ਗਿਆਨਵਾਪੀ ਦੇ ਬੇਸਮੈਂਟ ਦੀਆਂ ਚਾਬੀਆਂ ਜ਼ਿਲਾ ਮੈਜਿਸਟਰੇਟ ਨੂੰ ਸੌਂਪਣ ਦੇ ਹੁਕਮ

01/19/2024 1:06:18 PM

ਵਾਰਾਣਸੀ (ਉੱਤਰ ਪ੍ਰਦੇਸ਼), (ਭਾਸ਼ਾ)- ਵਾਰਾਣਸੀ ਦੀ ਜ਼ਿਲਾ ਅਦਾਲਤ ਨੇ ਗਿਆਨਵਾਪੀ ਕੰਪਲੈਕਸ ਵਿਚ ਸਥਿਤ ਬੇਸਮੈਂਟ ਦੀਆਂ ਚਾਬੀਆਂ ਜ਼ਿਲਾ ਮੈਜਿਸਟਰੇਟ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਦੱਸਿਆ ਕਿ ਜ਼ਿਲਾ ਜੱਜ ਏ. ਕੇ. ਵਿਸ਼ਵੇਸ਼ ਨੇ ਬੁੱਧਵਾਰ ਨੂੰ ਆਪਣੇ ਆਦੇਸ਼ ’ਚ ਕਿਹਾ ਕਿ ਕੈਂਪਸ ਦੇ ਦੱਖਣੀ ਸਿਰੇ ’ਤੇ ਸਥਿਤ ਵਿਆਸ ਜੀ ਦੇ ਬੇਸਮੈਂਟ ਦੀ ਸਹੀ ਦੇਖਭਾਲ ਦੀ ਲੋੜ ਹੈ।

ਅਦਾਲਤ ਨੇ ਕਿਹਾ ਕਿ ਇਸ ਲਈ ਵਾਰਾਣਸੀ ਦੇ ਜ਼ਿਲਾ ਮੈਜਿਸਟਰੇਟ ਨੂੰ ਵਿਆਸ ਜੀ ਦੇ ਬੇਸਮੈਂਟ ਦਾ ਰਿਸੀਵਰ ਨਿਯੁਕਤ ਕੀਤਾ ਜਾਂਦਾ ਹੈ। ਹਿੰਦੂ ਪੱਖ ਦੇ ਵਕੀਲ ਯਾਦਵ ਨੇ ਪਹਿਲਾਂ ਕਿਹਾ ਸੀ ਕਿ ਅਧਿਕਾਰੀਆਂ ਨੇ 1993 ’ਚ ਬੇਸਮੈਂਟ ’ਤੇ ਰੋਕ ਲਗਾ ਦਿੱਤੀ ਸੀ ਅਤੇ ਇਸ ਨੂੰ ਤਾਲਾ ਲਗਾ ਦਿੱਤਾ ਸੀ। ਯਾਦਵ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਸੀ ਕਿ ਇਸ ਤੋਂ ਪਹਿਲਾਂ ਪੁਜਾਰੀ ਸੋਮਨਾਥ ਵਿਆਸ ਵੱਲੋਂ ਪੂਜਾ ਲਈ ਬੇਸਮੈਂਟ ਦੀ ਵਰਤੋਂ ਕੀਤੀ ਜਾਂਦੀ ਸੀ।


Rakesh

Content Editor

Related News