ਹਰਸਿਮਰਤ ਬਾਦਲ ਨੇ MSP ’ਤੇ ਬਣੀ ਕਮੇਟੀ ਦਾ ਮੁੱਦਾ ਲੋਕ ਸਭਾ ’ਚ ਚੁੱਕਿਆ, ਭਾਜਪਾ 'ਤੇ ਲਾਏ ਇਲਜ਼ਾਮ

07/21/2022 1:50:20 PM

ਨਵੀਂ ਦਿੱਲੀ– ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਖੇਤੀ ਪੈਦਾਵਾਰ ਨੂੰ ਲੈ ਕੇ  ਘੱਟ ਤੋਂ ਘੱਟ ਸਮਰਥਨ ਮੁੱਲ (MSP) ਨੂੰ ਪ੍ਰਭਾਵੀ ਬਣਾਉਣ ਲਈ ਕਮੇਟੀ ਬਣਾਏ ਜਾਣ ਦਾ ਵਿਸ਼ਾ ਅੱਜ ਲੋਕ ਸਭਾ ’ਚ ਚੁੱਕਿਆ। ਹਰਸਿਮਰਤ ਨੇ ਦੋਸ਼ ਲਾਇਆ ਕਿ ਇਸ ਕਮੇਟੀ ’ਚ ਭਾਜਪਾ ਪਾਰਟੀ ਨਾਲ ਜੁੜੇ ਲੋਕਾਂ ਅਤੇ ਵਾਪਸ ਲਏ ਜਾ ਚੁੱਕੇ ਤਿੰਨੋਂ ਵਿਵਾਦਿਤ ਖੇਤੀ ਕਾਨੂੰਨਾਂ ਦੇ ਸਮਰਥਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਸਦਨ ਸਿਫਰ ਕਾਲ (zero hour) ’ਚ ਇਹ ਵਿਸ਼ਾ ਚੁੱਕਦਿਆਂ ਇਹ ਵੀ ਕਿਹਾ ਕਿ ਇਸ ਕਮੇਟੀ ’ਚ ਪੰਜਾਬ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ, ਜੋ ਸਰਾਸਰ ਜ਼ਿਆਦਤੀ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਕੇਂਦਰ ਸਰਕਾਰ ਨੇ MSP ’ਤੇ ਬਣਾਈ ਕਮੇਟੀ, ਸੰਯੁਕਤ ਮੋਰਚੇ ਵੱਲੋਂ ਨਾਵਾਂ ਦੀ ਉਡੀਕ

ਹਰਸਿਮਰਤ ਕੌਰ ਨੇ ਅੱਗੇ ਕਿਹਾ, ‘‘ਪੰਜਾਬ ਦੇ ਕਿਸਾਨਾਂ ਨੇ ਬਹੁਤ ਵੱਡਾ ਅੰਦੋਲਨ ਚਲਾਇਆ, ਜਿਸ ’ਚ 700 ਲੋਕ ਸ਼ਹੀਦ ਹੋਏ। ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਸਮੇਂ ਇਹ ਕਿਹਾ ਸੀ ਕਿ ਇਕ ਕਮੇਟੀ ਬਣਾਈ ਜਾਵੇਗੀ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਨਾਲ MSP ਮਿਲੇਗੀ।’’ ਉਨ੍ਹਾਂ ਦਾਅਵਾ ਕੀਤਾ ਕਿ ਹੁਣ ਜੋ ਕਮੇਟੀ ਬਣੀ ਹੈ, ਉਸ ’ਚ ‘MSP’ ਯਕੀਨੀ ਕਰਨ ਦੀ ਮੰਗ ਨੂੰ ਹਟਾ ਕੇ ਸਿਰਫ਼ ‘MSP’ ਨੂੰ ਵੱਧ ਪ੍ਰਭਾਵੀ ਅਤੇ ਪਾਰਦਰਸ਼ੀ ਬਣਾਉਣ ਦੀ ਗੱਲ ਆਖੀ ਗਈ ਹੈ। ਭਾਜਪਾ ਨਾਲ ਜੁੜੇ ਲੋਕਾਂ ਨੂੰ ਇਸ ਕਮੇਟੀ ’ਚ ਸ਼ਾਮਲ ਕਰ ਲਿਆ ਗਿਆ ਹੈ। ਕਮੇਟੀ ਵਿਚ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਮਾਹਰਾਂ ਨੁੰ ਸ਼ਾਮਲ ਨਾ ਕਰ ਕੇ ਪੰਜਾਬ ਨਾਲ ਵੱਡਾ ਵਿਤਕਰਾ ਕੀਤਾ ਹੈ। 

ਇਹ ਵੀ ਪੜ੍ਹੋ- ਸੰਯੁਕਤ ਕਿਸਾਨ ਮੋਰਚਾ ਨੇ MSP 'ਤੇ ਸਰਕਾਰ ਦੀ ਕਮੇਟੀ ਕੀਤੀ ਖਾਰਜ, ਆਖ਼ੀ ਇਹ ਗੱਲ

 


Tanu

Content Editor

Related News