''ਕੇਸਰੀਆ'' ਰੰਗ ''ਚ ਰੰਗਿਆ ਹਰਿਦੁਆਰ, ਹਰ ਪਾਸੇ ਨਜ਼ਰ ਆ ਰਹੀ ਕਾਂਵੜੀਆਂ ਦੀ ਭੀੜ

Monday, Jul 29, 2024 - 12:32 PM (IST)

ਹਰਿਦੁਆਰ- ਹਰਿਦੁਆਰ ਵਿਚ ਕਾਂਵੜ ਮੇਲਾ ਸਿਖਰ 'ਤੇ ਪਹੁੰਚਣ ਲੱਗਾ ਹੈ। 22 ਜੁਲਾਈ ਤੋਂ ਸ਼ੁਰੂ ਹੋਇਆ ਕਾਂਵੜ ਮੇਲੇ 'ਚ ਹੁਣ ਤੱਕ 20 ਲੱਖ ਤੋਂ ਵਧੇਰੇ ਕਾਂਵੜੀਏ ਹਰਿਦੁਆਰ ਤੋਂ ਗੰਗਾਜਲ ਭਰ ਚੁੱਕੇ ਹਨ। ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਕਾਂਵੜੀਏ ਕਾਂਵੜਾ ਵਿਚ ਗੰਗਾਜਲ ਲੈ ਕੇ ਆਪਣੀ ਮੰਜ਼ਿਲ ਵੱਲ ਪਰਤ ਰਹੇ ਹਨ। ਹਰਿਦੁਆਰ ਦੇ ਸਾਰੇ ਘਾਟਾਂ 'ਤੇ ਹਰ-ਹਰ ਮਹਾਦੇਵ ਦਾ ਜੈਕਾਰਾ ਗੂੰਜ ਰਿਹਾ ਹੈ। ਹਰਿਦੁਆਰ ਵਿਚ ਹਰਿ ਕੀ ਪੈੜੀ ਸਮੇਤ ਸਾਰੇ ਗੰਗਾ ਘਾਟਾਂ, ਬਜ਼ਾਰਾਂ, ਆਸ਼ਰਮਾਂ, ਧਰਮਸ਼ਾਲਾਵਾਂ, ਹੋਟਲਾਂ ਆਦਿ ਸਭ ਥਾਂ ਪੈਰਾਂ ਵਿਚ ਘੁੰਘਰੂ ਬੰਨ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਕੇਸਰੀਆ ਪਹਿਨੇ ਸ਼ਿਵ ਭਗਤਾਂ ਦੀ ਟੋਲੀ ਹੀ ਵਿਖਾਈ ਦੇ ਰਹੀ ਹੈ। ਹਰਿਦੁਆਰ ਪ੍ਰਸ਼ਾਸਨ ਦਾ ਅਨੁਮਾਨ ਹੈ ਕਿ ਇਸ ਵਾਰ 5 ਕਰੋੜ ਤੋਂ ਵਧੇਰੇ ਕਾਂਵੜ ਯਾਤਰੀਆਂ ਦੇ ਆਉਣ ਦੀ ਉਮੀਦ ਹੈ।

ਹਰਿ ਕੀ ਪੈੜੀ ਅਤੇ ਤਮਾਮ ਘਾਟਾਂ 'ਤੇ ਬਮ-ਬਮ ਭੋਲੇ ਦਾ ਜੈਕਾਰਾ ਲਾਉਂਦੇ ਹੋਏ ਕਾਂਵੜੀਏ ਨਜ਼ਰ ਆ ਰਹੇ ਹਨ। ਸ਼ਨੀਵਾਰ ਨੂੰ ਕਾਂਵੜੀਆ ਦੇ ਆਗਮਨ ਅਤੇ ਵਾਪਸੀ ਵਿਚ ਹੋਰ ਤੇਜ਼ੀ ਆਈ। ਇਸ ਦੇ ਨਾਲ ਹੀ ਲੰਬੀ ਦੂਰੀ ਤੈਅ ਕਰਨ ਵਾਲੇ ਡਾਕ ਕਾਂਵੜਾ ਦਾ ਪਹੁੰਚਣਾ ਵੀ ਸ਼ੁਰੂ ਹੋ ਗਿਆ ਹੈ। ਕਾਂਵੜੀਆਂ ਦੀ ਭੀੜ ਦੇ ਚੱਲਦੇ ਧਰਮਨਗਰੀ ਪੂਰੀ ਤਰ੍ਹਾਂ ਕੇਸਰੀਆ ਰੰਗ ਵਿਚ ਰੰਗੀ ਗਈ ਹੈ। 2 ਅਗਸਤ ਦੁਪਹਿਰ ਜਲਾਭਿਸ਼ੇਕ ਦਾ ਮਹੂਰਤ ਹੋਣ ਦੇ ਚਲਦੇ ਜ਼ਿਆਦਾਤਰ ਪੈਦਲ ਕਾਂਵੜ ਯਾਤਰੀ ਇਸ ਤੋਂ ਇਕ ਦਿਨ ਪਹਿਲਾਂ ਹੀ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਜਾਣਗੇ। ਜਦਕਿ ਡਾਕ ਕਾਂਵੜ ਦਾ ਸਿਲਸਿਲਾ ਆਖ਼ਰੀ ਦਿਨ ਤੱਕ ਚੱਲਦਾ ਰਹੇਗਾ।


Tanu

Content Editor

Related News