ਮੈਟਰੋ ''ਚ ਔਰਤਾਂ ਦੇ ਮੁਫ਼ਤ ਸਫਰ ਦੇ ਐਲਾਨ ''ਤੇ ਹਰਦੀਪ ਪੁਰੀ ਨੇ ਕੇਜਰੀਵਾਲ ''ਤੇ ਵਿੰਨ੍ਹਿਆ ਨਿਸ਼ਾਨਾ

06/06/2019 6:12:44 PM

ਨਵੀਂ ਦਿੱਲੀ (ਭਾਸ਼ਾ)— ਰਿਹਾਇਸ਼ੀ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ (ਆਜ਼ਾਦ ਚਾਰਜ) ਹਰਦੀਪ ਪੁਰੀ ਨੇ ਦਿੱਲੀ ਮੈਟਰੋ ਅਤੇ ਬੱਸਾਂ 'ਚ ਔਰਤਾਂ ਨੂੰ ਮੁਫ਼ਤ ਸਫਰ ਸਹੂਲਤ ਦੇਣ ਦੇ ਐਲਾਨ ਬਾਰੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਹਰਦੀਪ ਪੁਰੀ ਨੇ ਕਿਹਾ ਕਿ ਕੇਜਰੀਵਾਲ ਕਿਸੇ ਵੀ ਯੋਜਨਾ ਦਾ ਮਸੌਦਾ ਬਣਾਉਣ ਤੋਂ ਪਹਿਲਾਂ ਹੀ ਉਸ ਦਾ ਐਲਾਨ ਕਰਨ ਵਿਚ ਯਕੀਨ ਕਰਦੇ ਹਨ। ਪੁਰੀ ਨੇ ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਕਿਹਾ, ''ਕੋਈ ਯੋਜਨਾ ਇਵੇਂ ਹੀ ਲਾਗੂ ਨਹੀਂ ਹੁੰਦੀ ਹੈ ਕਿ ਪਹਿਲਾਂ ਐਲਾਨ ਕਰ ਦਿਉ ਅਤੇ ਫਿਰ ਉਸ ਦਾ ਪ੍ਰਸਤਾਵ ਤਿਆਰ ਕੀਤਾ ਜਾਵੇ।'' ਉਨ੍ਹਾਂ ਨੇ ਮੰਤਰਾਲੇ ਦੇ ਸਬੰਧਤ ਅਧਿਕਾਰੀਆਂ ਤੋਂ ਪੁੱਛਿਆ ਕਿ ਕੀ ਮੈਟਰੋ ਵਿਚ ਔਰਤਾਂ ਨੂੰ ਮੁਫ਼ਤ ਸਫਰ ਸਹੂਲਤ ਦੇਣ ਬਾਰੇ ਦਿੱਲੀ ਸਰਕਾਰ ਦਾ ਕੋਈ ਪ੍ਰਸਤਾਵ ਆਇਆ ਹੈ। ਅਧਿਕਾਰੀਆਂ ਤੋਂ ਨਕਾਰਾਤਮਕ ਜਵਾਬ ਮਿਲਣ 'ਤੇ ਹਰਦੀਪ ਪੁਰੀ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਵੀ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਸਿਰਫ ਯੋਜਨਾਵਾਂ ਦਾ ਐਲਾਨ ਕਰਦੇ ਰਹੇ ਹਨ।


ਪੁਰੀ ਨੇ ਕਿਹਾ ਕਿ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਬਾਰੇ ਕੇਜਰੀਵਾਲ ਦੇ ਗਲਤ ਦਾਅਵਿਆਂ ਦਾ ਉਹ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਹਨ। ਹੁਣ ਮੈਟਰੋ 'ਚ ਔਰਤਾਂ ਨੂੰ ਮੁਫ਼ਤ ਯਾਤਰਾ ਸਹੂਲਤ ਦੇਣ ਦੇ ਐਲਾਨ ਪਿਛੇ ਦੀ ਸੱਚਾਈ ਦਾ ਵੀ ਅਗਲੇ ਦੋ-ਤਿੰਨ 'ਚ ਉਹ ਖੁਲਾਸਾ ਕਰਨਗੇ। ਪੁਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਮੈਟਰੋ ਪ੍ਰਬੰਧਨ ਇਸ ਬਾਰੇ ਤਕਨੀਕੀ ਤਿਆਰੀਆਂ ਕਰ ਰਿਹਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਜੇਕਰ ਲੋੜਵੰਦ ਔਰਤਾਂ ਨੂੰ ਕੋਈ ਸਹੂਲੀਅਤ ਮਿਲੇ ਪਰ ਦਿੱਲੀ ਸਰਕਾਰ ਦੇ 50,000 ਕਰੋੜ ਰੁਪਏੇ ਦੇ ਕੁੱਲ ਬਜਟ ਵਿਚ ਕੇਜਰੀਵਾਲ 'ਸਵੱਛਤਾ ਮੁਹਿੰਮ' ਅਤੇ 'ਆਯੁਸ਼ਮਾਨ ਭਾਰਤ' ਯੋਜਨਾਵਾਂ ਨੂੰ ਦਿੱਲੀ ਵਿਚ ਲਾਗੂ ਨਹੀਂ ਕਰ ਰਹੇ ਹਨ। ਉਹ 2 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ (ਮੈਟਰੋ ਕਿਰਾਏ 'ਚ ਛੋਟ) 'ਤੇ ਦੇਣਾ ਚਾਹੁੰਦੇ ਹਨ। ਇਹ ਚਰਚਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਸੀਂ ਔਰਤਾਂ ਦੀ ਸੁਰੱਖਿਆ ਦੀ ਸਹੂਲੀਅਤ ਲਈ ਜੋ ਵੀ ਜ਼ਰੂਰੀ ਹੋਵੇਗਾ, ਉਸ ਨੂੰ ਕਰਾਂਗੇ ਪਰ ਕੋਈ ਯੋਜਨਾ ਇੰਝ ਹੀ ਲਾਗੂ ਨਹੀਂ ਹੁੰਦੀ ਕਿ ਪਹਿਲਾਂ ਐਲਾਨ ਕਰ ਦਿਉ ਅਤੇ ਪ੍ਰਸਤਾਵ ਮਸੌਦਾ ਬਾਅਦ ਵਿਚ ਬਣਾਉ। ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਦਿੱਲੀ 'ਚ ਔਰਤਾਂ ਮੈਟਰੋ ਟਰੇਨ ਅਤੇ ਬੱਸਾਂ 'ਚ ਮੁਫਤ ਸਫਰ ਕਰ ਸਕਣਗੀਆਂ।


Tanu

Content Editor

Related News