ਕੇਜਰੀਵਾਲ ਦੇ ਦਾਅਵੇ ਆਧਾਰਹੀਣ, ਲਾਗੂ ਕਰਨ ਆਊਸ਼ਮਾਨ ਯੋਜਨਾ : ਹਰਸ਼ਵਰਧਨ

Saturday, Jun 08, 2019 - 04:05 PM (IST)

ਨਵੀਂ ਦਿੱਲੀ— ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਊਸ਼ਮਾਨ ਭਾਰਤ ਯੋਜਨਾ ਲਾਗੂ ਨਹੀਂ ਕਰਨ ਸੰਬੰਧੀ ਬਿਆਨ 'ਤੇ ਤੰਜ਼ ਕੱਸਦੇ ਹੋਏ ਕਿਹਾ ਹੈ ਕਿ ਸਿਹਤ ਯੋਜਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਦਾਅਵੇ ਆਧਾਰਹੀਣ ਹਨ, ਇਸ ਲਈ ਉਨ੍ਹਾਂ ਨੂੰ ਪੀ.ਐੱਮ.ਜੇ.ਏ.ਵਾਈ. ਲਾਗੂ ਕਰਨਾ ਚਾਹੀਦਾ। ਡਾ. ਹਰਸ਼ਵਰਧਨ ਨੇ ਸ਼ਨੀਵਾਰ ਨੂੰ ਇਸ ਸੰਬੰਧ 'ਚ ਕੇਜਰੀਵਾਲ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ (ਪੀ.ਐੱਮ.ਜੇ.ਏ.ਵਾਈ.) ਬਾਰੇ ਜੋ ਬਿਆਨ ਦਿੱਤਾ ਹੈ, ਉਸ ਤੋਂ ਇਹੀ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਦਿੱਲੀ ਦੀ ਜਨਤਾ ਦੀ ਫਿਕਰ ਨਹੀਂ ਹੈ। ਕੇਜਰੀਵਾਲ ਦਿੱਲੀ ਸਰਕਾਰ ਦੀਆਂ ਸਿਹਤ ਸੰਬੰਧੀ ਜਿਨ੍ਹਾਂ ਯੋਜਨਾਵਾਂ ਨੂੰ ਬਿਹਤਰ ਦੱਸ ਕੇ ਮੁਫ਼ਤ ਉਪਲੱਬਧ ਕਰਵਾਉਣ ਦਾ ਦਾਅਵਾ ਕਰ ਕੇ ਆਊਸ਼ਮਾਨ ਭਾਰਤ ਯੋਜਨਾ ਨੂੰ ਨਕਾਰ ਰਹੇ ਹਨ, ਉਹ ਸਾਰੀਆਂ ਯੋਜਨਾਵਾਂ ਕੰਮ ਨਹੀਂ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਇਕ ਸਾਲ ਪਹਿਲਾਂ ਯੂਨੀਵਰਸਲ ਕਵਰੇਜ਼ ਹੈਲਥ ਸਕੀਮ ਦਾ ਐਲਾਨ ਕੀਤਾ ਸੀ ਪਰ ਇਹ ਯੋਜਨਾ ਅਜੇ ਤੱਕ ਸਿਰਫ਼ ਕਾਗਜ਼ਾਂ 'ਚ ਹੈ। ਇਸੇ ਤਰ੍ਹਾਂ ਨਾਲ ਦਿੱਲੀ ਸਰਕਾਰ ਦੀ ਮੋਹੱਲਾ ਕਲੀਨਿਕ ਯੋਜਨਾ ਪੂਰੀ ਤਰ੍ਹਾਂ ਫਲਾਪ ਹੈ।

ਦਿੱਲੀ ਸਰਕਾਰ ਦੇ ਹਸਪਤਾਲਾਂ 'ਚ ਮਰੀਜ਼ਾਂ ਦਾ ਕੀ ਹਾਲ ਇਹ ਸਾਰੇ ਦੇਖ ਰਹੇ ਹਨ, ਇਸ ਲਈ ਦਿੱਲੀ ਦੀ ਜਨਤਾ ਦੇ ਹਿੱਤ 'ਚ ਪੀ.ਐੱਮ.ਜੇ.ਏ.ਵਾਈ. ਨੂੰ ਲਾਗੂ ਕੀਤਾ ਜਾਣਾ ਚਾਹੀਦਾ। ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੂੰ ਸਿਹਤ ਯੋਜਨਾਵਾਂ 'ਤੇ ਪੈਸਾ ਖਰਚ ਕਰਨਾ ਪੈ ਰਿਹਾ ਹੈ, ਇਸ ਲਈ ਦਿੱਲੀ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਮੁਫ਼ਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਪੀ.ਐੱਮ.ਜੇ.ਏ.ਵਾਈ. ਦਾ ਹਿੱਸਾ ਬਣਨ ਦਾ ਮੁੜ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਲਪਣਾ ਦੀ ਮਹੱਤਵਪੂਰਨ ਅਤੇ ਮੁਫ਼ਤ ਸਰਕਾਰੀ ਸਿਹਤ ਯੋਜਨਾ ਨੂੰ ਅਪਣਾ ਕੇ ਦਿੱਲੀ ਦੀ ਜਨਤਾ ਦੇ ਹਿੱਤ 'ਚ ਇਸ ਨੂੰ ਲਾਗੂ ਕਰਨਾ ਚਾਹੀਦਾ। ਹਰਸ਼ਵਰਧਨ ਨੇ ਕਿਹਾ ਕਿ ਪੀ.ਐੱਮ.ਜੇ.ਏ.ਵਾਈ. ਦੇ ਅਧੀਨ 5 ਲੱਖ ਰੁਪਏ ਦੀ ਸਿਹਤ ਬੀਮਾ ਦੀ ਸਹੂਲਤ ਵੀ ਹੈ। ਦਿੱਲੀ ਸਰਕਾਰ ਆਪਣੀ ਸਿਹਤ ਯੋਜਨਾਵਾਂ ਨੂੰ ਇਸ ਨਾਲ ਲਿੰਕ ਕਰ ਕੇ ਦਿੱਲੀ ਦੀ ਜਨਤਾ ਨੂੰ ਬਿਹਤਰ ਅਤੇ ਮੁਫ਼ਤ ਡਾਕਟਰੀ ਸਹੂਲਤ ਦੇ ਸਕਦੀ ਹੈ।


DIsha

Content Editor

Related News