ਠਾਣੇ ''ਚ ਬੱਸ ''ਚੋਂ 9.37 ਲੱਖ ਦਾ ਗੁਟਖਾ ਬਰਾਮਦ, ਡਰਾਈਵਰ ਗ੍ਰਿਫ਼ਤਾਰ

Saturday, Jan 18, 2025 - 10:19 AM (IST)

ਠਾਣੇ ''ਚ ਬੱਸ ''ਚੋਂ 9.37 ਲੱਖ ਦਾ ਗੁਟਖਾ ਬਰਾਮਦ, ਡਰਾਈਵਰ ਗ੍ਰਿਫ਼ਤਾਰ

ਠਾਣੇ (ਭਾਸ਼ਾ) : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਪੁਲਸ ਨੇ ਗੁਆਂਢੀ ਰਾਜ ਮੱਧ ਪ੍ਰਦੇਸ਼ ਤੋਂ ਲਿਆਂਦੇ ਜਾ ਰਹੇ 9.37 ਲੱਖ ਰੁਪਏ ਦਾ ਗੁਟਖਾ ਜ਼ਬਤ ਕਰਕੇ ਇਕ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 
ਐੱਸ. ਪੀ. (ਠਾਣੇ ਦਿਹਾਤੀ) ਡਾ. ਡੀਐੱਸ ਸਵਾਮੀ ਨੇ ਦੱਸਿਆ ਕਿ ਸਥਾਨਕ ਅਪਰਾਧ ਸ਼ਾਖਾ ਦੀ ਟੀਮ ਨੇ ਵੀਰਵਾਰ ਰਾਤ ਸ਼ਾਹਪੁਰ 'ਚ ਮੁੰਬਈ-ਨਾਸਿਕ ਹਾਈਵੇਅ 'ਤੇ ਗੋਲਬਨ ਪਿੰਡ 'ਚ ਇੰਦੌਰ ਤੋਂ ਠਾਣੇ ਜਾ ਰਹੀ ਇਕ ਬੱਸ ਨੂੰ ਰੋਕਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਗੱਡੀ ਵਿੱਚੋਂ 9.37 ਲੱਖ ਰੁਪਏ ਦਾ ਗੁਟਖਾ ਬਰਾਮਦ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਬੱਸ ਡਰਾਈਵਰ ਜੋਗਿੰਦਰ ਪ੍ਰਸਾਦ ਸ਼ਾਹ (54) ਨੂੰ ਭਾਰਤੀ ਨਿਆਂਇਕ ਦੰਡਾਵਲੀ ਅਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨਿਯਮਾਂ ਦੇ ਸੰਬੰਧਤ ਉਪਬੰਧਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News