ਘਰ ''ਚੋਂ ਲਹੂ-ਲੁਹਾਨ ਮਿਲੀਆਂ ਦੋ ਲਾਸ਼ਾਂ, ਪੁੱਤ ਨੇ ਬਾਹਰ ਆ ਕੇ ਰੌਲਾ ਪਾਇਆ- ''ਪਾਪਾ ਜਾਗ ਨਹੀਂ ਰਹੇ''

Monday, Oct 19, 2020 - 03:54 PM (IST)

ਘਰ ''ਚੋਂ ਲਹੂ-ਲੁਹਾਨ ਮਿਲੀਆਂ ਦੋ ਲਾਸ਼ਾਂ, ਪੁੱਤ ਨੇ ਬਾਹਰ ਆ ਕੇ ਰੌਲਾ ਪਾਇਆ- ''ਪਾਪਾ ਜਾਗ ਨਹੀਂ ਰਹੇ''

ਕਰਨਾਲ— ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਰਨਾਲ ਦੇ ਆਨੰਦ ਵਿਹਾਰ ਇਲਾਕੇ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਹੀ ਘਰ 'ਚੋਂ ਖੂਨ ਨਾਲ ਲਹੂ-ਲੁਹਾਨ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਹ ਦੋਵੇਂ ਲਾਸ਼ਾਂ ਮਾਸੜ ਅਤੇ ਭਾਣਜੇ ਦੀਆਂ ਸਨ। ਵਾਰਦਾਤ ਦੇ ਸਮੇਂ ਘਰ ਵਿਚ ਮ੍ਰਿਤਕ ਦਾ ਪੁੱਤਰ ਵੀ ਸੁੱਤਾ ਹੋਇਆ ਸੀ। ਸਵੇਰੇ ਗਲੀ 'ਚ ਆ ਕੇ ਉਕਤ ਮੁੰਡੇ ਸੰਜੈ ਨੇ ਰੌਲਾ ਪਾਇਆ ਕਿ ਉਸ ਦੇ ਪਾਪਾ ਜਾਗ ਨਹੀਂ ਰਹੇ। ਉਸ ਤੋਂ ਬਾਅਦ ਗੁਆਂਢੀਆਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਐੱਸ. ਪੀ, ਡੀ. ਐੱਸ. ਪੀ, ਐੱਸ. ਐੱਚ. ਓ. ਦੀ ਟੀਮ ਪੁੱਜੀ। ਇਸ ਦੇ ਨਾਲ ਹੀ ਐੱਫ. ਐੱਸ. ਐੱਲ. ਟੀਮ ਵੀ ਮੌਕੇ 'ਤੇ ਪੁੱਜ ਕੇ ਸਬੂਤ ਇਕੱਠੇ ਕੀਤੇ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਇਸ ਮਾਮਲੇ ਦਾ ਖ਼ੁਲਾਸਾ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਦਰਦਨਾਕ ਹਾਦਸਾ: 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ, ਖੇਡ-ਖੇਡ 'ਚ ਹੋਈ ਦੋਹਾਂ ਦੀ ਮੌਤ

ਲਹੂ-ਲੁਹਾਨ ਲਾਸ਼ਾਂ 'ਤੇ ਸੱਟ ਦੇ ਨਿਸ਼ਾਨ ਸਨ। ਫ਼ਿਲਹਾਲ ਪੁਲਸ ਨੇ ਮ੍ਰਿਤਕ ਦੇ ਪੁੱਤਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਓਧਰ ਥਾਣਾ ਮੁਖੀ ਨੇ ਕਿਹਾ ਕਿ 50 ਸਾਲਾ ਜੋਗਿੰਦਰ ਸਿੰਘ ਆਪਣੇ 30 ਸਾਲਾ ਪੁੱਤਰੇ ਸੰਜੈ ਨਾਲ ਆਨੰਦ ਵਿਹਾਰ ਗਲੀ ਨੰਬਰ-2 ਵਿਚ ਰਹਿੰਦੇ ਸਨ। ਇਕ ਹਫ਼ਤੇ ਪਹਿਲਾਂ ਹੀ ਜੋਗਿੰਦਰ ਦੀ ਸਾਲੀ ਦਾ ਪੁੱਤਰ ਅਰੁਣ ਵੀ ਨਾਲ ਰਹਿਣ ਆ ਗਿਆ। ਗੁਆਂਢੀਆਂ ਦਾ ਕਹਿਣਾ ਹੈ ਕਿ ਤਿੰਨੋਂ ਸ਼ਰਾਬ ਪੀਣ ਦੇ ਆਦੀ ਸਨ ਪਰ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੇ ਘਰ 'ਚ ਕੋਈ ਹਲ-ਚਲ ਨਹੀਂ ਸੀ।


author

Tanu

Content Editor

Related News