ਭਾਜਪਾ ਨੂੰ ਕੋਈ ਚਿਹਰਾ ਨਹੀਂ ਮਿਲਿਆ ਤਾਂ ਹੰਸ ਰਾਜ ਨੂੰ ਪੰਜਾਬ ਤੋਂ ਲੈ ਕੇ ਆਈ : ਕੇਜਰੀਵਾਲ

Saturday, May 04, 2019 - 05:25 PM (IST)

ਭਾਜਪਾ ਨੂੰ ਕੋਈ ਚਿਹਰਾ ਨਹੀਂ ਮਿਲਿਆ ਤਾਂ ਹੰਸ ਰਾਜ ਨੂੰ ਪੰਜਾਬ ਤੋਂ ਲੈ ਕੇ ਆਈ : ਕੇਜਰੀਵਾਲ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਭਾਜਪਾ ਪਾਰਟੀ ਵਲੋਂ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਉੱਤਰੀ-ਪੱਛਮੀ ਦਿੱਲੀ ਤੋਂ ਉਮੀਦਵਾਰ ਉਤਾਰੇ ਜਾਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ, ਗਾਇਕ ਹੰਸ ਰਾਜ ਹੰਸ ਨੂੰ ਪੰਜਾਬ ਤੋਂ ਲੈ ਕੇ ਆਈ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉੱਤਰੀ-ਪੱਛਮੀ ਦਿੱਲੀ ਤੋਂ ਪਿਛੜੇ ਵਰਗ ਦਾ ਕੋਈ ਵੀ ਚਿਹਰਾ ਲੋਕ ਸਭਾ ਚੋਣ ਲੜਨ ਦੇ 'ਯੋਗ' ਨਹੀਂ ਹੈ। ਦਿੱਲੀ ਦੇ ਬਵਾਨਾ ਵਿਚ ਇਕ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਪੁੱਛਿਆ ਕਿ ਕੀ ਲੋਕ ਆਪਣੀ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਜਾਣਗੇ? ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਨੂੰ ਉਤਾਰ ਕੇ ਭਾਜਪਾ ਉੱਤਰੀ-ਪੱਛਮੀ ਦਿੱਲੀ ਦੇ ਲੋਕਾਂ ਨੂੰ ਦੱਸ ਰਹੀ ਹੈ ਕਿ ਪਿਛੜੇ ਵਰਗ ਦਾ ਕੋਈ ਵੀ ਚਿਹਰਾ ਇਸ ਇਲਾਕੇ ਤੋਂ ਚੋਣ ਲੜਨ ਦੇ ਯੋਗ ਨਹੀਂ ਹੈ। 
 

Image result for hans raj hans BJP candidate north-west delhi

ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਗੁਗਨ ਉੱਤਰੀ-ਪੱਛਮੀ ਦਿੱਲੀ ਦੇ ਲੋਕਾਂ ਲਈ ਲੜ ਰਹੇ ਹਨ। ਉਨ੍ਹਾਂ ਨੂੰ ਚੁਣ ਕੇ ਮਜ਼ਬੂਤ ਬਣਾਉ। ਕੇਜਰੀਵਾਲ ਦਾ ਦਿੱਲੀ ਵਿਚ ਇਹ ਚੌਥਾ ਰੋਡ ਸ਼ੋਅ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਾਰਟੀ ਉਮੀਦਵਾਰ ਪੰਕਜ ਗੁਪਤਾ ਨਾਲ ਚਾਂਦਨੀ ਚੌਕ 'ਚ, ਪੂਰਬੀ ਦਿੱਲੀ ਤੋਂ 'ਆਪ' ਉਮੀਦਵਾਰ ਆਤਿਸ਼ੀ ਲਈ ਅਤੇ ਉੱਤਰੀ-ਪੂਰਬੀ ਦਿੱਲੀ ਵਿਚ ਪਾਰਟੀ ਉਮੀਦਵਾਰ ਦਿਲੀਪ ਪਾਂਡੇ ਦੇ ਪੱਖ 'ਚ ਰੋਡ ਸ਼ੋਅ ਕੀਤਾ। ਦਿੱਲੀ ਵਿਚ 12 ਮਈ ਨੂੰ ਵੋਟਾਂ ਪੈਣਗੀਆਂ ਅਤੇ 10 ਮਈ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ।
 

Image result for hans raj hans bjp

ਦੱਸਣਯੋਗ ਹੈ ਕਿ ਹੰਸ ਰਾਜ ਹੰਸ ਨੂੰ ਭਾਜਪਾ ਨੇ ਉੱਤਰੀ-ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ (ਆਪ) ਨੇ ਅਨੁਸੂਚਿਤ ਜਾਤੀ ਲਈ ਰਿਜ਼ਰਵਡ ਉੱਤਰੀ-ਪੱਛਮੀ ਲੋਕ ਸਭਾ ਸੀਟ ਤੋਂ ਗੁਗਨ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ। ਉੱਥੇ ਹੀ ਕਾਂਗਰਸ ਨੇ ਇਸ ਸੀਟ ਤੋਂ ਰਾਜੇਸ਼ ਲਿਲੋਠੀਆ ਨੂੰ ਉਮੀਦਵਾਰ ਬਣਾਇਆ ਹੈ।


author

Tanu

Content Editor

Related News