ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- 'ਆਪਣਿਆਂ ਨੂੰ ਕਿਉਂ ਮਾਰ ਰਹੇ ਹੋ'

02/26/2020 5:02:17 PM

ਸਪੋਰਟਸ ਡੈਸਕ— ਦਿੱਲੀ ਦੇ ਉਤਰੀ-ਪੂਰਵੀ ਇਲਾਕੇ 'ਚ ਫੈਲੀ ਹਿੰਸਾ ਨੇ ਸਾਰੀਆਂ ਨੂੰ ਅੰਦਰੋਂ ਹਿੱਲਾ ਕੇ ਰੱਖ ਦਿੱਤਾ ਹੈ। ਦੇਸ਼ ਦੀ ਰਾਜਧਾਨੀ 'ਚ ਸ਼ਰੇਆਮ ਚੱਲ ਰਹੀ ਗੋਲੀਆਂ ਅਤੇ ਉਸ ਨਾਲ ਬਰਬਾਦ ਹੋ ਰਹੇ ਪਰਿਵਾਰਾਂ ਦੇ ਦਰਦ ਨੇ ਕ੍ਰਿਕਟ ਦੇ ਕਈ ਦਿੱਗਜ ਖਿਡਾਰੀਆਂ ਨੂੰ ਵੀ ਦੁੱਖੀ ਕਰ ਦਿੱਤਾ ਹੈ। ਦਿੱਲੀ 'ਚ ਹੋ ਰਹੀ ਹਿੰਸਾ ਨੂੰ ਲੈ ਕੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਵਰਿੰਦਰ ਸਹਿਵਾਗ ਅਤੇ ਮੁਹੰਮਦ ਕੈਫ ਨੇ ਟਵੀਟ ਕੀਤਾ ਹੈ। ਇਨ੍ਹਾਂ ਦੇ ਨਾਲ ਹੀ ਹਰਭਜਨ ਸਿੰਘ ਨੇ ਵੀ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਪਣੀ ਰਾਏ ਰੱਖੀ ਹੈ।

  ਇਨ੍ਹਾਂ ਕ੍ਰਿਕਟਰਾਂ ਦਾ ਕਹਿਣਾ ਹੈ ਕਿ ਦੇਸ਼ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਦਿਲ ਟੁੱਟਣ ਵਾਲੀ ਗੱਲ ਹੈ ਅਤੇ ਅਜਿਹੇ ਮੌਕੇ 'ਤੇ ਲੋਕਾਂ ਨੂੰ ਸ਼ਾਂਤੀ ਅਤੇ ਏਕਤਾ ਬਣਾਏ ਰੱਖ਼ਣੀ ਚਾਹੀਦੀ ਹੈ। ਇਸ 'ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ - ਆਪਣੇ ਹੀ ਆਪਣਿਆਂ ਨੂੰ ਕਿਉਂ ਮਾਰ ਰਹੇ ਹਨ ??? ਮੈਂ ਤੁਹਾਡੇ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਪਲੀਜ਼ ਇਕ-ਦੂਜੇ ਨੂੰ ਨੁਕਸਾਨ ਨਾ ਪਹੁੰਚਾਓ।

PunjabKesariਯੁਵਰਾਜ ਸਿੰਘ ਨੇ ਦਿੱਲੀ ਹਿੰਸਾ 'ਤੇ ਟਵੀਟ ਕਰਦੇ ਹੋਏ ਲਿੱਖਿਆ- ਦਿੱਲੀ 'ਚ ਕੀ ਹੋ ਰਿਹਾ ਹੈ... ਇਹ ਦਿਲ ਤੋੜਨ ਵਾਲਾ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਕ੍ਰਿਪਾ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖੋ। ਉਮੀਦ ਹੈ ਕਿ ਅਧਿਕਾਰੀ ਇਸ ਤਰ੍ਹਾਂ ਦੇ ਹਾਲਤਾਂ ਨੂੰ ਰੋਕਣ ਲਈ ਠੀਕ ਕਦਮ ਚੁੱਕਣਗੇ। ਅਖੀਰ 'ਚ ਅਸੀਂ ਸਾਰੇ ਇਨਸਾਨ ਹਾਂ। ਸਾਨੂੰ ਇਕ-ਦੂਜੇ ਨਾਲ ਪਿਆਰ ਅਤੇ ਸਨਮਾਨ ਦੀ ਜ਼ਰੂਰਤ ਹੈ।

PunjabKesariਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕਰਦੇ ਹੋਏ ਲਿੱਖਿਆ - ਦਿੱਲੀ 'ਚ ਜੋ ਹੋ ਰਿਹਾ ਹੈ, ਉਹ ਬਦਕਿਸਮਤੀ ਭਰਿਆ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਸ਼ਾਂਤ ਰਹੋ ਅਤੇ ਦਿੱਲੀ 'ਚ ਸ਼ਾਂਤੀ ਬਣਾਏ ਰੱਖੋ। ਇਸ ਮਹਾਨ ਦੇਸ਼ ਦੀ ਰਾਜਧਾਨੀ 'ਤੇ ਕੋਈ ਵੀ ਸੱਟ ਜਾਂ ਨੁਕਸਾਨ ਦਾਗ ਦੀ ਤਰ੍ਹਾਂ ਹੈ। ਮੈਂ ਸਾਰਿਆਂ ਨੂੰ ਸ਼ਾਂਤੀ ਅਤੇ ਏਕਤਾ ਦੀ ਅਪੀਲ ਕਰਦਾ ਹਾਂ।

ਮੁਹੰਮਦ ਕੈਫ ਨੇ ਟਵੀਟ ਕਰਦੇ ਹੋਏ ਲਿੱਖਿਆ- ਮਨੁੱਖ ਜਾਤੀ ਦੇ ਇਤਿਹਾਸ 'ਚ ਕਦੇ ਵੀ ਨਫ਼ਰਤ ਅਤੇ ਹਿੰਸਾ ਨਾਲ ਘਰ ਨਹੀਂ ਵਸੇ, ਸਗੋਂ ਤਬਾਹੀ ਹੋਈ ਹੈ। ਅਸੀਂ ਇਸ ਦੁਨੀਆ 'ਚ ਸਭ ਤੋਂ ਜੀਵੰਤ ਅਤੇ ਵਿਭਿੰਨ ਹਾਂ। ਇਸ ਨੂੰ ਆਪਣੀ ਤਾਕਤ ਦੀ ਤਰ੍ਹਾਂ ਇਸਤੇਮਾਲ ਕਰੋ। ਪਲੀਜ਼...  ਆਪਣੇ ਬੱਚਿਆਂ ਅਤੇ ਭਾਰਤ ਦੇ ਭਵਿੱਖ ਲਈ ਇਕੱਠੇ ਨਾਲ ਖੜੇ ਰਹੋ।


Related News