ਉਤਸ਼ਾਹ ਅਤੇ ਉਤਸੁਕਤਾ ਨਾਲ ਭਰੀਆਂ ਧੀਆਂ ਦੀਆਂ ਅੱਖਾਂ ਦੀ ਚਮਕ ਨਾਲ ਮਨ ਬਹੁਤ ਖੁਸ਼ ਹੈ : ਅਨੁਰਾਗ ਠਾਕੁਰ

Wednesday, Aug 02, 2023 - 04:21 PM (IST)

ਨਵੀਂ ਦਿੱਲੀ- ਹੋਣਹਾਰ ਵਿਦਿਆਰਥਣਾਂ ਨੂੰ ਭਾਰਤ ਦੀ ਸੈਰ ਕਰਵਾਉਣ ਲਈ ਕੇਂਦਰੀ ਮੰਤਰੀ ਅਤੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਦੇ ਹਰਮਨ ਪਿਆਰੇ ਪ੍ਰੋਗਰਾਮ ‘ਸੰਸਦ ਭਾਰਤ ਦਰਸ਼ਨ 2.0’ ਲਈ ਹਮੀਰਪੁਰ ਲੋਕ ਸਭਾ ਹਲਕੇ ਦੀਆਂ ਹੋਣਹਾਰ ਵਿਦਿਆਰਥਣਾਂ ਮੰਗਲਵਾਰ ਨੂੰ ਦਿੱਲੀ ਪਹੁੰਚੀਆਂ। ਇਸ ਵਾਰ ਸੰਸਦ ਭਾਰਤ ਦਰਸ਼ਨ ਯੋਜਨਾ ’ਤੇ ਜਾਣ ਲਈ 21 ਹੋਣਹਾਰ ਧੀਆਂ ਦੀ ਚੋਣ ਹੋਈ ਹੈ।
ਸਾਰੀਆਂ ਵਿਦਿਆਰਥਣਾਂ ਆਪਣੇ ਪਹਿਲੇ ਪੜਾਅ ’ਤੇ ਸਵੇਰੇ ਦਿੱਲੀ ਪਹੁੰਚੀਆਂ, ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਕਾਸ਼ਵਾਣੀ ਕੇਂਦਰ ਦਾ ਦੌਰਾ ਕੀਤਾ। ਇਸ ਤੋਂ ਬਾਅਦ ਸਾਰੀਆਂ ਧੀਆਂ ਸੰਸਦ ਭਵਨ ਪਹੁੰਚੀਆਂ ਅਤੇ ਸੰਸਦ ਦੀ ਸੈਰ ਤੋਂ ਬਾਅਦ ਉਨ੍ਹਾਂ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ। ਹਮੀਰਪੁਰ ਸੰਸਦੀ ਹਲਕੇ ਦੀਆਂ 21 ਹੋਣਹਾਰ ਧੀਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਮਿਲੀਆਂ ਅਤੇ ਉਨ੍ਹਾਂ ਦਾ ਹਿਮਾਚਲ ਦੇ ਰਵਾਇਤੀ ਢੰਗ ਨਾਲ ਟੋਪੀ ਸ਼ਾਲ ਅਤੇ ਚੰਬਾ ਥਾਲ ਨਾਲ ਸਵਾਗਤ ਕੀਤਾ। ਸੰਸਦ ਭਵਨ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਵਾਤਾਵਰਣ ਮੰਤਰੀ ਭੂਪੇਂਦਰ ਯਾਦਵ, ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ. ਟੀ. ਊਸ਼ਾ ਨੇ ਸੰਸਦ ਭਾਰਤ ਦਰਸ਼ਨ ਦੀਆਂ ਹੋਣਹਾਰ ਧੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਆਪਣੇ ਜੀਵਨ ਦੇ ਸੰਘਰਸ਼ਾਂ ਅਤੇ ਤਜਰਬਿਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਹਮੀਰਪੁਰ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਦੀਆਂ ਨਿਰੰਤਰ ਕੋਸ਼ਿਸ਼ਾਂ ਤੋਂ ਵੀ ਜਾਣੂ ਕਰਾਇਆ। ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਵਿਸ਼ਵਗੁਰੂ ਬਣਾਉਣ ਲਈ ਤੁਹਾਡੇ ਵਰਗੇ ਨੌਜਵਾਨਾਂ ਨੂੰ ਅੱਗੇ ਆ ਕੇ ਇਸ ਦੀ ਵਾਗਡੋਰ ਆਪਣੇ ਹੱਥਾਂ ’ਚ ਲੈਣੀ ਹੋਵੇਗੀ। ਅੱਜ ਦੁਨੀਆ ’ਚ ਜੇਕਰ ਭਾਰਤ ਦਾ ਡੰਕਾ ਵੱਜਾ ਹੈ ਤਾਂ ਉਸ ਦਾ ਇਕ ਮੁੱਖ ਕਾਰਨ ‘ਡੈਮੋਗ੍ਰਾਫਿਕ ਡਿਵੀਡੈਂਟ’ ਅਤੇ ਉਸ ’ਚ ਵੀ ‘ਗਰਲ ਪਾਵਰ’ ਨੂੰ ਜਾਂਦਾ ਹੈ। ਉਪ ਰਾਸ਼ਟਰਪਤੀ ਨੇ ਧੀਆਂ ਨੂੰ ਸਟਾਰਟਅਪ ਸ਼ੁਰੂ ਕਰਨ ਅਤੇ ਆਤਮ-ਨਿਰਭਰ ਬਣਨ ਦੀ ਸਲਾਹ ਦਿੱਤੀ।
ਠਾਕੁਰ ਨੇ ਕਿਹਾ ਕਿ ਮੇਰੇ ਹਮੀਰਪੁਰ ਸੰਸਦੀ ਹਲਕੇ ਦੀਆਂ 21 ਹੋਣਹਾਰ ਧੀਆਂ ਸੰਸਦ ਭਾਰਤ ਦਰਸ਼ਨ ਯੋਜਨਾ ਤਹਿਤ ਭਾਰਤ ਦੀ ਸੈਰ ’ਤੇ ਨਿਕਲੀਆਂ ਹਨ। ਇਨ੍ਹਾਂ ਨੇ ਸਿੱਖਿਆ ’ਚ ਬੇਹੱਦ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਵਿਦਿਆਰਥਣਾਂ ਪ੍ਰਧਾਨ ਮੰਤਰੀ ਜੀ ਦੇ ਲੋਕ ਸਭਾ ਹਲਕੇ ਵਾਰਾਣਸੀ ਜਾਣਗੀਆਂ। ਇਨ੍ਹਾਂ ਨੂੰ ਅਯੁੱਧਿਆ ’ਚ ਬਣ ਰਹੇ ਅਲੌਕਿਕ ਰਾਮ ਮੰਦਰ ਦਾ ਦੌਰਾ ਵੀ ਕਰਾਇਆ ਜਾਵੇਗਾ। ਇਹ ਧੀਆਂ ਬਨਾਰਸ ਹਿੰਦੂ ਯੂਨੀਵਰਸਿਟੀ ਸਮੇਤ ਹੋਰ ਸਿੱਖਿਆ ਸੰਸਥਾਵਾਂ ਅਤੇ ਜੰਗਲ ਡਿਸਟ੍ਰਿਕਟ, ਜੰਗਲ ਪ੍ਰੋਡਕਟ ਦੇ ਤਹਿਤ ਚੱਲ ਰਹੇ ਪ੍ਰੋਗਰਾਮ ਵੀ ਦੇਖਣਗੀਆਂ। ਸਾਰੀਆਂ ਧੀਆਂ ਦੀ ਲਖਨਊ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਵੀ ਮੁਲਾਕਾਤ ਤੈਅ ਹੋਈ ਹੈ। ਸਾਰੀਆਂ ਧੀਆਂ ਵੰਦੇ ਭਾਰਤ ਟ੍ਰੇਨ ਰਾਹੀਂ ਵੀ ਯਾਤਰਾ ਕਰਨਗੀਆਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News