ਹਰਿਦੁਆਰ ’ਚ ਅੱਜ ਤੋਂ ‘ਮਹਾਕੁੰਭ’ ਦਾ ਆਗਾਜ਼, ਵਿਖਾਉਣੀ ਹੋਵੇਗੀ ਕੋਰੋਨਾ ਨੈਗੇਟਿਵ ਰਿਪੋਰਟ

Thursday, Apr 01, 2021 - 01:36 PM (IST)

ਹਰਿਦੁਆਰ— ਹਰਿਦੁਆਰ ਵਿਚ ਮਹਾਕੁੰਭ ਦਾ ਆਗਾਜ਼ ਅੱਜ ਤੋਂ ਯਾਨੀ ਕਿ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ। 30 ਅਪ੍ਰੈਲ ਤੱਕ ਚੱਲਣ ਵਾਲੇ ਕੁੰਭ ਮੇਲੇ ਵਿਚ ਜਾਣ ਲਈ ਸ਼ਰਧਾਲੂਆਂ ਨੂੰ 72 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਵਿਖਾਉਣੀ ਹੋਵੇਗੀ। ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਕੁੰਭ ਦੇਰ ਨਾਲ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਹਰਿਦੁਆਰ ’ਚ ਕੁੰਭ ਦਾ ਆਯੋਜਨ ਜਨਵਰੀ ਦੇ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਸੀ, ਜੋ ਕਿ 4 ਮਹੀਨੇ ਤੱਕ ਚੱਲਦਾ ਸੀ ਪਰ ਇਸ ਵਾਰ ਇਸ ਦਾ ਸਮਾਂ ਘਟਾ ਕੇ ਸਿਰਫ਼ ਇਕ ਮਹੀਨਾ ਕਰ ਦਿੱਤਾ ਗਿਆ ਹੈ। ਹਾਲਾਂਕਿ ਅਖਾੜਿਆਂ ਨੇ ਜਨਵਰੀ ਤੋਂ ਹੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਸਨ। 

PunjabKesari

30 ਅਪ੍ਰੈਲ ਤੱਕ ਚੱਲਣ ਵਾਲੇ ਮਹਾਕੁੰਭ ਵਿਚ ਗੰਗਾ ਇਸ਼ਨਾਨ ਲਈ ਸ਼ਰਧਾਲੂਆਂ ਨੂੰ ਕੋਵਿਡ-19 ਦੀ 72 ਘੰਟੇ ਪਹਿਲਾਂ ਤੱਕ ਦੀ ਆਰ. ਟੀ. ਪੀ. ਸੀ. ਆਰ. ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ। ਬਿਨਾਂ ਕੋਵਿਡ ਨੈਗੇਟਿਵ ਰਿਪੋਰਟ ਦੇ ਸ਼ਰਧਾਲੂ ਗੰਗਾ ਇਸ਼ਨਾਨ ਨਹੀਂ ਕਰ ਸਕਣਗੇ। ਕਿਸੇ ਵੀ ਸ਼ਰਧਾਲੂ ਦੇ ਪਾਜ਼ੇਟਿਵ ਆਉਣ ’ਤੇ ਸਮੂਹ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਕੋਵਿਡ ਦੇ ਲਿਹਾਜ਼ ਅਤਿਸੰਵੇਦਨਸ਼ੀਲ ਸੂਬਿਆਂ- ਮਹਾਰਾਸ਼ਟਰ, ਕੇਰਲ, ਕਰਨਾਟਕ, ਪੰਜਾਬ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਤੋਂ ਆਉਣ ਵਾਲੇ ਯਾਤਰੀਆਂ ਦੀ ਸੂਬਾ ਸੀਮਾ ’ਤੇ ਜ਼ਰੂਰੀ ਰੂਪ ਨਾਲ ਕੋਰੋਨਾ ਜਾਂਚ ਕੀਤੀ ਜਾਵੇਗੀ। ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਨੇ ਸਖ਼ਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। 

ਸ਼ਾਹੀ ਇਸ਼ਨਾਨ ਦੀਆਂ ਤਾਰੀਖ਼ਾਂ—
ਸੋਮਵਤੀ ਮੱਸਿਆ (ਸ਼ਾਹੀ ਇਸ਼ਨਾਨ)-12 ਅਪ੍ਰੈਲ 2021
ਵੈਸਾਖੀ (ਸ਼ਾਹੀ ਇਸ਼ਨਾਨ)-14 ਅਪ੍ਰੈਲ 2021
ਰਾਮ ਨੌਮੀ (ਇਸ਼ਨਾਨ)-21 ਅਪ੍ਰੈਲ


Tanu

Content Editor

Related News