ਸ਼ਿਮਲਾ ''ਚ ਗੜ੍ਹੇਮਾਰੀ ਕਾਰਨ ਬਾਗਵਾਨਾਂ ਨੂੰ ਹੋਇਆ ਭਾਰੀ ਨੁਕਸਾਨ (ਤਸਵੀਰਾਂ)

05/02/2020 7:41:57 PM

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਜ਼ਿਲੇ 'ਚ ਬਾਰਿਸ਼ ਦੇ ਨਾਲ ਭਾਰੀ ਗੜ੍ਹੇਮਾਰੀ ਨੇ ਬਾਗਬਾਨੀ ਖੇਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸ਼ਿਮਲਾ ਦੇ ਕੋਟਖਾਈ ਇਲਾਕੇ ਤਹਿਤ ਰਤਨਾੜੀ ਅਤੇ ਕਲਬੋਗ ਇਲਾਕੇ 'ਚ ਭਾਰੀ ਗੜ੍ਹੇਮਾਰੀ ਨਾਲ ਸੇਬ ਦੀ ਫਸਲ ਕਾਫੀ ਨੁਕਸਾਨੀ ਗਈ ਹੈ। ਸੇਬ ਦੇ ਪੱਤੇ ਅਤੇ ਫੁੱਲ ਟੁੱਟ ਕੇ ਜ਼ਮੀਨ 'ਤੇ ਵਿਛ ਗਏ ਹਨ। ਬਾਰਿਸ਼ ਦੇ ਨਾਲ ਹੋਈ ਭਾਰੀ ਗੜ੍ਹੇਮਾਰੀ ਨਾਲ ਸੇਬ ਦੇ ਬਗੀਚੇ ਪ੍ਰਭਾਵਿਤ ਹੋਏ ਹਨ। ਬਗੀਚਿਆਂ 'ਚ ਸੇਬ ਦੇ ਪੌਦਿਆਂ 'ਤੇ ਖਿੜੇ ਫੁੱਲ ਨਸ਼ਟ ਹੋ ਗਏ।

PunjabKesari

ਦੱਸਿਆ ਜਾਂਦਾ ਹੈ ਕਿ ਭਿਆਨਕ ਗੜ੍ਹੇਮਾਰੀ ਕਾਰਨ ਸੇਬ ਬਾਗਵਾਨਾਂ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉਪਰਲੇ ਸ਼ਿਮਲਾ ਇਲਾਕੇ 'ਚ ਗੜ੍ਹੇਮਾਰੀ ਇੰਨੀ ਭਿਆਨਕ ਰੂਪ 'ਚ ਹੋਈ ਸੀ ਕਿ ਬਗੀਚਿਆਂ 'ਚ ਰੱਖੀਆਂ ਪਲਾਸਟਿਕ ਦੀਆਂ ਕੁਰਸੀਆਂ ਵੀ ਟੁੱਟ ਗਈਆਂ ਹਨ। 

PunjabKesari

ਦੱਸਿਆ ਜਾਂਦਾ ਹੈ ਕਿ ਸੇਬ ਦੇ ਜਿਨਾਂ ਪੌਦਿਆਂ ਦੇ ਉੱਪਰ ਨੈਟ ਲੱਗੀ ਹੋਈ ਸੀ, ਉੱਥੇ ਪੌਦੇ ਘੱਟ ਪ੍ਰਭਾਵਿਤ ਹੋਏ ਹਨ। ਮਾਰਚ ਅਤੇ ਅਪ੍ਰੈਲ ਤੋਂ ਬਾਅਦ ਮਈ 'ਚ ਵੀ ਬੱਦਲ ਛਾਏ ਜਾਣ ਕਾਰਨ ਸੇਬ ਬਾਗਵਾਨਾਂ ਦੀ ਚਿੰਤਾ ਵੱਧ ਗਈ ਹੈ। ਰਾਜਧਾਨੀ ਸ਼ਿਮਲਾ 'ਚ ਸਰਦੀਆਂ ਅਤੇ ਬਰਸਾਤ ਦੀ ਤਰ੍ਹਾਂ ਅਪ੍ਰੈਲ ਦੇ ਅੰਤ 'ਚ ਧੁੰਦ ਛਾ ਗਈ ਅਤੇ ਇਕ ਦਮ ਠੰਡ ਵਾਪਸ ਆ ਗਈ।

PunjabKesari


Iqbalkaur

Content Editor

Related News