ਰਾਕੇਸ਼ ਟਿਕੈਤ ਨੇ ਕੀਤੀ ਮਹਾਪੰਚਾਇਤ, ਬੋਲੇ- ਕਿਸਾਨਾਂ ਉਤਪੀੜਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ

06/27/2023 4:38:39 PM

ਨੋਇਡਾ (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਨੋਇਡਾ ਦੇ 81 ਪਿੰਡਾਂ ਦੇ ਕਿਸਾਨਾਂ ਨਾਲ ਨੋਇਡਾ ਅਥਾਰਟੀ ਦਫ਼ਤਰ 'ਤੇ ਇਕ ਮਹਾਪੰਚਾਇਤ ਕੀਤੀ ਅਤੇ ਕਿਹਾ ਕਿ ਕਿਸਾਨਾਂ ਦਾ ਉਤਪੀੜਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਮਹਾਪੰਚਾਇਤ ਵੱਧ ਮੁਆਵਜ਼ਾ, ਪਿੰਡ ਵਾਸੀਆਂ ਦੇ ਘਰਾਂ ਨੂੰ ਨਾ ਢਾਹੁਣ ਅਤੇ ਵਿਕਸਿਤ ਭੂਖੰਡ ਦੇਣ ਸਣੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕੀਤੀ ਗਈ ਸੀ। ਪੰਚਾਇਤ ਦੀ ਪ੍ਰਧਾਨਗੀ ਰਾਕੇਸ਼ ਟਿਕੈਤ ਨੇ ਕੀਤੀ। ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਨੋਇਡਾ ਸ਼ਹਿਰ 'ਚ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਕਈ ਜਗ੍ਹਾ 'ਤੇ ਸੁਆਗਤ ਕੀਤਾ। ਟਿਕੈਤ ਦੇ ਕਾਫ਼ਲੇ 'ਚ ਸੈਂਕੜੇ ਵਾਹਨ ਸ਼ਾਮਲ ਸਨ, ਜਿਸ ਕਾਰਨ ਕਾਫ਼ੀ ਦੇਰ ਤੱਕ ਨੋਇਡਾ ਸ਼ਹਿਰ 'ਚ ਪੰਚਾਇਤ 'ਚ ਆਵਾਜਾਈ ਪ੍ਰਭਾਵਿਤ ਰਹੀ।

ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਉਤਪੀੜਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੋਇਡਾ ਦੀਆਂ ਸਮੱਸਿਆਵਾਂ ਕਾਫ਼ੀ ਪੁਰਾਣੀਆਂ ਹਨ। ਟਿਕੈਤ ਨੇ ਦੋਸ਼ ਲਗਾਇਆ ਕਿ ਅਥਾਰਟੀ ਦੇ ਅਧਿਕਾਰੀ ਸਮੱਸਿਆਵਾਂ ਦੀ ਅਣਦੇਖੀ ਕਰ ਰਹੇ ਹਨ। ਉਨ੍ਹਾਂ ਕਿਾ ਕਿ ਸਾਰੇ ਪਿੰਡਾਂ 'ਚ ਕਿਸਾਨਾਂ ਦੇ ਘਰਾਂ ਨੂੰ 'ਜਿੱਥੇ ਹਨ-ਜਿਵੇਂ ਹਨ' ਦੇ ਆਧਾਰ 'ਤੇ ਛੱਡਿਆ ਜਾਵੇ ਅਤੇ ਧਾਰਾ 10 ਦੇ ਅਧੀਨ ਨੋਟਿਸ ਜਾਰੀ ਵਰਗੀ ਪ੍ਰੀਕਿਰਿਆ ਅਪਣਾ ਕੇ ਮਕਾਨਾਂ ਨੂੰ ਗੈਰ ਕਾਨੂੰਨੀ ਦੱਸ ਕੇ ਨਾ ਢਾਹਿਆ ਜਾਵੇ। ਉਨ੍ਹਾਂ ਨੇ ਖੇਤਰੀ ਨੌਜਵਾਨਾਂ ਨੂੰ ਕੰਪਨੀਆਂ ਦੀ ਨੌਕਰੀ 'ਚ 40 ਫੀਸਦੀ ਰਾਖਵਾਂਕਰਨ ਦੇਣ ਦੀ ਮੰਗ ਕੀਤੀ। ਰਾਕੇਸ਼ ਟਿਕੈਤ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਸੀ।


DIsha

Content Editor

Related News