ਸ਼ੱਕੀ ਹਾਲਾਤਾਂ ''ਚ ਮਿਲੀ ਫਾਹੇ ਨਾਲ ਲਟਕਦੀ ਲੜਕੀ ਦੀ ਲਾਸ਼

11/27/2017 6:15:11 PM

ਨੋਇਡਾ— ਉਤਰ ਪ੍ਰਦੇਸ਼ 'ਚ ਨੋਇਡਾ ਦੇ ਥਾਣਾ ਕਾਸਨਾ ਖੇਤਰ ਦੀ ਇਕ ਸੁਸਾਇਟੀ 'ਚ ਇਕ ਡਾਕਟਰ ਜੋੜੇ ਦੇ ਇੱਥੇ ਕੰਮ ਕਰਨ ਵਾਲੀ ਨਾਬਾਲਗ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ।
ਨਾਬਾਲਗ ਦੇ ਪਿਤਾ ਨੇ ਡਾਕਟਰ ਜੋੜੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਸੁਸਾਇਟੀ 'ਚ ਕੰਮ ਕਰਨ ਵਾਲੇ ਹੋਰ ਘਰੇਲੂ ਸਹਾਇਕਾਂ ਨੇ ਸੋਮਵਾਰ ਸਵੇਰੇ ਇਸ ਮਾਮਲੇ ਨੂੰ ਲੈ ਕੇ ਬਹੁਤ ਹੰਗਾਮਾ ਕੀਤਾ।
ਗ੍ਰੇਟਰ ਨੋਇਡਾ ਦੇ ਪੁਲਸ ਅਧਿਕਾਰੀ ਅਮਿਤ ਕਿਸ਼ੋਰ ਸ਼੍ਰੀਵਾਸਤਵ ਨੇ ਕਿਹਾ ਕਿ ਥਾਣਾ ਕਾਸਨਾ ਖੇਤਰ 'ਚ ਸਥਿਤ ਏ.ਡਬਲਿਊ.ਐਚ.ਓ ਸੁਸਾਇਟੀ 'ਚ ਡਾਕਟਰ ਮੁਕੁਲ ਗੁਪਤਾ ਅਤੇ ਡਾ ਪੂਜਾ ਦੇ ਇੱਥੇ 17 ਸਾਲਾ ਲੜਕੀ ਸ਼ਿਵਾਨੀ ਘਰ ਦਾ ਕੰਮ ਕਰਦੀ ਸੀ। ਐਤਵਾਰ ਸ਼ਾਮ ਨੂੰ ਡਾਕਟਰ ਜੋੜਾ ਆਪਣੇ ਘਰ 'ਚ ਨਹੀਂ ਸਨ ਅਤੇ ਜਦੋਂ ਉਹ ਘਰ ਆਏ ਤਾਂ ਸ਼ਿਵਾਨੀ ਫਾਹੇ 'ਤੇ ਲਟਕੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਦੋਹੇਂ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼੍ਰੀਵਾਸਤਵ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪਾ ਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਸੁਸਾਇਟੀ ਪੁੱਜੇ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਤੇ ਸੁਸਾਇਟੀ 'ਚ ਕੰਮ ਕਰਨ ਵਾਲੇ ਘਰੇਲੂ ਸਹਾਇਕਾਂ ਨੇ ਇਸ ਘਟਨਾ ਦੇ ਵਿਰੋਧ 'ਚ ਸੁਸਾਇਟੀ ਦੇ ਬਾਹਰ ਹੰਗਾਮਾ ਕੀਤਾ। ਦੋਸ਼ ਹੈ ਕਿ ਡਾਕਟਰ ਜੋੜੇ ਨੇ ਸ਼ਿਵਾਨੀ ਦਾ ਕਤਲ ਕਰਕੇ ਲਾਸ਼ ਨੂੰ ਫਾਹੇ 'ਤੇ ਲਟਕਾਇਆ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।


Related News