ਖੱਟੜ ਸਰਕਾਰ ’ਚ ‘ਪੇਪਰ ਲੀਕ ਮਾਫ਼ੀਆ’ ਦਾ ਕੇਂਦਰ ਬਣਿਆ ਹਰਿਆਣਾ: ਸੁਰਜੇਵਾਲਾ

09/04/2021 12:37:53 PM

ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਮਨੋਹਰ ਲਾਲ ਖੱਟੜ ਸਰਕਾਰ ਵਿਚ ਹਰਿਆਣਾ ‘ਪੇਪਰ ਲੀਕ ਮਾਫ਼ੀਆ’ ਅਤੇ ‘ਪੇਪਰ ਵੇਚ ਮਾਫ਼ੀਆ’ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਜੇ. ਈ. ਈ. (ਮੇਨ) ਪ੍ਰੀਖਿਆ ਵਿਚ ਇਕ ਨਿੱਜੀ ਸੰਸਥਾ ਵਲੋਂ ਕਥਿਤ ਤੌਰ ’ਤੇ ਹੇਰਾ-ਫੇਰੀ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੋਨੀਪਤ ’ਚ ਇਸ ਪ੍ਰੀਖਿਆ ਦਾ ਪੇਪਰ ਲੀਕ ਕੀਤਾ ਗਿਆ। ਸੁਰਜੇਵਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਹਰਿਆਣਾ ਪ੍ਰਦੇਸ਼ ਵਿਚ ਇਕ ਪਾਸੇ ਬੇਰੁਜ਼ਗਾਰੀ ਦੀ ਦਰ ਦੇਸ਼ ਵਿਚ ਸਭ ਤੋਂ ਵੱਧ 35 ਫ਼ੀਸਦੀ ਨੂੰ ਪਾਰ ਕਰ ਚੁੱਕੀ ਹੈ, ਤਾਂ ਦੂਜੇ ਪਾਸੇ ਨੌਜਵਾਨਾਂ ਦੇ ਭਵਿੱਖ ਨੂੰ ਸ਼ਰੇ੍ਹਆਮ ਵੇਚਣ ਦਾ ਕਾਲਾ ਧੰਦਾ ਭਾਜਪਾ-ਜੇ. ਜੇ. ਪੀ. ਸਰਕਾਰ ਦੀ ਨੱਕ ਦੇ ਹੇਠਾਂ ਲਗਾਤਾਰ ਵੱਧ ਫੁਲ ਰਿਹਾ ਹੈ।

PunjabKesari

ਜੇ. ਈ. ਈ. ਪ੍ਰੀਖਿਆ ਦਾ ਪੇਪਰ ਹਰਿਆਣਾ ’ਚ ਲੀਕ ਹੋਣ ਨਾਲ ਪ੍ਰਦੇਸ਼ ਸਰਕਾਰ ਦਾ ਨਕਾਰਾਪਨ ਇਕ ਵਾਰ ਫਿਰ ਜਗ ਜ਼ਾਹਰ ਹੋ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਖੱਟੜ-ਚੌਟਾਲਾ ਸਰਕਾਰ ਵਿਚ ਹਰਿਆਣਾ ‘ਪੇਪਰ ਲੀਕ ਮਾਫ਼ੀਆ’ ਅਤੇ ‘ਪੇਪਰ ਬੇਚ ਮਾਫ਼ੀਆ’ ਦਾ ਕੇਂਦਰ ਬਣ ਗਿਆ ਹੈ, ਜਿੱਥੇ ਪੇਪਰ ਲੀਕ ਮਾਫ਼ੀਆ ਵਿਚ ਕਾਨੂੰਨ ਦਾ ਕੋਈ ਖ਼ੌਫ ਨਹੀਂ ਰਹਿ ਗਿਆ ਹੈ। 

PunjabKesari

ਕਾਂਗਰਸ ਬੁਲਾਰੇ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਪਿਛਲੇ ਸਾਲਾਂ ਵਿਚ ਲਗਾਤਾਰ 28 ਵਾਰ ਤੋਂ ਵੱਧ ਵੱਖ-ਵੱਖ ਅਹੁਦਿਆਂ ਦੇ ਪੇਪਰ ‘ਪੇਪਰ ਲੀਕ ਮਾਫ਼ੀਆ’ ਅਤੇ ‘ਪੇਪਰ ਵੇਚ ਮਾਫ਼ੀਆ’ ਦੇ ਜ਼ਰੀਏ ਲੀਕ ਹੋਏ ਅਤੇ ਵੇਚੇ ਗਏ। ਅੱਜ ਤਕ ਭਾਜਪਾ-ਜੇ. ਜੇ. ਪੀ. ਸਰਕਾਰ ਨਾ ਤਾਂ ਇਸ ਮਾਫ਼ੀਆ ਨੂੰ ਨੱਥ ਪਾ ਸਕੀ ਅਤੇ ਨਾ ਹੀ ਉਨ੍ਹਾਂ ਨੂੰ ਸਜ਼ਾ ਦਿਵਾ ਸਕੀ। ਇਸ ਕਾਰਨ ਪੇਪਰ ਲੀਕ ਮਾਫ਼ੀਆ ਦੇ ਹੌਂਸਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ।


Tanu

Content Editor

Related News