ਹਾਰਦਿਕ ਨੂੰ ਸੁਪਰੀਮ ਕੋਰਟ ਵਲੋਂ ਝਟਕਾ, ਜਲਦ ਸੁਣਾਈ ਤੋਂ ਇਨਕਾਰ

04/02/2019 11:25:50 AM

ਨਵੀਂ ਦਿੱਲੀ— ਹਾਰਦਿਕ ਪਟੇਲ ਨੂੰ ਸੁਪਰੀਮ ਕੋਰਟ ਵਲੋਂ ਕਰਾਰਾ ਝਟਕਾ ਲੱਗਾ ਹੈ। 2015 'ਚ ਗੁਜਰਾਤ ਦੇ ਮੇਹਸਾਣਾ 'ਚ ਦੰਗਾ ਭੜਕਾਉਣ ਦੇ ਮਾਮਲੇ 'ਚ ਉਨ੍ਹਾਂ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਇਸ 'ਤੇ ਤੁਰੰਤ ਸੁਣਵਾਈ ਦੀ ਕੋਈ ਲੋੜ ਨਹੀਂ ਹੈ। ਇਸ ਦੇ ਨਾਲ ਹੀ ਕੋਰਟ ਨੇ ਇਸ 'ਤੇ ਸੁਣਵਾਈ ਲਈ 4 ਅਪ੍ਰੈਲ ਦੀ ਤਾਰੀਕ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਗੁਜਰਾਤ ਹਾਈ ਕੋਰਟ ਨੇ ਉਸ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤੀ ਸੀ।

ਸਜ਼ਾ ਕਾਰਨ ਲੋਕ ਸਭਾ ਚੋਣਾਂ ਨਹੀਂ ਲੜ ਸਕੇਗਾ ਹਾਰਦਿਕ
ਹਾਰਦਿਕ ਪਟੇਲ ਆਪਣੀ ਸਜ਼ਾ ਕਾਰਨ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜ ਸਕੇਗਾ। ਪੀਪਲਜ਼ ਰਿਪ੍ਰਜੇਂਟੇਟਿਵ ਐਕਟ 1951, ਕਾਨੂੰਨ ਅਨੁਸਾਰ 2 ਸਾਲ ਜਾਂ ਇਸ ਤੋਂ ਵਧ ਦੀ ਸਜ਼ਾ ਪਾਏ ਨੇਤਾਵਾਂ ਨੂੰ ਚੋਣਾਂ ਲੜਨ ਦੀ ਮਨਜ਼ੂਰੀ ਨਹੀਂ ਹੈ। ਪਾਟੀਦਾਰ ਰਾਖਵਾਂਕਰਨ ਅੰਦੋਲਨ ਤੋਂ ਉੱਭਰੇ 25 ਸਾਲਾ ਹਾਰਦਿਕ ਨੇ 12 ਮਾਰਚ ਨੂੰ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਜਾਮਨਗਰ ਤੋਂ ਚੋਣਾਂ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।

ਭੰਨ-ਤੋੜ ਮਾਮਲੇ 'ਚ 2 ਸਾਲ ਦੀ ਮਿਲੀ ਸੀ ਸਜ਼ਾ
ਦੱਸਣਯੋਗ ਹੈ ਕਿ ਮੇਹਸਾਣਾ ਜ਼ਿਲੇ ਦੇ ਸੈਸ਼ਨ ਕੋਰਟ ਨੇ 2015 'ਚ ਵਿਸਨਗਰ 'ਚ ਪਾਟੀਦਾਰ ਅੰਦੋਲਨ ਦੌਰਾਨ ਹੋਏ ਦੰਗੇ ਅਤੇ ਆਗਜਨੀ ਦੇ ਮਾਮਲੇ 'ਚ ਹਾਰਦਿਕ ਨੂੰ ਦੋਸ਼ੀ ਕਰਾਰ ਦਿੱਤਾ ਸੀ। ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ 'ਚ ਭੰਨ-ਤੋੜ ਅਤੇ ਆਗਜਨੀ ਦੇ ਮਾਮਲੇ 'ਚ ਹਾਰਦਿਕ ਅਤੇ ਉਨ੍ਹਾਂ ਦੇ ਸਾਥੀਆਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ।


DIsha

Content Editor

Related News