ਮਿਸ ਯੂਨੀਵਰਸ ਹਰਨਾਜ਼ ਕੌਰ ਕੁੜੀਆਂ ਲਈ ਬਣਾਉਣਾ ਚਾਹੁੰਦੀ ਹੈ ਅਜਿਹਾ ਮਾਹੌਲ, ਮਾਂ ਬਣੇਗੀ ਪ੍ਰੇਰਣਾ

12/14/2021 6:26:24 PM

ਨਵੀਂ ਦਿੱਲੀ (ਭਾਸ਼ਾ)— ਮਿਸ ਯੂਨੀਵਰਸ-2021 ਦਾ ਖ਼ਿਤਾਬ ਜਿੱਤਣ ਵਾਲੀ ਪੰਜਾਬਣ ਹਰਨਾਜ਼ ਸੰਧੂ ਦਾ ਕਹਿਣਾ ਹੈ ਕਿ ਉਹ ਇਕ ਅਜਿਹਾ ਮਾਹੌਲ ਬਣਾਉਣਾ ਚਾਹੁੰਦੀ ਹੈ, ਜਿਸ ਵਿਚ ਸਾਥੀ ਮਹਿਲਾਵਾਂ/ਕੁੜੀਆਂ ਸਿਹਤ ਅਤੇ ਸਵੱਛਤਾ ਬਾਰੇ ਆਪਣੀਆਂ ਪਰੇਸ਼ਾਨੀਆਂ ਨੂੰ ਜ਼ਾਹਰ ਮਹਿਸੂਸ ਕਰਨ ’ਚ ਚੰਗਾ ਮਹਿਸੂਸ ਕਰਨ। ‘ਯਾਰਾ ਦੀਆਂ ਪੌਂ ਬਾਰਾਂ’ ਅਤੇ ‘ਬਾਈ ਜੀ ਕੁੱਟਾਂਗੇ’ ਸਮੇਤ ਕੁਝ ਪੰਜਾਬੀ ਫਿਲਮਾਂ ’ਚ ਕੰਮ ਕਰ ਚੁੱਕੀ ਸੰਧੂ ਨਾ ਸਿਰਫ਼ ਹਿੰਦੀ ਸਿਨੇਮਾ ਸਗੋਂ ਹਾਲੀਵੁੱਡ ’ਚ ਵੀ ਇਕ ਮਕਾਮ ਹਾਸਲ ਕਰਨ ਦੀ ਉਮੀਦ ਕਰ ਰਹੀ ਹੈ। ਸੰਧੂ ਦੀ ਇਹ ਦੋਵੇਂ ਫਿਲਮਾਂ 2021 ਵਿਚ ਹੀ ਰਿਲੀਜ਼ ਹੋਈਆਂ ਹਨ। ਸੋਮਵਾਰ ਨੂੰ ਸੰਧੂ ਮਿਸ ਯੂਨੀਵਰਸ ਦਾ ਖ਼ਿਤਾਬ ਆਪਣੇ ਨਾਂ ਕਰਨ ਵਾਲੀ ਤੀਜੀ ਭਾਰਤੀ ਬਣ ਗਈ। 

ਇਹ ਵੀ ਪੜ੍ਹੋ : ਮਿਸ ਯੂਨੀਵਰਸ 2021 : ਸਕੂਲ ਦੇ ਦਿਨਾਂ 'ਚ ਅਜਿਹੀ ਦਿਸਦੀ ਸੀ ਹਰਨਾਜ਼ ਸੰਧੂ, ਤਸਵੀਰਾਂ ਵੇਖ ਹੋਵੋਗੇ ਹੈਰਾਨ

PunjabKesari

ਹਰਨਾਜ਼ ਸੰਧੂ ਤੋਂ ਪਹਿਲਾਂ 1994 ਵਿਚ ਅਦਾਕਾਰਾ ਸੁਸ਼ਮਿਤਾ ਸੇਨ ਅਤੇ 2000 ’ਚ ਲਾਰਾ ਦੱਤਾ ਦੇ ਸਿਰ ਮਿਸ ਯੂਨੀਵਰਸ ਦਾ ਤਾਜ ਸਜਿਆ ਸੀ। ਸੰਧੂ ਨੂੰ ਇਜ਼ਰਾਇਲ ਦੇ ਈਲਾਤ ਵਿਚ ਹੋਏ ਸੁੰਦਰਤਾ ਮੁਕਾਬਲੇ ਦੇ 70ਵੇਂ ਆਡੀਸ਼ਨ ’ਚ ਇਹ ਖ਼ਿਤਾਬ ਮਿਲਿਆ। ਸੰਧੂ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਬਹੁਤ ਵੱਡਾ ਜਸ਼ਨ ਹੈ ਕਿਉਂਕਿ ਕਿਸੇ ਭਾਰਤੀ ਨੂੰ 21 ਸਾਲ ਬਾਅਦ ਇਹ ਤਾਜ ਪਹਿਨਣ ਦਾ ਮੌਕਾ ਮਿਲਿਆ ਹੈ।

ਇਹ ਵੀ ਪੜ੍ਹੋ : ਮਾਝੇ ਦੀ ਮੈਂ ਜੰਮੀ ਜਾਈ : ਹਰਨਾਜ਼ ਕੌਰ ਸੰਧੂ

PunjabKesari

ਇਜ਼ਰਾਇਲ ਦੇ ਈਲਾਤ ਤੋਂ ਟੈਲੀਫ਼ੋਨ ’ਤੇ ਦਿੱਤੇ ਇੰਟਰਵਿਊ ’ਚ ਸੰਧੂ ਨੇ ਕਿਹਾ ਕਿ ਮੈਂ ਬਹੁਤ ਧੰਨਵਾਦੀ ਮਹਿਸੂਸ ਕਰ ਰਹੀ ਹਾਂ ਅਤੇ ਮੇਰਾ ਦਿਲ ਉਨ੍ਹਾਂ ਸਾਰਿਆਂ ਲਈ ਬਹੁਤ ਸਨਮਾਨ ਨਾਲ ਭਰ ਗਿਆ ਹੈ, ਜਿਨ੍ਹਾਂ ਨੇ ਮੇਰੇ ’ਤੇ ਭਰੋਸਾ ਵਿਖਾਇਆ ਹੈ। ਮੈਂ ਇਸ ਮੰਚ ਦਾ ਇਸਤੇਮਾਲ ਉਨ੍ਹਾਂ ਮੁੱਦਿਆਂ ਬਾਰੇ ਗੱਲ ਕਰਨ ਲਈ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਬਾਰੇ ਸਾਨੂੰ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ‘ਮਿਸ ਯੂਨੀਵਰਸ 2021’ ਬਣਨ ਤੋਂ ਬਾਅਦ ਹਰਨਾਜ਼ ਕੌਰ ਸੰਧੂ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

PunjabKesari

ਸੰਧੂ ਲਈ ਉਨ੍ਹਾਂ ਦੀ ਮਾਂ ਅਤੇ ਪੇਸ਼ੇ ਤੋਂ ਇਸਤਰੀ ਰੋਗ ਮਾਹਰ ਰਵਿੰਦਰ ਕੌਰ ਸੰਧੂ ਇਕ ਪ੍ਰੇਰਣਾ ਹੈ, ਜੋ ਮਹਾਵਾਰੀ ਸਵੱਛਤਾ ਅਤੇ ਬ੍ਰੈਸਟ ਕੈਂਸਰ ਜਾਗਰੂਕਤਾ ’ਤੇ ਖ਼ਾਸ ਧਿਆਨ ਦੇਣ ਦੇ ਨਾਲ-ਨਾਲ ਮਹਿਲਾ ਸਸ਼ਕਤੀਕਰਨ ਲਈ ਰਾਹ ਖੋਲ੍ਹਣਾ ਚਾਹੁੰਦੀ ਹੈ। ਸੰਧੂ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਮੁੱਦਿਆਂ ਬਾਰੇ ਵੀ ਗੱਲ ਕਰਾਂਗੀ, ਜੋ ਮਿਸ ਯੂਨੀਵਰਸ ਨਾਲ ਸਬੰਧਤ ਹਨ। ਮੈਂ ਆਪਣੀ ਮਾਂ ਦੀ ਮਦਦ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲ ਕਰਨਾ ਚਾਹਾਂਗੀ।

ਇਹ ਵੀ ਪੜ੍ਹੋ : ਮਿਸ ਯੂਨੀਵਰਸ ਜਿੱਤਣ ਵਾਲੀ ਮਾਡਲ ਨੂੰ ਸਾਲ ਭਰ ਐਸ਼ੋ-ਆਰਾਮ ਸਣੇ ਮਿਲਦੀਆਂ ਨੇ ਇਹ ਲਗਜ਼ਰੀ ਸਹੂਲਤਾਂ


Tanu

Content Editor

Related News