ਪਾਰਟੀ ਦੇ ਬਹਾਨੇ ਬੁਲਾ ਕੇ ਟੋਲ ਪਲਾਜ਼ਾ ਦੇ ਸਕਿਓਰਿਟੀ ਠੇਕੇਦਾਰ ਨੂੰ ਮਾਰੀਆਂ ਗੋਲੀਆਂ

Sunday, Jul 19, 2026 - 04:43 PM (IST)

ਪਾਰਟੀ ਦੇ ਬਹਾਨੇ ਬੁਲਾ ਕੇ ਟੋਲ ਪਲਾਜ਼ਾ ਦੇ ਸਕਿਓਰਿਟੀ ਠੇਕੇਦਾਰ ਨੂੰ ਮਾਰੀਆਂ ਗੋਲੀਆਂ

ਝੱਜਰ- ਹਰਿਆਣਾ ਦੇ ਝੱਜਰ-ਛਾਰਾ ਸੋਨੀਪਤ ਟੋਲ ਪਲਾਜ਼ਾ 'ਤੇ ਸਕਿਓਰਿਟੀ ਠੇਕੇਦਾਰ ਵਜੋਂ ਤਾਇਨਾਤ 42 ਸਾਲਾ ਨੀਰਜ ਦਾ ਸ਼ਨੀਵਾਰ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ ਅਨੁਸਾਰ, ਦੋਸ਼ੀਆਂ ਨੇ ਨੀਰਜ ਨੂੰ ਫੋਨ ਕਰ ਕੇ ਪਿੰਡ ਦੇ ਬਾਹਰ ਪਾਰਟੀ ਦੇ ਬਹਾਨੇ ਬੁਲਾਇਆ ਸੀ। ਉਸ ਨਾਲ ਉਸ ਦਾ 24 ਸਾਲ ਦਾ ਭਤੀਜਾ ਮਨਜੀਤ ਵੀ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਸ਼ਰਾਬ ਅਤੇ ਬੀਅਰ ਪਾਰਟੀ ਚੱਲ ਰਹੀ ਸੀ। ਇਸੇ ਦੌਰਾਨ ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਦੋਸ਼ੀਆਂ ਨੇ ਨੀਰਜ 'ਤੇ ਤਿੰਨ ਰਾਊਂਡ ਫਾਇਰ ਕਰ ਦਿੱਤੇ। ਵਿਚ-ਬਚਾਅ ਕਰਨ ਪਹੁੰਚੇ ਮਨਜੀਤ ਦੇ ਪੈਰ 'ਚ ਵੀ ਗੋਲੀ ਲੱਗੀ।

ਘਟਨਾ ਤੋਂ ਬਾਅਦ ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਰੋਹਤਕ ਦੇ ਇਕ ਨਿੱਜੀ ਹਸਤਪਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨੀਰਜ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਮਨਜੀਤ ਦਾ ਇਲਾਜ ਜਾਰੀ ਹੈ। ਨੀਰਜ ਦੀ ਲਾਸ਼ ਦਾ ਪੋਸਟਮਾਰਟਮ ਪੀਜੀਆਈ ਰੋਹਤਕ 'ਚ ਕਰਵਾਇਆ ਗਿਆ। ਪੁਲਸ ਨੇ ਹਾਦਸੇ ਵੀ ਜਗ੍ਹਾ ਤੋਂ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਸ਼ੁਰੂਆਤੀ ਜਾਂਚ 'ਚ ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਸਾਰੇ ਇਕੱਠੇ ਬੈਠੇ ਸਨ, ਜਿਸ ਤੋਂ ਬਾਅਦ ਪੁਰਾਣੀ ਰੰਜਿਸ਼ ਕਾਰਨ ਵਿਵਾਦ ਵਧਿਆ ਅਤੇ ਫਾਇਰਿੰਗ ਹੋਈ। ਪੁਲਸ ਦੋਸ਼ੀਆਂ ਦੀ ਭਾਲ 'ਚ ਜੁਟੀ ਹੈ ਅਤੇ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਨੀਰਜ ਪਿਛਲੇ 3 ਸਾਲਾਂ ਤੋਂ ਆਪਣੇ ਛੋਟੇ ਭਰਾ ਨਾਲ ਟੋਲ ਪਲਾਜ਼ਾ 'ਤੇ ਸਕਿਓਰਿਟੀ ਠੇਕੇਦਾਰੀ ਦਾ ਕੰਮ ਕਰ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ, 2 ਬੇਟੇ ਅਤੇ ਇਕ ਧੀ ਛੱਡ ਗਿਆ ਹੈ। ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦਾ ਮਾਹੌਲ ਹੈ, ਜਦੋਂ ਕਿ ਪਿੰਡ 'ਚ ਵੀ ਤਣਾਅ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News