ਉੱਤਰਾਖੰਡ: ਹਾਰ ਤੋਂ ਬਾਅਦ ਹਰੀਸ਼ ਰਾਵਤ ’ਤੇ ਲੱਗੇ ਦੋਸ਼, ਕਿਹਾ- ਮੈਨੂੰ ਵੀ ਹੋਲਿਕਾ ਦਹਨ ’ਚ ‘ਸਾੜ’ ਦੇਵੇ ਕਾਂਗਰਸ

03/15/2022 3:01:13 PM

ਦੇਹਰਾਦੂਨ– ਉੱਤਰਾਖੰਡ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਹੁਦੇ ਅਤੇ ਪਾਰਟੀ ਟਿਕਟ ਵੇਚਣ ਦਾ ਦੋਸ਼ ਬਹੁਤ ਹੀ ਗੰਭੀਰ ਹੈ। ਜੇਕਰ ਉਹ ਦੋਸ਼ ਇਕ ਅਜਿਹੇ ਵਿਅਕਤੀ ’ਤੇ ਲਾਇਆ ਜਾ ਰਿਹਾ ਹੋਵੇ, ਜੋ ਮੁੱਖ ਮੰਤਰੀ ਰਿਹਾ ਹੈ, ਜੋ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਰਿਹਾ ਹੈ, ਜੋ ਪਾਰਟੀ ਦਾ ਜਨਰਲ ਸਕੱਤਰ ਰਿਹਾ ਹੈ ਅਤੇ ਕਾਂਗਰਸ ਕਾਰਜ ਕਮੇਟੀ ਦਾ ਮੈਂਬਰ ਹੈ, ਤਾਂ ਮੈਂ ਭਗਵਾਨ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਮੇਰੇ ਉੱਪਰ ਲੱਗੇ ਇਸ ਦੋਸ਼ ’ਚ ਮੈਨੂੰ ਪਾਰਟੀ ’ਚੋਂ ਕੱਢ ਦੇਵੇ।

ਇਹ ਵੀ ਪੜ੍ਹੋ: ਯੂਕ੍ਰੇਨ-ਰੂਸ ਜੰਗ ਨੇ 25 ਲੱਖ ਲੋਕਾਂ ਨੂੰ ਬਣਾਇਆ ਸ਼ਰਨਾਰਥੀ, ਯੂਨਾਈਟਿਡ ਸਿੱਖਸ ਇੰਝ ਕਰ ਰਿਹੈ ਮਦਦ

PunjabKesari

ਹਰੀਸ਼ ਰਾਵਤ ਨੇ ਅੱਗੇ ਕਿਹਾ ਕਿ ਦੋਸ਼ ਲਾਉਣ ਵਾਲਾ ਵਿਅਕਤੀ ਵੀ ਗੰਭੀਰ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਹੋਵੇ ਤਾਂ ਇਕ ਉੱਚਿਤ ਉਤਸਵ ਹੈ। ਹੋਲਿਕਾ ਦਹਨ ਅਤੇ ਹਰੀਸ਼ ਰਾਵਤ ਰੂਪੀ ਬੁਰਾਈ ਦਾ ਵੀ ਇਸ ਹੋਲਿਕਾ ’ਚ ਕਾਂਗਰਸ ਨੂੰ ‘ਦਹਨ’ ਕਰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੇਂਦਰੀ ਸਿੱਖਿਆ ਮੰਤਰੀ ਦਾ ਯੂਕ੍ਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਬਾਰੇ ਵੱਡਾ ਬਿਆਨ

PunjabKesari

ਜ਼ਿਕਰਯੋਗ ਹੈ ਕਿ ਉੱਤਰਾਖੰਡ ’ਚ ਚੁਣਾਵੀ ਹਾਰ ਤੋਂ ਬਾਅਦ ਰੰਜੀਤ ਰਾਵਤ ਨੇ ਹਰੀਸ਼ ਰਾਵਤ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰੰਜੀਤ ਨੇ ਹਰੀਸ਼ ’ਤੇ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਹਰੀਸ਼ ਰਾਵਤ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ। ਰੰਜੀਤ ਨੇ ਕਿਹਾ ਕਿ ਟਿਕਟ ਨਾ ਮਿਲਣ ’ਤੇ ਲੋਕ ਹੁਣ ਹਰੀਸ਼ ਨੂੰ ਲੱਭ ਰਹੇ ਹਨ, ਕੁਝ ਲੋਕਾਂ ਦੇ ਪੈਸੇ ਹਰੀਸ਼ ਰਾਵਤ ਦੇ ਮੈਨੇਜਰ ਨੇ ਵਾਪਸ ਕਰ ਦਿੱਤੇ ਪਰ ਕੁਝ ਅਜੇ ਵੀ ਪੈਸੇ ਮੰਗਦੇ ਹੋਏ ਨਜ਼ਰ ਆ ਰਹੇ ਹਨ। ਰੰਜੀਤ ਰਾਵਤ ਨੇ ਹਰੀਸ਼ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਨਵੇਂ ਨੇਤਾਵਾਂ ਨੂੰ ਹਰੀਸ਼ ਰਾਵਤ ਇੰਝ ਅਫੀਮ ਚਟਾ ਦਿੰਦੇ ਹਨ ਕਿ ਉਹ ਮੋਹ ਤੋਂ ਬਾਹਰ ਹੀ ਨਹੀਂ ਨਿਕਲ ਪਾਉਂਦੇ, ਮੈਨੂੰ ਖ਼ੁਦ ਹਰੀਸ਼ ਰਾਵਤ ਦੇ ਸਮਮੋਹਿਤ ’ਚੋਂ ਬਾਹਰ ’ਚ 36 ਸਾਲ ਲੱਗ ਗਏ।

ਇਹ ਵੀ ਪੜ੍ਹੋ: ਕੋਰੋਨਾ ਮੁਆਵਜ਼ੇ ਦੇ ਝੂਠੇ ਦਾਅਵਿਆਂ ’ਤੇ SC ਨੇ ਜਤਾਈ ਚਿੰਤਾ, ਕਿਹਾ- ਅਜਿਹਾ ਕਦੇ ਸੋਚਿਆ ਨਹੀਂ ਸੀ

ਨੋਟ- ਹਰੀਸ਼ ਰਾਵਤ ਦੀ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰ ਕੇ ਦੱਸੋ?


Tanu

Content Editor

Related News