ਵੱਡੀ ਖ਼ਬਰ: ਆਉਣ ਵਾਲੇ ਦਿਨਾਂ 'ਚ ਵਧਣਗੀਆਂ ਹਵਾਈ ਉਡਾਣਾਂ, ਰੋਜ਼ਾਨਾ ਇੰਨੇ ਮੁਸਾਫ਼ਰ ਕਰ ਸਕਣਗੇ ਯਾਤਰਾ

Thursday, Oct 08, 2020 - 03:31 PM (IST)

ਵੱਡੀ ਖ਼ਬਰ: ਆਉਣ ਵਾਲੇ ਦਿਨਾਂ 'ਚ ਵਧਣਗੀਆਂ ਹਵਾਈ ਉਡਾਣਾਂ, ਰੋਜ਼ਾਨਾ ਇੰਨੇ ਮੁਸਾਫ਼ਰ ਕਰ ਸਕਣਗੇ ਯਾਤਰਾ

ਨਵੀਂ ਦਿੱਲੀ (ਵਾਰਤਾ) : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਵਿਸ਼ਵਾਸ ਪ੍ਰਗਟ ਕੀਤਾ ਕਿ ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਗਿਣਤੀ ਨਵੇਂ ਸਾਲ ਤੱਕ ਕੋਵਿਡ ਤੋਂ ਪਹਿਲਾਂ ਪੱਧਰ ਦੇ ਕਰੀਬ ਪਹੁੰਚ ਜਾਵੇਗੀ ਅਤੇ ਅਗਲੇ ਸਾਲ ਦੀ ਪਹਿਲੀ ਤੀਮਾਹੀ ਵਿਚ ਉਸ ਨੂੰ ਪਾਰ ਕਰ ਜਾਵੇਗੀ। ਸ਼੍ਰੀ ਪੁਰੀ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਨ 2 ਮਹੀਨੇ ਤੱਕ ਪੂਰੀ ਤਰ੍ਹਾਂ ਬੰਦ ਰਹਿਣ ਦੇ ਬਾਅਦ 25 ਮਈ ਨੂੰ ਜਦੋਂ ਘਰੇਲੂ ਯਾਤਰੀ ਉਡਾਣਾਂ ਦੁਬਾਰਾ ਸ਼ੁਰੂ ਹੋਈਆਂ ਤਾਂ ਪਹਿਲੇ ਦਿਨ ਸਿਰਫ਼ 29 ਹਜ਼ਾਰ ਮੁਸਾਫਰਾਂ ਨੇ ਸਫ਼ਰ ਕੀਤਾ ਸੀ। ਹੁਣ ਰੋਜ਼ਾਨਾ ਡੇਢ ਲੱਖ ਮੁਸਾਫ਼ਰ ਹਵਾਈ ਸਫ਼ਰ ਕਰ ਰਹੇ ਹਨ ਜੋ ਤਾਲਾਬੰਦੀ ਤੋਂ ਪਹਿਲਾਂ ਦੀ ਤੁਲਣਾ ਵਿਚ 50 ਫ਼ੀਸਦੀ ਹੈ।  

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, 50,000 ਤੋਂ ਹੇਠਾਂ ਆਏ ਭਾਅ

ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਅਸੀਂ ਰੋਜ਼ਾਨਾ 2 ਲੱਖ ਮੁਸਾਫਰਾਂ ਦਾ ਅੰਕੜਾ ਹਾਸਲ ਕਰ ਲਵਾਂਗੇ ਅਤੇ ਦੀਵਾਲੀ ਦੇ ਬਾਅਦ ਅਤੇ ਨਵੇਂ ਸਾਲ ਤੋਂ ਪਹਿਲਾਂ 100 ਫ਼ੀਸਦੀ (3 ਲੱਖ ਮੁਸਾਫ਼ਰ ਰੋਜ਼ਾਨਾ) 'ਤੇ ਪਹੁੰਚ ਜਾਵਾਂਗੇ। ਮੰਤਰੀ ਨੇ ਕਿਹਾ 'ਅਗਲੇ ਸਾਲ ਦੀ ਪਹਿਲੀ ਤੀਮਾਹੀ ਵਿਚ ਅਸੀਂ ਕੋਵਿਡ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਜਾਵਾਂਗੇ। ਅਜੇ ਸਰਕਾਰ ਨੇ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ  ਸਮਾਂ-ਸਾਰਣੀ ਦੀ ਤੁਲਣਾ ਵਿਚ 60 ਫ਼ੀਸਦੀ ਉਡਾਣਾਂ ਦੀ ਆਗਿਆ ਦਿੱਤੀ ਹੈ। ਇਸ ਨੂੰ ਵਧਾਕੇ ਆਉਣ ਵਾਲੇ ਦਿਨਾਂ ਵਿਚ 75 ਫ਼ੀਸਦੀ ਕਰਣ 'ਤੇ ਵਿਚਾਰ ਚੱਲ ਰਿਹਾ ਹੈ।'

ਇਹ ਵੀ ਪੜ੍ਹੋ: TikTok ਵੀਡੀਓ ਬਣਾਉਣ ਦੇ ਚੱਕਰ 'ਚ 20 ਸਾਲਾ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ

ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਕਿ 10 ਫ਼ੀਸਦੀ ਮੁਸਾਫਰਾਂ ਦੇ ਅੰਕੜੇ ਤੋਂ ਸ਼ੁਰੂਆਤ ਕਰਕੇ 50 ਫ਼ੀਸਦੀ 'ਤੇ ਪਹੁੰਚਣ ਵਿਚ ਸਮਾਂ ਲੱਗਾ ਹੈ ਪਰ 50 ਫ਼ੀਸਦੀ ਤੋਂ 100 ਫ਼ੀਸਦੀ ਦਾ ਸਫ਼ਰ ਇਸ ਤੋਂ ਕਿਤੇ ਤੇਜ਼ ਹੋਵੇਗਾ। ਨਾਲ ਹੀ ਆਉਣ ਵਾਲੇ ਤਿਓਹਾਰੀ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਹਵਾਈ ਅੱਡਿਆਂ ਅਤੇ ਜਹਾਜ਼ ਸੇਵਾ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਵੱਡੀ ਗਿਣਤੀ ਵਿਚ ਮੁਸਾਫ਼ਰਾਂ ਦੀ ਆਵਾਜਾਈ ਲਈ ਤਿਆਰ ਰਹਿਣ। ਮੁਸਾਫ਼ਰਾਂ ਦੀ ਗਿਣਤੀ ਵਧਣ ਦੇ ਨਾਲ ਕੋਵਿਡ-19 ਤੋਂ ਬਚਾਅ ਦੇ ਉਪਰਾਲਿਆਂ ਨੂੰ ਲਾਗੂ ਕਰਣ ਦੀ ਚੁਣੌਤੀ ਵੀ ਵਧੇਗੀ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ : ਸਾਬਕਾ ਕ੍ਰਿਕਟਰ ਦੇ ਭਰਾ ਦਾ ਗੋਲੀ ਮਾਰ ਕੇ ਕਤਲ


author

cherry

Content Editor

Related News