ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਪਤੀ ਨੇ ਕੈਂਚੀ ਨਾਲ ਪਤਨੀ ''ਤੇ ਕੀਤੇ ਵਾਰ, ਕਤਲ ਮਗਰੋਂ ਪਹੁੰਚਿਆ ਥਾਣੇ

Sunday, May 07, 2023 - 05:54 PM (IST)

ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਪਤੀ ਨੇ ਕੈਂਚੀ ਨਾਲ ਪਤਨੀ ''ਤੇ ਕੀਤੇ ਵਾਰ, ਕਤਲ ਮਗਰੋਂ ਪਹੁੰਚਿਆ ਥਾਣੇ

ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਨੇੜਲੇ ਪਿੰਡ ਬੀਘੜ 'ਚ ਸ਼ਨੀਵਾਰ ਦੇਰ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕੈਂਚੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਲਾਸ਼ ਖੂਨ ਨਾਲ ਲਹੂ-ਲੁਹਾਣ ਹਾਲਤ 'ਚ ਬਾਥਰੂਮ ਵਿਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਕਤਲ ਮਗਰੋਂ ਮੁਲਜ਼ਮ ਪਤੀ ਨੇ ਸਦਰ ਫਤਿਹਾਬਾਦ ਥਾਣੇ ਜਾ ਕੇ ਪੁਲਸ ਸਾਹਮਣੇ ਸਰੰਡਰ ਕਰ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਘਟਨਾ ਮਗਰੋਂ  ਪਿੰਡ 'ਚ ਸਨਸਨੀ ਫੈਲ ਗਈ ਹੈ।

ਇਹ ਵੀ ਪੜ੍ਹੋ- ਰਾਜੌਰੀ 'ਚ ਸ਼ਹੀਦ ਹੋਏ ਨੀਲਮ ਦੀ ਧੀ ਦੇ ਦਿਲ ਵਲੂੰਧਣੇ ਬੋਲ- 'ਪਾਪਾ ਪਲੀਜ਼ ਵਾਪਸ ਆ ਜਾਓ, ਤੁਸੀਂ ਉਠ ਕਿਉਂ ਨਹੀ ਰਹੇ'

ਮਿਲੀ ਜਾਣਕਾਰੀ ਮੁਤਾਬਕ ਫਤਿਹਾਬਾਦ ਦੇ ਸਵਾਮੀ ਨਗਰ ਵਾਸੀ ਛਿੰਦਾ ਅਤੇ ਉਸ ਦੀ ਪਤਨੀ ਮਮਤਾ ਵਿਚਾਲੇ ਅਣਬਣ ਚੱਲ ਰਹੀ ਸੀ। ਜਿਸ ਕਾਰਨ ਕੁਝ ਦਿਨ ਪਹਿਲਾਂ 32 ਸਾਲਾ ਮਮਤਾ ਆਪਣੇ ਪਤੀ ਤੋਂ ਵੱਖ ਪਿੰਡ ਬੀਘੜ 'ਚ ਹੀ ਕਿਰਾਏ ਦੇ ਮਕਾਨ 'ਚ ਰਹਿ ਰਹੀ ਸੀ। ਮ੍ਰਿਤਕਾ ਦਾ ਇਕ ਪੁੱਤਰ ਅਤੇ ਇਕ ਧੀ ਹੈ। ਦੱਸਿਆ ਜਾ ਰਿਹਾ ਹੈ ਕਿ ਛਿੰਦਾ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੋਹਾਂ ਵਿਚਾਲੇ ਅਣਬਣ ਸੀ। ਇਸ ਕਾਰਨ ਸ਼ਨੀਵਾਰ ਦੇਰ ਰਾਤ ਮੁਲਜ਼ਮ ਪਤੀ ਆਪਣੀ ਪਤਨੀ ਨੂੰ ਮਿਲਣ ਆਇਆ ਅਤੇ ਉਨ੍ਹਾਂ 'ਚ ਝਗੜਾ ਹੋ ਗਿਆ। ਇਸ ਦੌਰਾਨ ਛਿੰਦਾ ਨੇ ਕੈਂਚੀ ਨਾਲ ਵਾਰ ਕਰ ਕੇ ਮਮਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ- ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ; 5 ਲੋਕਾਂ ਦੀ ਮੌਤ, ਮਚੀ ਚੀਕ ਪੁਕਾਰ


author

Tanu

Content Editor

Related News