ਦਰਦਨਾਕ ਘਟਨਾ; ਤਲਾਬ ’ਚ ਮੱਛੀ ਦੇ ਬੱਚੇ ਨੂੰ ਫੜਨ ਉਤਰੇ ਦੋ ਮਾਸੂਮ ਡੁੱਬੇ, ਪਿੰਡ ’ਚ ਪਸਰਿਆ ਮਾਤਮ

Tuesday, Jun 01, 2021 - 12:32 PM (IST)

ਦਰਦਨਾਕ ਘਟਨਾ; ਤਲਾਬ ’ਚ ਮੱਛੀ ਦੇ ਬੱਚੇ ਨੂੰ ਫੜਨ ਉਤਰੇ ਦੋ ਮਾਸੂਮ ਡੁੱਬੇ, ਪਿੰਡ ’ਚ ਪਸਰਿਆ ਮਾਤਮ

ਕੈਥਲ— ਹਰਿਆਣਾ ਦੇ ਕੈਥਲ ਜ਼ਿਲ੍ਹ ਦੇ ਪੂੰਡਰੀ ਵਿਚ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਤਲਾਬ ਵਿਚ ਖੇਡ-ਖੇਡ ’ਚ ਦੋ ਬੱਚਿਆਂ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਦੋਹਾਂ ਬੱਚਿਆਂ ਦੀ ਉਮਰ 11 ਸਾਲ ਅਤੇ 6 ਸਾਲ ਦੱਸੀ ਜਾ ਰਹੀ ਹੈ। 

PunjabKesari

ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ 11 ਸਾਲਾ ਪਿ੍ਰੰਸ ਅਤੇ 6 ਸਾਲਾ ਆਯੁਸ਼ ਸ਼ਾਮ ਦੇ ਸਮੇਂ ਤਲਾਬ ਤੋਂ ਕੁਝ ਹੀ ਦੂਰੀ ’ਤੇ ਖੇਡ ਰਹੇ ਸਨ। ਪਿ੍ਰੰਸ ਪੁੱਤਰ ਸਿੰਦਰ ਅਤੇ ਆਯੁਸ਼ ਪੁੱਤਰ ਰਾਜੇਸ਼ ਖੇਡਦੇ-ਖੇਡਦੇ ਜਦੋਂ ਤਲਾਬ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਤਲਾਬ ਵਿਚ ਮੱਛੀ ਦੇ ਬੱਚੇ ਨੂੰ ਤੈਰਦੇ ਹੋਏ ਵੇਖਿਆ। ਮੱਛੀ ਦੇ ਬੱਚੇ ਨੂੰ ਦੋਹਾਂ ਬੱਚਿਆਂ ਨੇ ਫੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵੇਂ ਬੱਚੇ ਤਲਾਬ ’ਚ ਉਤਰ ਗਏ। ਮੱਛੀ ਨੂੰ ਫੜਨ ਲਈ ਜਿਵੇਂ ਹੀ ਬੱਚੇ ਤਲਾਬ ਵਿਚ ਉਤਰੇ ਤਾਂ ਉੱਥੇ ਪਾਣੀ ਘੱਟ ਸੀ ਪਰ ਉਸ ਤੋਂ ਬਾਅਦ ਉਹ ਕੁਝ ਅੱਗੇ ਤੱਕ ਨਿਕਲ ਗਏ, ਉੱਥੇ ਪਾਣੀ ਡੂੰਘਾ ਸੀ। ਦੋਵੇਂ ਬੱਚੇ ਡੂੰਘੇ ਪਾਣੀ ਵਿਚ ਜਾਣ ਕਾਰਨ ਡੁੱਬ ਗਏ। 

ਇਹ ਵੇਖ ਕੇ ਉਨ੍ਹਾਂ ਦੇ ਪਿੱਛੇ ਚੱਲ ਰਹੇ ਬੱਚੇ ਘਬਰਾ ਗਏ ਅਤੇ ਤਲਾਬ ਵਿਚੋਂ ਬਾਹਰ ਨਿਕਲ ਕੇ ਰੌਲਾ ਪਾਉਂਦੇ ਹੋਏ ਘਰ ਪੁੱਜੇ। ਜਾਣਕਾਰੀ ਮਿਲਣ ’ਤੇ ਪਰਿਵਾਰ ਵਾਲੇ ਤਲਾਬ ਵੱਲ ਦੌੜੇ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਤਲਾਬ ਵਿਚ ਡੁੱਬੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਦੋਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਬੱਚਿਆਂ ਦੀ ਮੌਤ ਨਾਲ ਪਰਿਵਾਰਾਂ ’ਚ ਗ਼ਮ ਦਾ ਮਾਹੌਲ ਹੈ।


author

Tanu

Content Editor

Related News