ਨਵੀਂ ਜੰਗ ਛੇੜਣ ਦੀ ਤਿਆਰੀ ''ਚ ਚੀਨ ! ਸਮੁੰਦਰ ''ਚ ਉਤਾਰ''ਤਾ ਦੁਨੀਆ ਦਾ ਪਹਿਲਾ ਡਰੋਨ ਕੈਰੀਅਰ
Tuesday, Apr 28, 2026 - 12:43 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਹੁਣ ਜਦੋਂ ਕੁਝ ਹੱਦ ਤੱਕ ਸ਼ਾਂਤੀ ਹੋ ਚੁੱਕੀ ਹੈ ਤਾਂ ਹੁਣ ਪ੍ਰਤੀਤ ਹੋ ਰਿਹਾ ਹੈ ਕਿ ਚੀਨ ਨਵੀਂ ਜੰਗ ਛੇੜਨ ਦੀ ਤਿਆਰੀ 'ਚ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਨੇ ਸਮੁੰਦਰੀ ਤਾਕਤ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਂਦਿਆਂ ਦੁਨੀਆ ਦਾ ਪਹਿਲਾ ਅਜਿਹਾ ਜੰਗੀ ਜਹਾਜ਼ ਦੱਖਣੀ ਚੀਨ ਸਾਗਰ ਵਿੱਚ ਭੇਜਿਆ ਹੈ, ਜੋ ਮੁੱਖ ਤੌਰ 'ਤੇ ਡਰੋਨਾਂ ਨੂੰ ਲਾਂਚ ਕਰਨ ਅਤੇ ਕੰਟਰੋਲ ਕਰਨ ਲਈ ਬਣਾਇਆ ਗਿਆ ਹੈ। ਟਾਈਪ 076 'ਸਿਚੁਆਨ' ਨਾਮ ਦਾ ਇਹ ਹਾਈਬ੍ਰਿਡ ਜਹਾਜ਼ ਹੁਣ ਆਪਣੇ ਪਹਿਲੇ ਟਰੇਨਿੰਗ ਮਿਸ਼ਨ 'ਤੇ ਤਾਇਨਾਤ ਹੈ।
ਇਹ ਦੁਨੀਆ ਦਾ ਪਹਿਲਾ ਅਜਿਹਾ ਜਹਾਜ਼ ਹੈ ਜੋ ਇਕੋ ਸਮੇਂ ਕਈ ਡਰੋਨਾਂ ਨੂੰ ਲਾਂਚ ਕਰਨ ਲਈ 'ਇਲੈਕਟ੍ਰੋਮੈਗਨੈਟਿਕ ਕੈਟਾਪਲਟ' ਤਕਨੀਕ ਦੀ ਵਰਤੋਂ ਕਰਦਾ ਹੈ। ਇਹ ਨਾ ਸਿਰਫ਼ ਇੱਕ 'ਡਰੋਨ ਕੈਰੀਅਰ' ਹੈ, ਸਗੋਂ ਇਹ ਇੱਕ ਸ਼ਕਤੀਸ਼ਾਲੀ 'ਐਂਫੀਬੀਅਸ ਅਸਾਲਟ ਸ਼ਿਪ' ਵੀ ਹੈ, ਜੋ ਸਮੁੰਦਰ ਰਾਹੀਂ ਜ਼ਮੀਨ 'ਤੇ ਹਮਲਾ ਕਰਨ ਦੇ ਵੀ ਸਮਰੱਥ ਹੈ।
ਇਹ ਵੀ ਪੜ੍ਹੋ- ਹੋਰਮੁਜ਼ ਖੋਲ੍ਹਣ ਲਈ ਰਾਜ਼ੀ ਹੋਇਆ ਇਰਾਨ ! ਅਮਰੀਕਾ ਨੂੰ ਭੇਜਿਆ ਨਵਾਂ ਸ਼ਾਂਤੀ ਪ੍ਰਸਤਾਵ
ਇਸ 'ਤੇ 28 ਤੋਂ 35 ਹਵਾਈ ਜਹਾਜ਼ ਅਤੇ ਡਰੋਨ ਤਾਇਨਾਤ ਕੀਤੇ ਜਾ ਸਕਦੇ ਹਨ। ਸ਼ੁਰੂਆਤ ਵਿੱਚ ਇਸ 'ਤੇ 'ਸਟ੍ਰਾਈਕ' ਅਤੇ 'ਜਾਸੂਸੀ' ਡਰੋਨ ਹੋਣਗੇ, ਪਰ ਭਵਿੱਖ ਵਿੱਚ ਇਹ ਹਵਾ ਵਿੱਚ ਮਾਰ ਕਰਨ ਵਾਲੇ ਡਰੋਨਾਂ ਨਾਲ ਵੀ ਲੈਸ ਹੋਵੇਗਾ। ਨਵੰਬਰ 2025 ਵਿੱਚ ਸਫਲ ਸਮੁੰਦਰੀ ਟ੍ਰਾਇਲਾਂ ਤੋਂ ਬਾਅਦ, ਹੁਣ ਇਸ ਨੂੰ ਦੱਖਣੀ ਚੀਨ ਸਾਗਰ ਦੇ ਗੁੰਝਲਦਾਰ ਮੌਸਮ ਅਤੇ ਹਾਲਾਤਾਂ ਵਿੱਚ ਪਰਖਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਜਹਾਜ਼ ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀ ਜਲ ਸੈਨਾ ਲਈ ਵੱਡਾ ਖ਼ਤਰਾ ਬਣ ਸਕਦਾ ਹੈ।
ਅਜਿਹੇ ਕਿਆਸ ਵੀ ਲਗਾਏ ਜਾ ਰਹੇ ਹਨ ਕਿ ਇਹ ਜਹਾਜ਼ ਆਪਣੀ ਟੈਸਟਿੰਗ ਦੌਰਾਨ 'ਤਾਈਵਾਨ ਸਟ੍ਰੇਟ' ਵਿੱਚੋਂ ਵੀ ਲੰਘ ਸਕਦਾ ਹੈ, ਜਿਸ ਨਾਲ ਇਲਾਕੇ ਵਿੱਚ ਤਣਾਅ ਵਧਣਾ ਤੈਅ ਹੈ। ਟਾਈਪ 076 'ਸਿਚੁਆਨ' ਚੀਨ ਦੇ ਨਵੇਂ ਜੰਗੀ ਜਹਾਜ਼ 'ਫੁਜਿਆਨ' ਵਾਂਗ ਹੀ ਅਤਿ-ਆਧੁਨਿਕ ਤਕਨੀਕ ਨਾਲ ਲੈਸ ਹੈ। ਇਸ ਦੀ ਮਦਦ ਨਾਲ ਚੀਨ ਹੁਣ ਬਿਨਾਂ ਪਾਇਲਟ ਵਾਲੇ ਜਹਾਜ਼ਾਂ ਰਾਹੀਂ ਹਜ਼ਾਰਾਂ ਮੀਲ ਦੂਰ ਦੁਸ਼ਮਣ 'ਤੇ ਸਹੀ ਨਿਸ਼ਾਨਾ ਲਗਾਉਣ ਅਤੇ ਨਿਗਰਾਨੀ ਕਰਨ ਦੇ ਯੋਗ ਹੋ ਗਿਆ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
