ਈਰਾਨ-ਅਮਰੀਕਾ ਤਣਾਅ ਵਿਚਾਲੇ ਬਾਸਮਤੀ ਦੀ ਵਧੀ ਮੰਗ, ਝੋਨੇ ਦੇ ਭਾਅ 5,000 ਰੁਪਏ ਪ੍ਰਤੀ ਕੁਇੰਟਲ ਪਾਰ

Wednesday, Oct 28, 2026 - 11:40 AM (IST)

ਈਰਾਨ-ਅਮਰੀਕਾ ਤਣਾਅ ਵਿਚਾਲੇ ਬਾਸਮਤੀ ਦੀ ਵਧੀ ਮੰਗ, ਝੋਨੇ ਦੇ ਭਾਅ 5,000 ਰੁਪਏ ਪ੍ਰਤੀ ਕੁਇੰਟਲ ਪਾਰ

ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ’ਚ ਵਧਦੇ ਤਣਾਅ ਅਤੇ ਖਾੜੀ ਦੇਸ਼ਾਂ ’ਚ ਖੁਰਾਕ ਸੁਰੱਖਿਆ ਦੀ ਚਿੰਤਾ ਵਿਚਾਲੇ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਵਧ ਗਈ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਪ੍ਰਮੁੱਖ ਮੰਡੀਆਂ ’ਚ ਬਾਸਮਤੀ ਝੋਨੇ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਕਰੀਬ 1,000 ਰੁਪਏ ਪ੍ਰਤੀ ਕੁਇੰਟਲ ਤੱਕ ਵਧ ਗਈਆਂ ਹਨ। ਪ੍ਰਮੁੱਖ ਕਿਸਮਾਂ ਦੇ ਭਾਅ 5,000 ਰੁਪਏ ਤੋਂ ਪਾਰ ਪਹੁੰਚਣ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ ਮਿਲ ਰਹੀ ਹੈ।

ਇਹ ਵੀ ਪੜ੍ਹੋ : 16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ

ਇਹ ਵੀ ਪੜ੍ਹੋ : 53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley davidson bikes

1509 ਅਤੇ 1121 ਕਿਸਮਾਂ ’ਚ ਤੇਜ਼ੀ : ਹਰਿਆਣਾ ਦੀ ਕਰਨਾਲ ਅਤੇ ਪੰਜਾਬ ਦੀ ਖੰਨਾ ਮੰਡੀ ’ਚ ਬਾਸਮਤੀ ਦੀ 1509 ਕਿਸਮ ਕਰੀਬ 4,500 ਰੁਪਏ ਅਤੇ 1121 ਕਿਸਮ ਕਰੀਬ 5,200 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਬਰਾਮਦਕਾਰਾਂ ਮੁਤਾਬਕ, ਸਾਊਦੀ ਅਰਬ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ’ਚ ਮੰਗ ਵਧਣ ਨਾਲ ਕੀਮਤਾਂ ਨੂੰ ਸਹਾਰਾ ਮਿਲਿਆ ਹੈ। ਪੱਛਮੀ ਏਸ਼ੀਆ ’ਚ ਸੰਘਰਸ਼ ਅਤੇ ਸਟ੍ਰੇਟ ਆਫ ਹੋਰਮੁਜ਼ ਨਾਲ ਜੁੜੀਆਂ ਸਪਲਾਈ ਰੁਕਾਵਟਾਂ ਕਾਰਨ ਖੁਰਾਕੀ ਵਸਤਾਂ ਦੀ ਉਪਲੱਬਧਤਾ ਨੂੰ ਲੈ ਕੇ ਚਿੰਤਾ ਵਧੀ ਹੈ। ਕਈ ਦੇਸ਼ ਖੁਰਾਕ ਭੰਡਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਅਨੁਸਾਰ, ਈਰਾਨ-ਅਮਰੀਕਾ ਵਿਚਾਲੇ ਤਣਾਅ ਵਧਣ ਦੇ ਖਦਸ਼ੇ ਨਾਲ ਖੁਰਾਕ ਸੁਰੱਖਿਆ ਦਾ ਮੁੱਦਾ ਅਹਿਮ ਹੋਇਆ ਹੈ, ਜਿਸ ਨਾਲ ਭਾਰਤੀ ਬਾਸਮਤੀ ਦੀ ਮੰਗ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ :  HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ

ਇਹ ਵੀ ਪੜ੍ਹੋ :  ਕੀ ਬਾਜ਼ਾਰ 'ਚ ਫਿਰ ਆਵੇਗਾ 1000 ਰੁਪਏ ਦਾ ਨੋਟ? ਮੰਦਿਰ ਦੀ ਤਸਵੀਰ ਵਾਲੇ ਨੋਟ 'ਤੇ ਆਇਆ ਵੱਡਾ ਅਪਡੇਟ

65.2 ਲੱਖ ਟਨ ਬਾਸਮਤੀ ਦੀ ਬਰਾਮਦ : ਵਿੱਤੀ ਸਾਲ 2025-26 ’ਚ ਭਾਰਤ ਨੇ 65.2 ਲੱਖ ਟਨ ਬਾਸਮਤੀ ਚੌਲਾਂ ਦੀ ਬਰਾਮਦ ਕੀਤੀ, ਜਿਸ ਦਾ ਮੁੱਲ 5.67 ਅਰਬ ਡਾਲਰ ਭਾਵ ਕਰੀਬ 49,500 ਕਰੋੜ ਰੁਪਏ ਰਿਹਾ। ਇਸ ’ਚ ਖਾੜੀ ਦੇਸ਼ਾਂ ਦੀ ਹਿੱਸੇਦਾਰੀ ਲੱਗਭਗ 70 ਫੀਸਦੀ ਸੀ। ਗਲੋਬਲ ਐਰੋਮੈਟਿਕ ਚੌਲ ਬਾਜ਼ਾਰ ’ਚ ਭਾਰਤ ਦੀ ਹਿੱਸੇਦਾਰੀ ਕਰੀਬ 75 ਤੋਂ 80 ਫੀਸਦੀ ਹੈ। ਝੋਨੇ ਦੀਆਂ ਉੱਚੀਆਂ ਕੀਮਤਾਂ ਨਾਲ ਬਰਾਮਦਕਾਰਾਂ ਦੀ ਖਰੀਦ ਲਾਗਤ ਅਤੇ ਕਾਰਜਸ਼ੀਲ ਪੂੰਜੀ ਦੀ ਜ਼ਰੂਰਤ ਵਧ ਗਈ ਹੈ।

ਇਹ ਵੀ ਪੜ੍ਹੋ : ਪੈਨਸ਼ਨਰਾਂ ਅਤੇ ਟੈਕਸਦਾਤਾਵਾਂ ਲਈ ਮਹੱਤਵਪੂਰਨ ਖ਼ਬਰ; ਨਵੰਬਰ 'ਚ ਬਦਲ ਜਾਣਗੇ ਕਈ ਵੱਡੇ ਨਿਯਮ

ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ 'ਚ ਵੱਡਾ ਖੁਲਾਸਾ:  ਦੋ ਔਰਤਾਂ ਦੀ ਸ਼ੱਕੀ ਭੁਮਿਕਾ ਆਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News