ਕਾਂਗਰਸ ਮੈਂਬਰਾਂ ਨੇ ਖੱਟੜ ਸਰਕਾਰ ਖਿਲਾਫ਼ ਹਰਿਆਣਾ ਵਿਧਾਨ ਸਭਾ ਦੇ ਬਾਹਰ ਕੀਤਾ ਪ੍ਰਦਰਸ਼ਨ

Tuesday, Feb 21, 2023 - 01:29 PM (IST)

ਕਾਂਗਰਸ ਮੈਂਬਰਾਂ ਨੇ ਖੱਟੜ ਸਰਕਾਰ ਖਿਲਾਫ਼ ਹਰਿਆਣਾ ਵਿਧਾਨ ਸਭਾ ਦੇ ਬਾਹਰ ਕੀਤਾ ਪ੍ਰਦਰਸ਼ਨ

ਹਰਿਆਣਾ- ਹਰਿਆਣਾ 'ਚ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਬੇਰੁਜ਼ਗਾਰੀ ਖਿਲਾਫ਼ ਅਤੇ ਸੂਬੇ ਦੇ ਮੰਤਰੀ ਸੰਦੀਪ ਸਿੰਘ ਨੂੰ ਬਰਖ਼ਾਸਤ ਕਰਨ ਦੀ ਮੰਗ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੰਗਲਵਾਰ ਨੂੰ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਕਾਂਗਰਸ ਵਿਧਾਇਕਾਂ ਨੇ ਹੱਥਾਂ 'ਚ ਤਖ਼ਤੀਆਂ ਅਤੇ ਪੋਸਟਰ ਲੈ ਕੇ ਹਾਈ ਕੋਰਟ ਚੌਕ ਤੋਂ ਪੈਦਲ ਮਾਰਚ ਕੱਢਿਆ ਅਤੇ ਫਿਰ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਇਕੱਠੇ ਹੋਏ।

ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉੱਥੇ ਹੀ ਕਾਂਗਰਸ ਮੈਂਬਰਾਂ ਨੇ ਮੰਤਰੀ ਸੰਦੀਪ ਸਿੰਘ ਦਾ ਅਸਤੀਫ਼ਾ ਮੰਗਿਆ। ਮੰਤਰੀ ਸੰਦੀਪ ਖਿਲਾਫ਼ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਰੋਧ ਪ੍ਰਦਰਸ਼ਨ 'ਚ ਕਿਰਨ ਚੌਧਰੀ, ਰਘੁਵੀਰ ਕਾਦਿਆਨ, ਬੀ. ਬੀ. ਬੱਤਰਾ, ਆਫ਼ਤਾਬ ਅਹਿਮਦ, ਵਰੁਣ ਚੌਧਰੀ ਅਤੇ ਚਿਰੰਜੀਵ ਰਾਵ ਸ਼ਾਮਲ ਸਨ।


author

Tanu

Content Editor

Related News