ਕੋਰੋਨਾ ਟੈਸਟ: ਸੰਸਦ ਮੈਂਬਰ ਹਨੂਮਾਨ ਬੇਨੀਵਾਲ ਦੀ ਇਕ ਰਿਪੋਰਟ ਪਾਜ਼ੇਟਿਵ ਤੇ ਇਕ ਨੈਗੇਟਿਵ

09/14/2020 6:21:14 PM

ਜੈਪੁਰ— ਦੇਸ਼ 'ਚ ਕੋਰੋਨਾ ਵਾਇਰਸ ਟੈਸਟਿੰਗ ਨੂੰ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਗਏ ਹਨ। ਰਾਜਸਥਾਨ ਦੀ ਨਾਗੌਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਦੀ ਕੋਰੋਨਾ ਰਿਪੋਰਟ ਨੂੰ ਲੈ ਕੇ ਖਲਬਲੀ ਮਚ ਗਈ ਹੈ। ਦਰਅਸਲ ਉਨ੍ਹਾਂ ਨੇ ਸੰਸਦ ਸੈਸ਼ਨ ਤੋਂ ਪਹਿਲਾਂ ਕੋਰੋਨਾ ਜਾਂਚ ਕਰਵਾਈ ਸੀ, ਜੋ ਕਿ ਪਾਜ਼ੇਟਿਵ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਜੈਪੁਰ 'ਚ ਕੋਰੋਨਾ ਟੈਸਟ ਕਰਵਾਇਆ, ਜਿੱਥੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਅਜਿਹੇ ਵਿਚ ਉਨ੍ਹਾਂ ਨੇ ਦੋਹਾਂ ਹੀ ਰਿਪੋਰਟ ਬਾਰੇ ਟਵੀਟ ਕਰਦਿਆਂ ਸਵਾਲ ਕੀਤਾ ਕਿ ਆਖਰਕਾਰ ਕਿਸ ਰਿਪੋਰਟ ਨੂੰ ਸਹੀ ਮੰਨਿਆ ਜਾਵੇ।

PunjabKesari

ਹਨੂਮਾਨ ਬੇਨੀਵਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ- ਮੈਂ ਲੋਕ ਸਭਾ ਕੰਪਲੈਕਸ ਵਿਚ ਕੋਵਿਡ-19 ਦੀ ਜਾਂਚ ਕਰਵਾਈ ਤਾਂ ਪਾਜ਼ੇਟਿਵ ਆਈ। ਉਸ ਤੋਂ ਬਾਅਦ ਜੈਪੁਰ ਸਥਿਤ ਸਵਾਈ ਮਾਨ ਸਿੰਘ (ਐੱਸ. ਐੱਮ. ਐੱਸ.) ਮੈਡੀਕਲ 'ਚ ਜਾਂਚ ਕਰਵਾਈ ਜੋ ਨੈਗੇਟਿਵ ਆਈ। ਦੋਹਾਂ ਰਿਪੋਰਟਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਆਖ਼ਰਕਾਰ ਕਿਸ ਰਿਪੋਰਟ ਨੂੰ ਸਹੀ ਮੰਨਿਆ ਜਾਵੇ। 

PunjabKesari

ਦੱਸਣਯੋਗ ਹੈ ਕਿ ਇਸ ਵਾਰ ਦੇ ਸੰਸਦ ਦੇ ਮਾਨਸੂਨ ਸੈਸ਼ਨ 'ਚ ਸੰਸਦ ਮੈਂਬਰਾਂ ਨੂੰ ਕੋਰੋਨਾ ਟੈਸਟ ਕਰਾਉਣਾ ਜ਼ੂਰਰੀ ਕੀਤਾ ਗਿਆ ਹੈ। ਸੰਸਦ ਮੈਂਬਰ ਹਨੂਮਾਨ ਬੇਨੀਵਾਲ ਦਾ ਐਤਵਾਰ (13 ਸਤੰਬਰ) ਨੂੰ ਮਿਲੀ ਇਕ ਜਾਂਚ ਰਿਪੋਰਟ 'ਚ ਉਨ੍ਹਾਂ ਨੂੰ ਪਾਜ਼ੇਟਿਵ ਦੱਸਿਆ ਗਿਆ, ਜਦਕਿ ਅਗਲੇ ਦਿਨ ਯਾਨੀ ਕਿ ਸੋਮਵਾਰ 14 ਸਤੰਬਰ ਨੂੰ ਹੋਈ ਜਾਂਚ 'ਚ ਉਹ ਨੈਗੇਟਿਵ ਪਾਏ ਗਏ।

PunjabKesari

ਬੇਨੀਵਾਲ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 11 ਸਤੰਬਰ ਨੂੰ ਕੋਵਿਡ-19 ਟੈਸਟ ਕਰਵਾਇਆ ਸੀ। ਇੱਥੇ ਦੱਸ ਦੇਈਏ ਕਿ ਅੱਜ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਹੈ ਅਤੇ ਪਹਿਲੇ ਹੀ ਦਿਨ 17 ਸੰਸਦ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਨਿਕਲੀ ਹੈ।


Tanu

Content Editor

Related News