ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਜਿਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ, 2 ਸ਼ੱਕੀ ਵਿਅਕਤੀ ਕੀਤੇ ਗ੍ਰਿਫ਼ਤਾਰ

Friday, Sep 13, 2024 - 09:20 PM (IST)

ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਜਿਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ, 2 ਸ਼ੱਕੀ ਵਿਅਕਤੀ ਕੀਤੇ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ) : ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿਚ ਵੀਰਵਾਰ ਰਾਤ ਨੂੰ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕੁਝ ਗੈਂਗਸਟਰਾਂ ਵਿਚਾਲੇ ਲੜਾਈ ਦੇ ਇਕ ਸ਼ੱਕੀ ਮਾਮਲੇ ਵਿਚ ਇਕ ਜਿਮ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ''ਦੋਵਾਂ 'ਤੇ ਹਮਲਾਵਰਾਂ ਨੂੰ ਸਮੱਗਰੀ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਸਪੈਸ਼ਲ ਸੈੱਲ ਦੀ ਟੀਮ ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।'' ਅਧਿਕਾਰੀ ਨੇ ਦੱਸਿਆ ਕਿ ਚਾਰ ਹੋਰ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਮੁੱਖ ਹਮਲਾਵਰ ਅਜੇ ਫਰਾਰ ਹੈ। ਪੁਲਸ ਨੂੰ ਇਸ ਮਾਮਲੇ 'ਚ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਹਾਸ਼ਿਮ ਬਾਬਾ ਦੇ ਸਾਥੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਮ੍ਰਿਤਕ ਦੀ ਪਛਾਣ ਨਾਦਿਰ ਸ਼ਾਹ ਵਜੋਂ ਹੋਈ ਹੈ, ਜਿਸ ਖਿਲਾਫ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਸ਼ਾਹ ਨੇ ਗ੍ਰੇਟਰ ਕੈਲਾਸ਼ ਭਾਗ 1 ਵਿਚ ਸਾਂਝੇਦਾਰੀ ਵਿਚ ਇਕ ਜਿਮ ਚਲਾਇਆ। ਸ਼ਾਹ ਦਾ ਦੁਬਈ ਵਿਚ ਵੀ ਕਾਰੋਬਾਰ ਸੀ ਅਤੇ ਕਿਹਾ ਜਾਂਦਾ ਹੈ ਕਿ ਉਹ ਦਿੱਲੀ ਪੁਲਸ ਦੇ ਕੁਝ ਅਧਿਕਾਰੀਆਂ ਨੂੰ ਜਾਣਦਾ ਸੀ। ਉਸਦੇ ਪਰਿਵਾਰ ਵਿਚ ਮਾਂ ਅਤੇ ਦੋ ਭਰਾ ਹਨ। ਸ਼ਾਹ ਦੇ ਪਿਤਾ ਅਫਗਾਨਿਸਤਾਨ ਦੇ ਮੂਲ ਨਿਵਾਸੀ ਸਨ ਅਤੇ ਕਈ ਸਾਲ ਪਹਿਲਾਂ ਦਿੱਲੀ ਆ ਕੇ ਵਸ ਗਏ ਸਨ। 

ਇਹ ਵੀ ਪੜ੍ਹੋ : ਕੋਚਿੰਗ ਸੈਂਟਰ ਮੌਤ ਮਾਮਲਾ: ਬੇਸਮੈਂਟ ਦੇ 4 ਸਹਿ-ਮਾਲਕਾਂ ਨੂੰ ਮਿਲੀ ਅੰਤਰਿਮ ਜ਼ਮਾਨਤ

ਸੂਤਰਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਦਿੱਲੀ ਪੁਲਸ ਦੀ ਅੱਤਵਾਦ ਰੋਕੂ ਇਕਾਈ ਦੇ ਕੁਝ ਅਧਿਕਾਰੀ ਵੀ ਜਿਮ 'ਚ ਸਨ ਜੋ ਕਿਸੇ ਮੁਖਬਰ ਨੂੰ ਮਿਲਣ ਗਏ ਸਨ। ਪੁਲਸ ਨੇ ਦੱਸਿਆ ਕਿ ਸ਼ਾਹ 'ਤੇ ਇਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਅਤੇ ਉਸ ਨੂੰ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ। ਉਹ ਆਪਣੇ ਸ਼ਾਰਕ ਜਿਮ ਦੇ ਬਾਹਰ ਕਿਸੇ ਨਾਲ ਗੱਲ ਕਰ ਰਿਹਾ ਸੀ ਜਦੋਂ ਰਾਤ ਕਰੀਬ 10.44 ਵਜੇ ਉਸ 'ਤੇ ਕਈ ਗੋਲੀਆਂ ਚਲਾਈਆਂ ਗਈਆਂ। ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿਚ ਸ਼ਾਹ ਨੂੰ ਇਕ ਵਿਅਕਤੀ ਨਾਲ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਇਕ ਹਮਲਾਵਰ ਉਸ ਦੇ ਕੋਲ ਆਉਂਦਾ ਹੈ ਅਤੇ ਬਹੁਤ ਨੇੜਿਓਂ ਉਸ 'ਤੇ ਕਈ ਗੋਲੀਆਂ ਚਲਾਉਂਦਾ ਹੈ। 

ਪੁਲਸ ਨੂੰ ਸ਼ੱਕ ਹੈ ਕਿ ਹਮਲਾਵਰ ਦਾ ਇਕ ਸਾਥੀ ਮੋਟਰਸਾਈਕਲ 'ਤੇ ਉਥੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਘਟਨਾ ਤੋਂ ਬਾਅਦ ਹਮਲਾਵਰ ਆਪਣੇ ਸਾਥੀ ਨਾਲ ਫਰਾਰ ਹੋ ਗਿਆ। ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ 'ਤੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਕਥਿਤ ਵੀਡੀਓ ਪੋਸਟ ਕਰਕੇ ਸ਼ਾਹ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ। ਪੋਸਟ ਵਿਚ ਲਿਖਿਆ ਗਿਆ ਹੈ ਕਿ, “ਜੇਲ੍ਹ ਵਿਚ ਬੰਦ ਸਮੀਰ ਬਾਬਾ ਨੇ ਹਮਲੇ ਦਾ ਆਦੇਸ਼ ਦਿੱਤਾ ਸੀ ਕਿਉਂਕਿ ਸ਼ਾਹ ਆਪਣੇ ਕਾਰੋਬਾਰ ਵਿਚ ਮੁਸ਼ਕਲਾਂ ਪੈਦਾ ਕਰ ਰਿਹਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News