ਕੰਪਿਊਟਰ ਯੁਗ 'ਚ ਵੀ ਹਰਿਦੁਆਰ ਦੇ ਪੰਡਿਤਾਂ ਦੇ 'ਵਹੀ ਖਾਤਿਆਂ' 'ਚ ਅਥਾਹ ਵਿਸ਼ਵਾਸ ਰੱਖਦੇ ਨੇ ਲੋਕ

Saturday, Apr 03, 2021 - 02:24 PM (IST)

ਕੰਪਿਊਟਰ ਯੁਗ 'ਚ ਵੀ ਹਰਿਦੁਆਰ ਦੇ ਪੰਡਿਤਾਂ ਦੇ 'ਵਹੀ ਖਾਤਿਆਂ' 'ਚ ਅਥਾਹ ਵਿਸ਼ਵਾਸ ਰੱਖਦੇ ਨੇ ਲੋਕ

ਹਰਿਦੁਆਰ (ਉਤਰਾਖੰਡ)- ਹਰਿਦੁਆਰ 'ਚ 'ਹਰ ਕੀ ਪੌੜੀ' ਨੇੜੇ ਸਥਿਤ ਕੁਸ਼ਾਘਾਟ 'ਚ ਬਣੇ ਪੰਡਿਤਾਂ ਦੇ ਮਕਾਨਾਂ 'ਚ ਜਦੋਂ ਤੁਸੀਂ ਕਦਮ ਰੱਖੋਗੇ ਤਾਂ ਤੁਹਾਨੂੰ ਅਲਮਾਰੀਆਂ 'ਚ ਭਰੇ ਪੀਲੇ ਪੰਨੇ ਵਾਲੇ ਭਾਰੀ 'ਵਹੀਖਾਤੇ' ਦਿੱਸਣਗੇ, ਜੋ ਪਹਿਲੀ ਨਜ਼ਰ 'ਚ ਤਾਂ ਆਮ ਲੱਗਣਗੇ ਪਰ ਉਨ੍ਹਾਂ 'ਚ ਕਈ ਪੀੜ੍ਹੀਆਂ ਦਾ ਇਤਿਹਾਸ ਮਿਲੇਗਾ। ਇਹ 'ਵਹੀਖਾਤੇ' ਦਿੱਸਣ 'ਚ ਕਬਾੜ ਲੱਗ ਸਕਦੇ ਹਨ ਪਰ ਮਕਾਨ ਮਾਲਕ ਲਈ ਦਹਾਕਿਆਂ ਪੁਰਾਣੇ ਇਨ੍ਹਾਂ ਪੰਨਿਆਂ 'ਚ ਕਈ ਪਰਿਵਾਰਾਂ ਦਾ ਇਤਿਹਾਸ ਸਮਾਇਆ ਹੈ। ਗੰਗਾ ਨਦੀ 'ਚ ਆਪਣੇ ਪਾਪ ਧੋਣ ਜਾਂ ਆਪਣੇ ਅਜ਼ੀਜ਼ ਦਾ ਅੰਤਿਮ ਸੰਸਕਾਰ ਕਰਨ ਲਈ ਹਜ਼ਾਰਾਂ ਹਿੰਦੂ ਸ਼ਰਧਾਲੂ ਹਰਿਦੁਆਰ ਆਉਂਦੇ ਹਨ ਤਾਂ ਉਨ੍ਹਾਂ ਦੇ ਪਰਿਵਾਰਕ ਪੁਜਾਰੀ ਕਾਗਜ਼ਾਂ ਦੀਆਂ ਇਨ੍ਹਾਂ ਕਿਤਾਬਾਂ 'ਚ ਉਨ੍ਹਾਂ ਦੇ ਰਿਕਾਰਡ ਲਿਖਣ 'ਚ ਮਦਦ ਕਰਦੇ ਹਨ। 
ਇਕ ਪੁਜਾਰੀ ਕੁਸ਼ਾਲ ਸਿਖੌਲਾ ਨੇ ਅਜਿਹੀ ਹੀ ਇਕ ਕਿਤਾਬ ਦੇ ਪੰਨੇ ਸਾਵਧਾਨੀ ਨਾਲ ਪਲਟਦੇ ਹੋਏ ਦੇਖਿਆ  ਕਿ ਹਰਿਦੁਆਰ 'ਚ ਰਹਿ ਰਹੇ ਕਰੀਬ 2 ਹਜ਼ਾਰ ਪੰਡਿਤਾਂ 'ਵਹੀ ਖਾਤਿਆਂ' 'ਚ ਆਪਣੇ ਗਾਹਕਾਂ ਦੀ ਵੰਸ਼ਾਵਲੀ ਨੂੰ ਸੁਰੱਖਿਆ ਰੱਖਦੇ ਹਨ। ਇਨ੍ਹਾਂ ਕਿਤਾਬਾਂ ਨੂੰ ਸਾਭਲ ਕੇ ਰੱਖਣਾ ਪੈਂਦਾ ਹੈ, ਕਿਉਂਕਿ ਇਨ੍ਹਾਂ ਦੇ ਪੰਨੇ ਬਹੁਤ ਪੁਰਾਣੇ ਹੋਣ ਕਾਰਨ ਨਾਜ਼ੁਕ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਾਗਜ਼ ਦੀ ਖੋਜ ਹੋਣ ਦੇ ਨਾਲ ਹੀ ਇਹ ਪਰੰਪਰਾ ਸ਼ੁਰੂ ਹੋਈ ਅਤੇ ਹੁਣ ਤੱਕ ਚੱਲ ਰਹੀ ਹੈ।

ਕਾਗਜ਼ ਦੀ ਖੋਜ ਤੋਂ ਪਹਿਲਾਂ ਇਹ 'ਵਹੀ ਖਾਤੇ' 'ਭੋਜ ਪੱਤਰ' 'ਤੇ ਬਣਾਏ ਜਾਂਦੇ ਸਨ ਪਰ ਉਹ ਰਿਕਾਰਡ ਹੁਣ ਉਪਲੱਬਧ ਨਹੀਂ ਹਨ। ਹਰਿਦੁਆਰ ਦੇ ਪੰਡਿਤਾਂ ਮੂਲ ਰੂਪ ਨਾਲ ਇਸੇ ਸ਼ਹਿਰ ਦੇ ਰਹਿਣ ਵਾਲੇ ਹਨ। ਗੰਗਾ ਮਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਲੋਕਾਂ ਦੇ ਪਰਿਵਾਰ ਦੀਆਂ ਜਾਣਕਾਰੀਆਂ ਰਿਕਾਰਡ ਕਰਨ ਦੀ ਪ੍ਰਥਾ ਤੋਂ ਪਹਿਲਾਂ ਪੰਡਿਤਾਂ ਉਨ੍ਹਾਂ ਦੇ ਨਾਮ, ਕੁਲ ਅਤੇ ਮੂਲ ਸਥਾਨ ਯਾਦ ਰੱਖਦੇ ਸਨ ਅਤੇ ਆਪਣੀ ਅਗਲੀ ਪੀੜ੍ਹੀਆਂ ਨੂੰ ਜ਼ੁਬਾਨੀ ਤੌਰ 'ਤੇ ਇਹ ਜਾਣਕਾਰੀ ਦਿੰਦੇ ਸਨ। ਪੰਡਿਤਾਂ ਦਾ ਇਹ 'ਵਹੀ ਖਾਤਾ' ਉਨ੍ਹਾਂ ਕੋਲ ਆਉਣ ਵਾਲੇ ਲੋਕਾਂ ਦੇ ਪਿੰਡ, ਜ਼ਿਲ੍ਹੇ ਅਤੇ ਸੂਬੇ ਦੇ ਆਧਾਰ 'ਤੇ ਬਣਦਾ ਹੈ। ਸਿਖੌਲਾ ਨੇ ਦਾਅਵਾ ਕੀਤਾ ਕਿ ਪੰਡਿਤਾਂ ਕੋਲ ਉਪਲੱਬਧ ਇਹ 'ਵਹੀ ਖਾਤੇ' ਅਤੇ ਪਰਿਵਾਰਕ ਜਾਣਕਾਰੀਆਂ ਕਾਨੂੰਨੀ ਤੌਰ 'ਤੇ ਵੀ ਜਾਇਜ਼ ਮੰਨੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਹੱਥਾਂ ਨਾਲ ਲਿਖੀਆਂ ਇਹ ਪ੍ਰਾਚੀਨ ਕਿਤਾਬਾਂ 'ਚ ਦਰਜ ਲੋਕਾਂ ਦੀ ਮੌਤ ਤੋਂ ਬਾਅਦ ਵੀ ਜ਼ਮੀਨ ਨਾਲ ਜੁੜੇ ਵਿਵਾਦ ਇਨ੍ਹਾਂ ਦਸਤਾਵੇਜ਼ਾਂ ਤੋਂ ਉਪਲੱਬਧ ਕਰਵਾਈ ਗਈ ਸੂਚਨਾ ਦੇ ਆਧਾਰ 'ਤੇ ਸੁਲਝਾਏ ਗਏ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਤੋਂ ਇਲਾਵਾ ਇਨ੍ਹਾਂ 'ਵਹੀ ਖਾਤਿਆਂ' 'ਚ ਰਾਜਿਆਂ ਅਤੇ ਸ਼ਾਸਕਾਂ ਦੀਆਂ ਪੀੜ੍ਹੀਆਂ ਦੀ ਵੀ ਜਾਣਕਾਰੀ ਮਿਲ ਸਕਦੀ ਹੈ। ਸਿਖੌਲਾ ਨੇ ਦਾਅਵਾ ਕੀਤਾ ਕਿ ਕੰਪਿਊਟਰ ਦੇ ਦੌਰ 'ਚ ਵੀ ਕਾਗਜ਼ਾਂ ਦੀਆਂ ਇਨ੍ਹਾਂ ਕਿਤਾਬਾਂ ਦੀ ਮਹੱਤਤਾ ਪ੍ਰਾਸੰਗਿਕ ਹੈ, ਕਿਉਂਕਿ ਇਨ੍ਹਾਂ ਲੋਕਾਂ ਦੇ ਪੂਰਵਜ਼ਾਂ ਦੀਆਂ ਹੱਥਾਂ ਨਾਲ ਲਿਖੀਆਂ ਸੂਚਨਾਵਾਂ ਦਰਜ ਹਨ ਅਤੇ ਇਸ 'ਤੇ ਉਨ੍ਹਾਂ ਨੇ ਦਸਤਖ਼ਤ ਵੀ ਕਰ ਰੱਖੇ ਹਨ।


author

DIsha

Content Editor

Related News