ਹਨੂਮਾਨ ਜਯੰਤੀ 2021 : ਜ਼ਿੰਦਗੀ ’ਚ ਚੱਲ ਰਹੀਆਂ ਪ੍ਰੇਸ਼ਾਨੀਆਂ ਨੂੰ ਖ਼ਤਮ ਕਰਨ ਲਈ ਇਸ ਵਿਧੀ ਨਾਲ ਕਰੋ ਜਾਪ
Tuesday, Apr 27, 2021 - 09:48 AM (IST)
ਜਲੰਧਰ (ਬਿਊਰੋ) - ਹਨੂਮਾਨ ਜਯੰਤੀ 'ਤੇ ਪਵਨ ਪੁੱਤਰ ਦਾ ਧਿਆਨ ਕਰਨ ਨਾਲ ਸਾਰੀਆਂ ਬੁਰੀਆਂ ਚੀਜ਼ਾਂ ਨੂੰ ਟਾਲਿਆਂ ਜਾ ਸਕਦਾ ਹੈ ਅਤੇ ਹਰ ਇਕ ਮਨੋਕਾਮਨਾ ਦੀ ਪੂਰਤੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਧਨ-ਦੌਲਤ ਦੇ ਨਾਲ-ਨਾਲ ਇੱਜ਼ਤ ਅਤੇ ਮਾਨ-ਸਨਮਾਨ ਵੀ ਪਾਉਣਾ ਚਾਹੁੰਦੇ ਹੋ ਤਾਂ ਇਸ ਪਾਵਨ ਦਿਨ 'ਤੇ ਹੇਠਾਂ ਲਿਖੇ ਹਨੂਮਾਨ ਗਾਇਤਰੀ ਮੰਤਰ ਦਾ ਪੂਰੀ ਵਿਧੀ ਨਾਲ ਜਾਪ ਕਰੋ।
ਜਾਪ ਕਰਨ ਤੋਂ ਪਹਿਲਾਂ ਕਰੋ ਇਨ੍ਹਾਂ ਨਿਯਮਾਂ ਦਾ ਪਾਲਣ
. ਬ੍ਰਹਮਾ ਮਹੂਰਤ ਵਿੱਚ ਉੱਠ ਕੇ ਨਿੱਤ ਕਰਮਾਂ ਤੋਂ ਨਿਵ੍ਰੱਤ ਹੋ ਕੇ ਸਾਫ਼ ਅਤੇ ਸ਼ੁੱਧ ਕੱਪੜੇ ਪਾਓ।
. ਹਨੂਮਾਨ ਜੀ ਦੀ ਅਰਾਧਨਾ ਕਰ ਕੇ ਉਨ੍ਹਾਂ ਨੂੰ ਸਿੰਧੂਰ ਅਤੇ ਗੁੜ-ਛੋਲੇ ਚੜ੍ਹਾਓ।
. ਹੁਣ ਕੁਸ਼ ਦੇ ਆਸਨ 'ਤੇ ਬੈਠ ਕੇ ਲਾਲ ਚੰਦਨ ਦੀ ਮਾਲਾ ਨਾਲ ਇਸ ਮੰਤਰ ਦਾ ਜਾਪ ਕਰੋ।
ਹਨੂਮਾਨ ਗਾਇਤਰੀ ਮੰਤਰ
ਓਮ ਅੰਜਨੀ ਜਾਏ ਵਿਦਮਹੇ ਵਾਯੂਪੁਤਰਾਏ ਧੀਮਹਿ ਤੰਨੋ ਹਨੂਮਾਨ ਪ੍ਰਚੋਦਯਾਤ
. ਮੰਤਰ ਜਾਪ ਦੇ ਬਾਅਦ ਤੁਰੰਤ ਕਰੋ ਇਹ ਕੰਮ
ਕਲਯੁੱਗ ਵਿੱਚ ਹਨੂਮਾਨ ਜੀ ਦੀ ਪੂਜਾ, ਰਾਮਦੂਤ ਦੀ ਕ੍ਰਿਪਾ ਸਾਰੇ ਦੁੱਖਾਂ ਨੂੰ ਬਹੁਤ ਛੇਤੀ ਦੂਰ ਕਰਨ ਵਾਲੀ ਮੰਨੀ ਗਈ ਹੈ। ਜੋ ਵੀ ਭਗਤ ਬਜਰੰਗੀ ਦਾ ਧਿਆਨ ਕਰਦਾ ਹੈ, ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ। ਇਸ ਮੰਤਰ ਜਾਪ ਤੋਂ ਬਾਅਦ ਹਨੂਮਾਨ ਚਾਲੀਸਾ ਦਾ ਪਾਠ ਜ਼ਰੂਰ ਕਰੋ। ਇਸ ਤੋਂ ਇਲਾਵਾ ਸੁੰਦਰਕਾਂਡ, ਹਨੂਮਤ ਵਡਵਾਨਲ, ਰਾਮ ਰੱਖਿਆ ਸਰੋਤ, ਰਾਮਾਇਣ ਦੇ ਸ਼ਲੋਕਾਂ ਨੂੰ ਹਨੂਮਾਨ ਜੀ ਨੂੰ ਖੁਸ਼ ਕਰਨ ਲਈ ਪੜ੍ਹਿਆ ਜਾ ਸਕਦਾ ਹੈ। ਇਸ ਸ਼ਲੋਕਾਂ ਦੀ ਹਰ ਲਾਈਨ ਸਾਨੂੰ ਜ਼ਿੰਦਗੀ ਦੇ ਅਹਿਮ ਨਿਯਮ ਸਿਖਾਉਂਦੀ ਹੈ। ਸੰਸਾਰਿਕ ਜੀਵਨ ਵਿੱਚ ਸ਼੍ਰੀ ਹਨੂਮਾਨ ਜੀ ਭਗਤੀ ਦਾ ਦੂਜਾ ਨਾਮ ਹੈ। ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ 'ਤੇ ਫਤਹਿ ਹਨੂਮਾਨ ਜੰਯਤੀ, ਮੰਗਲਵਾਰ ਅਤੇ ਸ਼ਨੀਵਾਰ ਦੇ ਦਿਨ ਪਾਈ ਜਾ ਸਕਦੀ ਹੈ।
. ਅੰਤ 'ਚ ਗੁੜ ਅਤੇ ਛੋਲਿਆਂ ਦਾ ਪ੍ਰਸਾਦ ਵੰਡ ਦਿਓ। ਸਾਰਿਆਂ ਨੂੰ ਦੇਣ ਤੋਂ ਬਾਅਦ ਖੁਦ ਵੀ ਪ੍ਰਸਾਦ ਲਓ।