ਕੋਰੋਨਾ ਵਾਇਰਸ ਕਾਰਣ ਹਵਾਈ ਯਾਤਰਾ ਨੂੰ ਲੈ ਕੇ ਹਰਦੀਪ ਸਿੰਘ ਪੁਰੀ ਦਾ ਵੱਡਾ ਐਲਾਨ

04/09/2020 9:18:17 PM

ਨਵੀਂ ਦਿੱਲੀ - ਏਅਰ ਇੰਡੀਆ ਨੇ ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ 30 ਅਪ੍ਰੈਲ ਤੱਕ ਬੁਕਿੰਗ ਨਾ ਲੈਣ ਦਾ ਐਲਾਨ ਕੀਤਾ ਸੀ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲੇ ਦੇ ਮੱਦੇਨਜ਼ਰ ਹੁਣ ਬੁੱਧਵਾਰ ਨੂੰ ਇੰਡੀਗੋ ਨੇ ਵੀ 30 ਅਪ੍ਰੈਲ ਤੱਕ ਆਪਣੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।

ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਇਕ ਵਾਰ ਇਹ ਭਰੋਸਾ ਹੋ ਜਾਏ ਕਿ ਕੋਰੋਨਾ ਵਾਇਰਸ ਦੀ ਲਾਗ ਕੰਟਰੋਲ ਵਿਚ ਆ ਗਈ ਹੈ, ਤਾਂ ਭਾਰਤ ਵਿਚ ਘਰੇਲੂ ਅਤੇ ਅੰਤਰਰਾਸ਼ਟਰੀ ਵਪਾਰਕ ਯਾਤਰੀਆਂ ਦੀਆਂ ਉਡਾਣਾਂ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਜਾਵੇਗੀ, ਜਿਸ ਲਈ ਅਜੇ ਸਮਾਂ ਲੱਗੇਗਾ।

ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ 'ਤੇ ਲਿਖਿਆ,' ਦੇਸ਼ ਵਿਆਪੀ ਲਾਕ ਡਾਊਨ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਤ ਹੋਈਆਂ ਹਨ, ਇਸ ਨਾਲ ਯਾਤਰੀਆਂ ਨੂੰ ਦਿੱਕਤਾਂ ਆ ਰਹੀਆਂ ਹਨ। ਮੈਂ ਇਸ ਮੁਸ਼ਕਲ ਸਮੇਂ ਵਿਚ ਸਮਰਥਨ ਅਤੇ ਸਹਾਇਤਾ ਲਈ ਧੰਨਵਾਦ ਕਰਦਾ ਹਾਂ।'

ਕੋਰੋਨਾ ਨੂੰ ਕੰਟਰੋਲ ਕਰ ਲੈਣ ਤੋਂ ਬਾਅਦ ਹੀ ਹਵਾਈ ਯਾਤਰਾ ਸੰਭਵ

ਹਰਦੀਪ ਸਿੰਘ ਪੁਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜਦੋਂ ਤਕ ਦੇਸ਼ ਵਿਚ ਕੋਰੋਨਾ ਦੇ ਕੇਸਾਂ' ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੁੰਦਾ, ਉਦੋਂ ਤਕ ਯਾਤਰੀਆਂ ਦੀਆਂ ਉਡਾਣਾਂ ਬਾਰੇ ਫੈਸਲਾ ਲੈਣਾ ਸੰਭਵ ਨਹੀਂ ਹੁੰਦਾ। ਹਾਲਾਂਕਿ, ਏਅਰ ਇੰਡੀਆ 30 ਅਪ੍ਰੈਲ ਤੋਂ ਬਾਅਦ ਬੁਕਿੰਗ ਲੈ ਰਹੀ ਹੈ। ਪਿਛਲੇ ਹਫਤੇ ਹੀ ਸਰਕਾਰੀ ਏਅਰ ਲਾਈਨ ਏਅਰ ਇੰਡੀਆ ਨੇ 30 ਅਪ੍ਰੈਲ ਤੱਕ ਐਡਵਾਂਸ ਬੁਕਿੰਗ 'ਤੇ ਪਾਬੰਦੀ ਲਗਾ ਦਿੱਤੀ ਸੀ।

ਇਹ ਪੜ੍ਹੋ: RBI ਨੇ ਓਵਰਡ੍ਰਾਫਟ ਨੂੰ ਲੈ ਕੇ ਸੂਬਿਆਂ ਨੂੰ ਦਿੱਤੀ ਇਹ ਸਹੂਲਤ, ਮਿਊਚੁਅਲ ਫੰਡਾਂ ਲਈ ਇਹ ਨਿਯਮ ਵੀ ਬਦਲਿਆ

ਬੁੱਧਵਾਰ ਨੂੰ ਇੰਡੀਗੋ ਏਅਰਲਾਇੰਸ ਨੇ ਵੀ 30 ਅਪ੍ਰੈਲ ਤੱਕ ਦੀਆਂ ਸਾਰੀਆਂ ਯਾਤਰੀਆਂ ਦੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ। ਏਅਰ ਲਾਈਨਜ਼ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈ ਕਿ 30 ਅਪ੍ਰੈਲ ਤੱਕ ਕਿਸੇ ਵੀ ਅੰਤਰਰਾਸ਼ਟਰੀ ਉਡਾਣ ਵਿਚ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਦੇ ਪੈਸੇ ਕ੍ਰੈਡਿਟ ਸ਼ੈਲ ਦੇ ਰੂਪ ਵਿਚ ਸੁਰੱਖਿਅਤ ਰੱਖੇ ਗਏ ਹਨ।

ਇਹ ਵੀ ਪੜ੍ਹੋ: ਅਮੀਰਾਂ ਦੀ ਜਾਇਦਾਦ 'ਤੇ ਲੱਗਾ 'ਵਾਇਰਸ', ਮੁਕੇਸ਼ ਅੰਬਾਨੀ ਦੇ 14 ਖਰਬ ਡੁੱਬੇ

ਰਿਫੰਡ ਵਾਲਿਟ ਵਿਚ ਹੋਵੇਗਾ ਉਪਲਬਧ 

ਟਿਕਟ ਰੱਦ ਹੁੰਦੇ ਹੀ ਇੰਡੀਗੋ ਕਿਰਾਏ ਦੀ ਰਕਮ ਨੂੰ ਇਕ ਵਾਲੇਟ ਵਿਚ ਗਾਹਕ ਦੇ ਨਾਮ 'ਤੇ ਪਾ ਦੇਵੇਗੀ। ਵਾਲੇਟ ਦਾ ਬੈਲੇਂਸ ਇੰਡੀਗੋ ਦੀ ਵੈਬਸਾਈਟ 'ਤੇ ਕੋਈ ਵੀ ਯਾਤਰੀ ਐਡਿਟ ਬੁਕਿੰਗ ਦੇ ਵਿਕਲਪ ਵਿਚ ਵੇਖ ਸਕਦਾ ਹੈ। ਯਾਦ ਰਹੇ ਕਿ ਟਿਕਟ ਉਸ ਯਾਤਰੀ ਦੇ ਨਾਮ 'ਤੇ ਬੁੱਕ ਕੀਤੀ ਜਾਣੀ ਚਾਹੀਦੀ ਹੈ ਜਿਸ ਦੇ ਨਾਂ ਇਸ ਨੂੰ ਰੱਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 14 ਅਪ੍ਰੈਲ ਤੱਕ ਦੇਸ਼ ਵਿਚ ਲਾਕਡਾਈਨ ਚੱਲ ਰਿਹਾ ਹੈ ਅਤੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੰਭਾਵਨਾ ਹੈ ਕਿ ਲਾਕਡਾਊਨ ਦਾ ਸਮਾਂ ਵਧਾਇਆ ਜਾ ਸਕਦਾ ਹੈ ਕਈ ਸੂਬੇ ਇਸ ਦੀ ਮਿਆਦ ਵਧਾਉਣ ਦੇ ਹੱਕ ਵਿਚ ਹਨ।


Harinder Kaur

Content Editor

Related News