ਹਾਰਦਿਕ ਪਟੇਲ ਦੀ ਜਨ ਸਭਾ ''ਚ ਆਪਸ ''ਚ ਭਿੜੇ ਸਮਰਥਕ

Saturday, Apr 20, 2019 - 10:21 PM (IST)

ਹਾਰਦਿਕ ਪਟੇਲ ਦੀ ਜਨ ਸਭਾ ''ਚ ਆਪਸ ''ਚ ਭਿੜੇ ਸਮਰਥਕ

ਨਵੀਂ ਦਿੱਲੀ - ਗੁਜਰਾਤ 'ਚ ਹਾਰਦਿਕ ਪਟੇਲ ਦੀ ਜਨ ਸਭਾ 'ਚ ਕਾਂਗਰਸ ਸਮਰਥਕ ਆਪਸ 'ਚ ਭਿੜ ਗਏ ਅਤੇ ਚੰਗੀਆਂ ਇਕ ਦੂਜੇ ਨੂੰ ਲੱਤਾਂ-ਬਾਹਾਂ ਮਾਰੀਆਂ। ਸਮਾਚਾਰ ਏਜੰਸੀ ਏ. ਐੱਨ. ਆਈ. ਮੁਤਾਬਕ ਹਾਰਦਿਕ ਇਕ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਥੇ ਮੌਜੂਦ ਸਮਰਥਕ ਆਪਸ 'ਚ ਭਿੜ ਗਏ ਅਤੇ ਇਕ-ਦੂਜੇ 'ਤੇ ਹਮਲਾਵਰ ਹੋ ਗਏ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਕ ਜਨ ਸਭਾ ਦੌਰਾਨ ਹਾਰਦਿਕ ਪਟੇਲ 'ਤੇ ਇਕ ਵਿਅਕਤੀ ਨੇ ਥੱਪੜ ਮਾਰ ਦਿੱਤਾ ਸੀ। ਦੱਸ ਦਈਏ ਕਿ ਹਾਰਦਿਕ ਦਾ ਕਾਂਗਰਸ 'ਚ ਸ਼ਾਮਲ ਹੋਣ 'ਤੋਂ ਬਾਅਦ ਥਾਂ-ਥਾਂ ਵਿਰੋਧ ਹੋ ਰਿਹਾ ਹੈ।


author

Khushdeep Jassi

Content Editor

Related News