ਪੁਲਸ ਮੁਲਾਜ਼ਮ ਨੇ ਖ਼ੁਦ ਨੂੰ ਮਾਰ ਲਈ ਗੋਲ਼ੀ ! ਕਲਾਨੌਰ ਇਲਾਕੇ ''ਚ ਫੈਲੀ ਸਨਸਨੀ

Monday, Mar 30, 2026 - 01:32 PM (IST)

ਪੁਲਸ ਮੁਲਾਜ਼ਮ ਨੇ ਖ਼ੁਦ ਨੂੰ ਮਾਰ ਲਈ ਗੋਲ਼ੀ ! ਕਲਾਨੌਰ ਇਲਾਕੇ ''ਚ ਫੈਲੀ ਸਨਸਨੀ

ਰੋਹਤਕ- ਹਰਿਆਣਾ 'ਚ ਰੋਹਤਕ ਦੇ ਕਲਾਨੌਰ ਥਾਣਾ ਖੇਤਰ ਤੋਂ ਇਕ ਪੁਲਸ ਮੁਲਾਜ਼ਮ ਦੇ ਖ਼ੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਐਮਰਜੈਂਸੀ ਪ੍ਰਤੀਕਿਰਿਆ ਵਾਹਨ (ਈਆਰਵੀ) 'ਤੇ ਤਾਇਨਾਤ ਈਏਐੱਸਆਈ ਕੁਲਦੀਪ ਨੇ ਆਪਣੀ ਸਰਕਾਰੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਘਟਨਾ ਦੇ ਤੁਰੰਤ ਬਾਅਦ ਥਾਣਾ ਪੁਲਸ ਨੇ ਜ਼ਖ਼ਮੀ ਪੁਲਸ ਮੁਲਾਜ਼ਮ ਨੂੰ ਪੀਜੀਆਈ ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਦੀ ਟੀਮ ਉਸ ਦਾ ਇਲਾਜ ਕਰ ਰਹੀ ਹੈ। ਫਿਲਹਾਲ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਕੁਲਦੀਪ ਝੱਜਰ ਜ਼ਿਲ੍ਹੇ ਦੇ ਡੀਘਲ ਪਿੰਡ ਦਾ ਵਾਸੀ ਹੈ ਅਤੇ ਮੌਜੂਦਾ ਸਮੇਂ ਕਮਲਾ ਨਗਰ, ਝੱਜਰ ਚੁੰਗੀ ਕੋਲ ਰਹਿ ਰਿਹਾ ਸੀ। ਉਹ ਕਲਾਨੌਰ ਥਾਣੇ 'ਚ ਈਆਰਵੀ-594 'ਤੇ ਡਿਊਟੀ 'ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਕੁਲਦੀਪ ਥਾਣਾ ਕੰਪਲੈਕਸ 'ਚ ਹੀ ਮੌਜੂਦ ਸੀ ਅਤੇ ਖਾਣਾ ਖਾਣ ਲਈ ਹੇਠਾਂ ਆਇਆ ਸੀ। ਇਸੇ ਦੌਰਾਨ ਉਹ ਇਕ ਪਾਸੇ ਗਿਆ ਅਤੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਘਟਨਾ ਤੋਂ ਬਾਅਦ ਥਾਣਾ ਕੰਪਲੈਕਸ 'ਚ ਭਾਜੜਾਂ ਪੈ ਗਈਆਂ। ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਖੁਦਕੁਸ਼ੀ ਦੀ ਕੋਸ਼ਿਸ਼ ਦੇ ਪਿੱਛੇ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਿਭਾਗ ਦੇ ਅਧਿਕਾਰੀ ਮਾਮਲੇ ਦੀ ਹਰ ਪਹਿਲੂ ਨਾਲ ਜਾਂਚ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News