ਹਰਿਆਣਾ ਦੀਆਂ ਪੰਚਾਇਤਾਂ ਨੇ ਪ੍ਰੇਮ ਵਿਆਹ ਲਈ ਮਾਪਿਆਂ ਦੀ ਗਵਾਹੀ ਜ਼ਰੂਰੀ ਬਣਾਉਣ ਦੀ ਕੀਤੀ ਵਕਾਲਤ

Monday, Sep 04, 2023 - 12:04 PM (IST)

ਹਰਿਆਣਾ ਦੀਆਂ ਪੰਚਾਇਤਾਂ ਨੇ ਪ੍ਰੇਮ ਵਿਆਹ ਲਈ ਮਾਪਿਆਂ ਦੀ ਗਵਾਹੀ ਜ਼ਰੂਰੀ ਬਣਾਉਣ ਦੀ ਕੀਤੀ ਵਕਾਲਤ

ਜੀਂਦ (ਭਾਸ਼ਾ)- ਹਰਿਆਣਾ ਦੀਆਂ ਪੰਚਾਇਤਾਂ ਨੇ 'ਲਿਵ ਇਨ' ਸੰਬੰਧਾਂ ਅਤੇ ਪ੍ਰੇਮ ਵਿਆਹ ਲਈ ਮਾਤਾ-ਪਿਤਾ ਦੀ ਗਵਾਹੀ ਜ਼ਰੂਰੀ ਬਣਾਏ ਜਾਣ ਦੀ ਵਕਾਲਤ ਕੀਤੀ ਅਤੇ ਇਸ ਮੁੱਦੇ 'ਤੇ 10 ਸਤੰਬਰ ਨੂੰ ਜੀਂਦ 'ਚ ਇਕ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਜੀਂਦ 'ਚ ਹੈਬਤਪੁਰ  ਪਿੰਡ ਦੇ ਗ੍ਰਾਮ ਸਕੱਤਰੇਤ 'ਚ ਮਾਜਰਾ ਖਾਪ ਦੀ ਪੰਚਾਇਤ ਦੌਰਾਨ 'ਲਿਵ ਇਨ' ਸੰਬੰਧਾਂ ਅਤੇ ਪ੍ਰੇਮ ਵਿਆਹ ਲਈ ਮਾਤਾ-ਪਿਤਾ ਦੀ ਗਵਾਹੀ ਜ਼ਰੂਰੀ ਬਣਾਏ ਜਾਣ ਦਾ ਪ੍ਰਸਤਾਵ ਰੱਖਿਆ ਗਿਆ।

ਇਹ ਵੀ ਪੜ੍ਹੋ : ਤਿੜਕ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ! 5 ਧੀਆਂ ਨੇ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ, ਨਿਭਾਈਆਂ ਅੰਤਿਮ ਰਸਮਾਂ

ਮਾਜਰਾ ਖਾਪ ਪੰਚਾਇਤ ਦੇ ਬੁਲਾਰਿਆਂ ਨੇ ਦੱਸਿਆ ਕਿ ਪੰਚਾਇਤ ਦੌਰਾਨ ਫ਼ੈਸਾਲ ਕੀਤਾ ਗਿਆ ਕਿ 10 ਸਤੰਬਰ ਨੂੰ ਨੌਗਾਮਾ ਖਾਪ ਦੇ ਅਧੀਨ ਆਉਣ ਵਾਲੇ ਪਿੰਡ ਜਲਾਲਪੁਰ ਕਲਾਂ ਦੇ ਸਰਕਾਰੀ ਸਕੂਲ 'ਚ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਜ਼ਿਲ੍ਹੇ ਭਰ ਦੇ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਸੱਦਿਆ ਜਾਵੇਗਾ ਅਤੇ ਜ਼ਿਲ੍ਹਾ ਪੱਧਰੀ ਖਾਪ ਪੰਚ ਬਣਾਇਆ ਜਾਵੇਗਾ, ਜੋ ਪੂਰੀ ਤਰ੍ਹਾਂ ਨਾਲ ਗੈਰ-ਰਾਜਨੀਤਕ ਹੋਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News