਕਟਰ ਬਿਨਾਂ ਡਿਗਰੀ ''ਤੇ ਹੀ ਕਰੀ ਜਾਂਦੇ ਸੀ ਇਲਾਜ, ਇਲਾਕੇ ''ਚ ਮਚ ਗਿਆ ਹੜਕੰਪ

Saturday, May 02, 2026 - 04:22 PM (IST)

ਜਾਅਲੀ ਹਸਪਤਾਲ ! ਡਾਕਟਰ ਬਿਨਾਂ ਡਿਗਰੀ ''ਤੇ ਹੀ ਕਰੀ ਜਾਂਦੇ ਸੀ ਇਲਾਜ, ਇਲਾਕੇ ''ਚ ਮਚ ਗਿਆ ਹੜਕੰਪ

ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਖਰਖੋਦਾ ਖੇਤਰ 'ਚ ਸਿਹਤ ਸੰਭਾਲ ਪ੍ਰਣਾਲੀ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬਿਨਾਂ ਕਿਸੇ ਵੈਧ ਡਿਗਰੀ, ਰਜਿਸਟਰੇਸ਼ਨ ਅਤੇ ਮਨਜ਼ੂਰੀ ਦੇ ਇਕ ਮਲਟੀ ਸਪੈਸ਼ਲਿਸਟ ਹਸਪਤਾਲ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਹਸਪਤਾਲ 'ਚ ਗੈਰ-ਸਿੱਖਿਅਤ ਸਟਾਫ਼ ਦੇ ਭਰੋਸੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਮੌਕੇ 'ਤੇ ਦਵਾਈਆਂ, ਲੈਬ ਅਤੇ ਭਰਤੀ ਮਰੀਜ਼ ਵੀ ਮਿਲੇ। ਸ਼ਿਕਾਇਤ ਦੇ ਆਧਾਰ 'ਤੇ ਮੁੱਖ ਮੰਤਰੀ ਫਲਾਇੰਗ ਅਤੇ ਸਿਹਤ ਵਿਭਾਗ ਦੀ ਸੰਯੁਕਤ ਟੀਮ ਨੇ ਛਾਪੇਮਾਰੀ ਕਰ ਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ, ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ। 

ਸੰਯੁਕਤ ਟੀਮ ਨੇ ਖਰਖੌਦਾ ਦੇ ਵਾਲਮੀਕਿ ਮੰਦਰ, ਦਿੱਲੀ ਚੌਕ ਕੋਲ ਸਥਿਤ ਪੀਸੀ ਮਲਟੀ ਸਪੈਸ਼ਲਿਸਟ ਹਸਪਤਾਲ 'ਤੇ ਕਾਰਵਾਈ ਕੀਤੀ। ਜਾਂਚ ਦੌਰਾਨ ਕਈ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਸਪੱਸ਼ਟ ਹੋਇਆ ਕਿ ਹਸਪਤਲਾ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਜਾਂਚ 'ਚ ਸਾਹਮਣੇ ਆਇਆ ਕਿ ਇਸ ਹਸਪਤਾਲ ਦਾ ਸੰਚਾਲਨ ਪਿੰਡ ਪਾਈ ਵਾਸੀ ਅਨਿਲ ਕਰ ਰਿਹਾ ਸੀ, ਜਿਸ ਨੇ ਸਿਰਫ਼ 12ਵੀਂ ਤੋਂ ਬਾਅਦ ਜੀਐੱਨਐੱਮ (ਨਰਸਿੰਗ) ਦਾ ਕੋਰਸ ਕੀਤਾ ਹੋਇਆ ਹੈ। ਉਸ ਕੋਲ ਹਸਪਤਾਲ ਚਲਾਉਣ ਲਈ ਨਾ ਕੋਈ ਵੈਧ ਡਿਗਰੀ ਸੀ, ਨਾ ਰਜਿਸਟਰੇਸ਼ਨ ਅਤੇ ਨਾ ਹੀ ਜ਼ਰੂਰੀ ਦਸਤਾਵੇਜ਼ ਮੌਕੇ 'ਤੇ ਉਪਲੱਬਧ ਸਨ।

ਛਾਪੇਮਾਰੀ ਦੌਰਾਨ ਇਕ ਮਹਿਲਾ ਮਰੀਜ਼ ਨੂੰ ਸਾਹ ਦੀ ਬੀਮਾਰੀ ਕਾਰਨ ਹਸਪਤਾਲ 'ਚ ਦਾਖ਼ਲ ਦੇਖਿਆ ਗਿਆ। ਸਭ ਤੋਂ ਗੰਭੀਰ ਗੱਲ ਇਹ ਰਹੀ ਕਿ ਉੱਥੇ ਕੋਈ ਯੋਗ ਡਾਕਟਰ ਮੌਜੂਦ ਨਹੀਂ ਸੀ ਅਤੇ ਮਰੀਜ਼ਾਂ ਦਾ ਇਲਾਜ ਗੈਰ-ਸਿੱਖਿਅਤ ਸਟਾਫ਼ ਵਲੋਂ ਕੀਤਾ ਜਾ ਰਿਹਾ ਸੀ। ਟੀਮ ਨੂੰ ਮੌਕੇ 'ਤੇ 5 ਹੋਰ ਕਰਮਚਾਰੀ ਵੀ ਮਿਲੇ, ਜਿਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਮੈਡੀਕਲ ਡਿਗਰੀ ਜਾਂ ਸਿਖਲਾਈ ਨਹੀਂ ਸੀ। ਇਸ ਤੋਂ ਇਲਾਵਾ ਹਸਪਤਾਲ 'ਚ ਇਕ ਲੈਬ ਵੀ ਚਲਾਈ ਜਾ ਰਹੀ ਸੀ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਸਨ। ਜਾਂਚ 'ਚ ਪਤਾ ਲੱਗਾ ਕਿ ਲੈਬ ਦੀਪਕ ਨਾਂ ਵਿਅਕਤੀ ਵਲੋਂ ਚਲਾਈ ਜਾ ਰਹੀ ਸੀ, ਜੋ ਰਾਠਧਾਨਾ ਵਾਸੀ ਸੁਨੀਲ ਦੇ ਲਾਇਸੈਂਸ ਦਾ ਇਸਤੇਮਾਲ ਕਰ ਰਿਹਾ ਸੀ। ਕਾਰਵਾਈ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News