ਸ਼ਰਮਨਾਕ: 6 ਸਾਲ ਦੀ ਬੱਚੀ ਨਾਲ ਦਰਿੰਦਗੀ, ਖੂਨ ਨਾਲ ਲੱਥਪਥ ਛੱਡ ਗਿਆ ਨਾਬਾਲਗ ਦੋਸ਼ੀ

Sunday, Mar 06, 2022 - 03:42 PM (IST)

ਪਾਨੀਪਤ (ਸਚਿਨ/ਅਨਿਲ)– ਹਰਿਆਣਾ ਦੇ ਪਾਨੀਪਤ ’ਚ 6 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੀ ਛੱਤ ’ਤੇ ਖੇਡ ਰਹੀ ਮਾਸੂਮ ਨਾਲ 14 ਸਾਲ ਦੇ ਨਾਬਾਲਗ ਨੇ ਦਰਿੰਦਗੀ ਕੀਤੀ ਹੈ। ਦੋਸ਼ੀ ਖੂਨ ਨਾਲ ਲੱਥਪਥ ਹਾਲਤ ਵਿਚ ਬੱਚੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਤਹਿਸੀਲ ਕੈਂਪ ਖੇਤਰ ਵਿਚ ਇਕ ਫੈਕਟਰੀ ’ਚ ਬੱਚੀ ਖੇਡ ਰਹੀ ਸੀ। ਉੱਥੇ ਹੀ ਨਾਬਾਲਗ ਨੇ ਬੱਚੀ ਨੂੰ ਵਰਗਲਾ ਕੇ ਉਸ ਨਾਲ ਦਰਿੰਦਗੀ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਬੱਚੀ ਨੂੰ ਇਲਾਜ ਲਈ ਪਾਨੀਪਤ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵਲੋਂ ਬੋਰਡ ਗਠਿਤ ਕਰ ਕੇ ਬੱਚੀ ਦਾ ਮੈਡੀਕਲ ਟੈਸਟ ਕਰਵਾਇਆ ਗਿਆ।

ਓਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਪੂਜਾ ਵਸ਼ਿਸਟ ਵੀ ਪਾਨੀਪਤ ਦੇ ਸਿਵਲ ਹਸਪਤਾਲ ਵਿਚ ਪਰਿਵਾਰ ਅਤੇ ਬੱਚੀ ਦਾ ਹਾਲ-ਚਾਲ ਜਾਣਨ ਲਈ ਪਹੁੰਚੀ। ਫ਼ਿਲਹਾਲ ਪੁਲਸ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜੀ ਰਹੀ ਹੈ।


Tanu

Content Editor

Related News