ਜਨਮ ਦਿਨ 'ਤੇ ਵਿਸ਼ੇਸ਼; ਜਾਣੋ ਚਾਹ ਵੇਚਣ ਵਾਲੇ PM ਮੋਦੀ ਦੇ ਸੱਤਾ ਦੇ ਸਿਖ਼ਰ 'ਤੇ ਪਹੁੰਚਣ ਦੀ ਕਹਾਣੀ

Sunday, Sep 17, 2023 - 12:32 PM (IST)

ਜਨਮ ਦਿਨ 'ਤੇ ਵਿਸ਼ੇਸ਼; ਜਾਣੋ ਚਾਹ ਵੇਚਣ ਵਾਲੇ PM ਮੋਦੀ ਦੇ ਸੱਤਾ ਦੇ ਸਿਖ਼ਰ 'ਤੇ ਪਹੁੰਚਣ ਦੀ ਕਹਾਣੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫਰ ਖ਼ੁਦ ਵਿਚ ਪ੍ਰੇਰਣਾਦਾਇਕ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਾ ਸਿਰਫ ਭਾਰਤ ਸਗੋਂ ਕਿ ਦੁਨੀਆ ਦੀ ਅਹਿਮ ਸ਼ਖਸੀਅਤ ਬਣ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਚ ਨਾ ਸਿਰਫ ਭਾਸ਼ਣ ਦੇਣ ਦਾ ਕਮਾਲ ਹੁਨਰ ਹੈ ਸਗੋਂ ਉਨ੍ਹਾਂ ਨੂੰ ਸੁਣਨ ਵਾਲੇ ਵੀ ਮੰਤਰ ਮੂਗਧ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਜਨਮ ਦਿਨ ਹੈ। ਉਹ ਅੱਜ 70 ਸਾਲ ਦੇ ਹੋ ਗਏ ਹਨ। ਇਨ੍ਹਾਂ 70 ਸਾਲਾਂ ਵਿਚ ਪ੍ਰਧਾਨ ਮੰਤਰੀ ਨੇ ਆਪਣੀ ਜ਼ਿੰਦਗੀ ਵਿਚ ਕਈ ਉਤਾਰ-ਚੜ੍ਹਾਅ ਦੇਖੇ। ਇਸ ਗੱਲ ਨੂੰ ਕਹਿਣ 'ਚ ਕੋਈ ਅਤਿਕਥਨੀ ਨਹੀਂ ਹੈ ਕਿ ਭਾਜਪਾ ਪਾਰਟੀ ਦੇ ਬਣਨ ਮਗਰੋਂ ਪਾਰਟੀ ਨੂੰ ਇੰਨਾ ਲੋਕਪ੍ਰਿਅ ਨੇਤਾ ਕੋਈ ਨਹੀਂ ਮਿਲਿਆ। 

ਇਹ ਵੀ ਪੜ੍ਹੋ-  ਊਧਮਪੁਰ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ 'ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ' ਰੱਖਿਆ ਗਿਆ

ਆਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਪਾਉਂਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਸਫਰ 'ਤੇ ਇਕ ਝਾਤ— 

ਨਰਿੰਦਰ ਮੋਦੀ ਗੁਜਰਾਤ ਦੇ ਮੇਹਸਾਨਾ ਜ਼ਿਲ੍ਹੇ ਦੇ ਇਕ ਛੋਟੇ ਦੇ ਕਸਬੇ ਵਡਨਗਰ 'ਚ ਜਨਮੇ। 17 ਸਤੰਬਰ 1950 ਨੂੰ ਉਨ੍ਹਾਂ ਦਾ ਜਨਮ, ਹੀਰਾਬਾ ਦੀ ਘਰ ਹੋਇਆ। ਨਰਿੰਦਰ ਮੋਦੀ 5 ਭੈਣ-ਭਰਾਵਾਂ ਵਿਚੋਂ ਦੂਜੇ ਨੰਬਰ 'ਤੇ ਹਨ। ਉਨ੍ਹਾਂ ਦੇ ਪਿਤਾ ਸਥਾਨਕ ਰੇਲਵੇ ਸਟੇਸ਼ਨ 'ਤੇ ਬਣੀ ਚਾਹ ਦੀ ਦੁਕਾਨ 'ਤੇ ਚਾਹ ਵੇਚਦੇ ਸਨ। ਮੋਦੀ ਵੀ ਚਾਹ ਦੀ ਦੁਕਾਨ 'ਤੇ ਆਪਣੇ ਪਿਤਾ ਨਾਲ ਹੱਥ ਵੰਡਾਉਂਦੇ ਸਨ। ਮੋਦੀ ਦੀ ਸ਼ੁਰੂਆਤੀ ਸਿੱਖਿਆ ਵਡਨਗਰ ਦੇ ਸਥਾਨਕ ਸਕੂਲ ਵਿਚ ਹੋਈ। ਉਨ੍ਹਾਂ ਨੇ 1967 ਤੱਕ ਆਪਣੀ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਪੂਰੀ ਕਰ ਲਈ ਸੀ। ਸਾਲ 1968 'ਚ ਉਨ੍ਹਾਂ ਦਾ ਵਿਆਹ ਜਸ਼ੋਦਾ ਬੇਨ ਨਾਲ ਹੋਇਆ। ਮੋਦੀ ਦੀ ਪਤਨੀ ਜਸ਼ੋਦਾ ਬੇਨ ਗੁਜਰਾਤ ਦੇ ਇਕ ਸਰਕਾਰੀ ਸਕੂਲ ਵਿਚ ਅਧਿਆਪਕਾ ਦੇ ਰੂਪ ਵਿਚ ਸੇਵਾਵਾਂ ਦੇ ਚੁੱਕੀ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਨਾਮਜ਼ਦਗੀ ਪੱਤਰ ਵਿਚ ਮੋਦੀ ਨੇ ਪਹਿਲੀ ਵਾਰ ਸਵੀਕਾਰ ਕੀਤਾ ਸੀ ਕਿ ਉਹ ਵਿਆਹੇ ਹਨ। 

PunjabKesari

ਜਵਾਨੀ ਦੀ ਉਮਰ 'ਚ ਹੀ ਮੋਦੀ 1972 'ਚ ਆਰ. ਐੱਸ. ਐੱਸ. ਦੇ ਪ੍ਰਚਾਰਕ ਬਣੇ। ਸਾਲ 1975 ਵਿਚ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਅਤੇ ਨਰਿੰਦਰ ਮੋਦੀ ਵੀ ਐਮਰਜੈਂਸੀ ਵਿਰੋਧੀ ਅੰਦੋਲਨ ਦਾ ਹਿੱਸਾ ਬਣੇ। ਸਾਲ 1977 ਵਿਚ ਸੰਸਦੀ ਚੋਣਾਂ 'ਚ ਇੰਦਰਾ ਗਾਂਧੀ ਹਾਰ ਗਈ ਅਤੇ ਜਨਤਾ ਪਾਰਟੀ ਦੀ ਸਰਕਾਰ ਬਣੀ। ਸਰਕਾਰ 'ਚ ਅਟਲ ਬਿਹਾਰੀ ਵਾਜਪਾਈ ਅਤੇ ਲਾਲਕ੍ਰਿਸ਼ਨ ਅਡਵਾਨੀ ਵਰਗੇ ਜਨ ਸੰਘ ਨੇਤਾਵਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਇਸ ਦੌਰਾਨ ਮੋਦੀ ਨੇ ਰਾਜਨੀਤੀ ਵਿਗਿਆਨ ਵਿਚ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਸਾਲ 1986 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਲਾਲਕ੍ਰਿਸ਼ਨ ਅਡਵਾਨੀ ਬਣੇ। ਉਨ੍ਹਾਂ ਨੇ ਅਟਲ ਜੀ ਦੀ ਥਾਂ ਲਈ। ਸਾਲ 1987 'ਚ ਮੋਦੀ ਨੂੰ ਭਾਜਪਾ ਗੁਜਰਾਤ ਇਕਾਈ ਦਾ ਸੰਗਠਨ ਸਕੱਤਰ ਬਣਾਇਆ ਗਿਆ। 

ਇਹ ਵੀ ਪੜ੍ਹੋ-  ਮੁੰਬਈ 'ਚ 12 ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਸਾਹ ਘੁਟਣ ਕਾਰਨ 39 ਲੋਕ ਹਸਪਤਾਲ 'ਚ ਦਾਖ਼ਲ

PunjabKesari

ਅਕਤੂਬਰ 2001 ਵਿਚ ਅਟਲ ਨੇ ਮੋਦੀ ਨੂੰ ਬੁਲਾਇਆ ਅਤੇ ਕਿਹਾ ਕਿ ਤੁਹਾਨੂੰ ਕੇਸ਼ੂਭਾਈ ਪਟੇਲ ਦੀ ਥਾਂ ਲੈਣੀ ਹੈ। ਗੁਜਰਾਤ ਦਾ ਮੁੱਖ ਮੰਤਰੀ ਬਣਾਉਣਾ ਹੈ। 7 ਅਕਤੂਬਰ ਨੂੰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਬਣੇ। ਮੋਦੀ ਦੀ ਜ਼ਿੰਦਗੀ ਦਾ ਸਭ ਤੋਂ ਟਰਨਿੰਗ ਪੁਆਇੰਟ ਅਤੇ ਸਭ ਤੋਂ ਵਿਵਾਦਤ ਦੌਰ ਵੀ ਇਹ ਹੀ ਰਿਹਾ। ਗੁਜਰਾਤ ਦੰਗਿਆਂ ਨੂੰ ਲੈ ਕੇ ਮੋਦੀ ਦਾ ਜਿਵੇਂ-ਜਿਵੇਂ ਵਿਰੋਧ ਵਧਦਾ ਗਿਆ, ਮੋਦੀ ਦਾ ਅਕਸ ਇਕ ਹਿੰਦੂ ਪੱਖੀ ਨੇਤਾ ਦੇ ਤੌਰ 'ਤੇ ਮਜ਼ਬੂਤ ਹੁੰਦੀ ਚੱਲੀ ਗਈ। ਮੋਦੀ ਅਕਤੂਬਰ 2001 ਤੋਂ ਮਈ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ। 

ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ 23 ਨਵੇਂ ਸੈਨਿਕ ਸਕੂਲਾਂ ਨੂੰ ਦਿੱਤੀ ਮਨਜ਼ੂਰੀ, ਜਾਣੋ ਕੀ ਹੈ ਇਨ੍ਹਾਂ ਦਾ ਉਦੇਸ਼

PunjabKesari

ਸਾਲ 2014 'ਚ ਭਾਜਪਾ ਵਲੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਚਿਹਰਾ ਬਣੇ। ਮੋਦੀ ਨੇ ਪਹਿਲੀ ਵਾਰ 2014 ਦੀਆਂ ਲੋਕ ਸਭਾ ਚੋਣਾਂ ਲੜੀਆਂ ਅਤੇ ਚੋਣ ਜਿੱਤ ਕੇ ਪੂਰਨ ਬਹੁਮਤ ਦੀ ਸਰਕਾਰ ਬਣਾਈ। ਆਖਰੀ ਵਾਰ 1984 ਦੀਆਂ ਚੋਣਾਂ ਵਿਚ ਕਿਸੇ ਸਿਆਸੀ ਦਲ ਨੇ ਪੂਰਨ ਬਹੁਮਤ ਹਾਸਲ ਕੀਤਾ ਸੀ। ਸਾਲ 2019 ਦੀਆਂ ਚੋਣਾਂ ਵਿਚ ਵੀ ਮੋਦੀ ਦੀ ਅਗਵਾਈ 'ਚ ਭਾਜਪਾ ਨੇ ਪੂਰਨ ਬਹੁਮਤ ਹਾਸਲ ਕੀਤਾ। ਮੋਦੀ ਦੂਜੀ ਵਾਰ ਸੱਤਾ ਵਿਚ ਆਏ ਅਤੇ ਇਕ ਵਾਰ ਫਿਰ ਪੂਰਾ ਦੇਸ਼ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News