7 ਬੱਚਿਆਂ ਦੀ ਮਾਂ ਮੁੜ ਬਣੀ ਲਾੜੀ, 5 ਬੱਚਿਆਂ ਦੇ ਪਿਓ ਨਾਲ ਕਰਵਾਇਆ ਵਿਆਹ, ਸੁਰੱਖਿਆ ਦੀ ਲਾਈ ਗੁਹਾਰ

Tuesday, Apr 30, 2024 - 11:55 AM (IST)

7 ਬੱਚਿਆਂ ਦੀ ਮਾਂ ਮੁੜ ਬਣੀ ਲਾੜੀ, 5 ਬੱਚਿਆਂ ਦੇ ਪਿਓ ਨਾਲ ਕਰਵਾਇਆ ਵਿਆਹ, ਸੁਰੱਖਿਆ ਦੀ ਲਾਈ ਗੁਹਾਰ

ਹਰਿਆਣਾ- ਅਕਸਰ ਵਿਆਹ ਦੀਆਂ ਬਹੁਤ ਸਾਰੀਆਂ ਖ਼ਬਰਾਂ ਤੁਸੀਂ ਸੁਣੀਆਂ ਅਤੇ ਪੜ੍ਹੀਆਂ ਹੋਣਗੀਆਂ, ਜਿਨ੍ਹਾਂ ਬਾਰੇ ਜਾਣ ਕੇ ਤੁਹਾਨੂੰ ਹਾਸਾ ਵੀ ਆਉਂਦਾ ਹੈ ਅਤੇ ਹੈਰਾਨੀ ਵੀ ਹੁੰਦੀ ਹੈ। ਅਜਿਹੀ ਹੀ ਇਕ ਮਾਮਲਾ ਹਰਿਆਣਾ ਦੇ ਨੂਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਹਿਲਾ ਨੇ ਪਤੀ ਦੀ ਮੌਤ ਮਗਰੋਂ ਘਰੋਂ ਦੌੜ ਕੇ ਵਿਆਹ ਕਰਵਾ ਲਿਆ। ਇਸ ਮਾਮਲੇ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਮਹਿਲਾ 7 ਬੱਚਿਆਂ ਦੀ ਮਾਂ ਹੈ ਪਰ ਜਿਸ ਸ਼ਖ਼ਸ ਨਾਲ ਉਸ ਨੇ ਵਿਆਹ ਕੀਤਾ ਹੈ, ਉਹ ਵੀ 5 ਬੱਚਿਆਂ ਦਾ ਪਿਤਾ ਹੈ। ਯਾਨੀ ਕਿ ਹੁਣ ਦੋਹਾਂ ਦੇ ਕੁੱਲ 12 ਬੱਚੇ ਹਨ।

ਦੱਸ ਦੇਈਏ ਕਿ ਦੋਵੇਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੇ ਮੁਸਲਿਮ ਰੀਤੀ-ਰਿਵਾਜ ਨਾਲ ਵਿਆਹ ਕਰਵਾਇਆ ਹੈ। ਵਿਆਹ ਮਗਰੋਂ ਕੁਝ ਦਿਨ ਤੱਕ ਉਹ ਪੁਲਸ ਦੇ ਪ੍ਰੋਟੇਕਸ਼ਨ ਹੋਮ ਵਿਚ ਰਹੇ। ਦੋਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਜਾਨ ਦਾ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਗੁਹਾਰ ਲਾਈ ਪਰ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਨਾਲ ਹੀ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ। ਦਰਅਸਲ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਨੂੰ ਕਬੂਲ ਨਹੀਂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰ ਵਲੋਂ ਧਮਕੀ ਦਿੱਤੀ ਗਈ ਅਤੇ ਵਿਆਹ ਤੋੜਨ ਲਈ ਕਿਹਾ। 

ਓਧਰ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਵੀ ਹੈਰਾਨ ਰਹਿ ਗਏ। ਜੱਜ ਨੇ ਕਿਹਾ ਕਿ ਤੁਸੀਂ ਇਸ ਗੱਲ 'ਤੇ ਆਪਣੀਆਂ ਅੱਖਾਂ ਨਹੀਂ ਬੰਦ ਕਰ ਸਕਦੇ। ਦੋਹਾਂ ਦੇ ਪਹਿਲੇ ਵਿਆਹ ਤੋਂ ਕੁੱਲ 12 ਬੱਚੇ ਹਨ। ਦੇਸ਼ ਦੀ ਆਬਾਦੀ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ, ਇਸ ਦਾ ਖਿਆਲ ਨਹੀਂ ਕਰ ਰਹੇ ਪਰ ਆਪਣੇ ਬੱਚਿਆਂ ਦੇ ਭਵਿੱਖ ਦਾ ਤਾਂ ਖਿਆਲ ਕਰੋ। ਬਾਅਦ ਵਿਚ ਦੋਹਾਂ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। 


author

Tanu

Content Editor

Related News