ਗੁਹਾਟੀ ’ਚ 22 ਸਾਲਾ ਵਿਦਿਆਰਥਣ ਦੀ ਸ਼ੱਕੀ ਮੌਤ; ਪ੍ਰੇਮੀ ਆਸਿਫ਼ ਅਲੀ ਗ੍ਰਿਫ਼ਤਾਰ
Sunday, Sep 27, 2026 - 04:52 PM (IST)
ਗੁਹਾਟੀ (ਏਜੰਸੀ)- ਗੁਹਾਟੀ ਯੂਨੀਵਰਸਿਟੀ ਦੀ 22 ਸਾਲਾ ਸਮਾਜ ਸ਼ਾਸਤਰ ਦੀ ਵਿਦਿਆਥਣ ਨਿਮਿਸ਼ਾ ਠਾਕੁਰੀਆ ਦੀ ਸ਼ਹਿਰ ਦੇ ਬਾਹਰੀ ਇਲਾਕੇ ਗਰਾਲ ਸਥਿਤ ਇਕ ਹੋਮਸਟੇ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਸ ਨੇ ਉਸ ਦੇ ਨਾਲ ਠਹਿਰੇ 26 ਸਾਲਾ ਪ੍ਰੇਮੀ ਆਸਿਫ਼ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਇਹ ਮਾਮਲਾ ਮੁਢਲੀ ਜਾਂਚ 'ਚ ਕਤਲ ਦਾ ਲੱਗ ਰਿਹਾ ਹੈ, ਹਾਲਾਂਕਿ ਮੁਲਜ਼ਮ ਦਾ ਦਾਅਵਾ ਹੈ ਕਿ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ।
ਗੁਹਾਟੀ ਪੱਛਮੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਬੋਲਿਨ ਦਿਓਰੀ ਦੇ ਅਨੁਸਾਰ, ਘਟਨਾ ਦੀ ਸੂਚਨਾ ਧਾਰਾਪੁਰ ਸਥਿਤ ਇਕ ਸਥਾਨਕ ਸਿਹਤ ਕੇਂਦਰ ਤੋਂ ਮਿਲੀ, ਜਿੱਥੇ ਵਿਦਿਆਰਥਣ ਨੂੰ ਬੇਹੋਸ਼ੀ ਦੀ ਹਾਲਤ ਵਿਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਉਸਨੂੰ ਗੁਵਾਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡੀ. ਸੀ. ਪੀ. ਦਿਓਰੀ ਨੇ ਦੱਸਿਆ ਕਿ ਮੁਲਜ਼ਮ ਆਸਿਫ਼ ਅਲੀ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਹੈ, ਪਰ ਸਾਨੂੰ ਉਸਦੀ ਗੱਲ ’ਤੇ ਯਕੀਨ ਨਹੀਂ ਹੈ। ਮੌਕੇ ’ਤੇ ਜਾਂ ਲਾਸ਼ ’ਤੇ ਖੂਨ ਦੇ ਨਿਸ਼ਾਨ ਨਹੀਂ ਮਿਲੇ ਹਨ। ਸਾਡੀ ਜਾਂਚ ਜਾਰੀ ਹੈ ਅਤੇ ਸਾਨੂੰ ਸ਼ੱਕ ਹੈ ਕਿ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
