ਉੱਤਰਾਖੰਡ 'ਚ ਪਾਨ ਮਸਾਲੇ 'ਤੇ ਲੱਗੀ ਪਾਬੰਦੀ

10/19/2019 4:18:03 PM

ਦੇਹਰਾਦੂਨ (ਭਾਸ਼ਾ)— ਉੱਤਰਾਖੰਡ ਸਰਕਾਰ ਨੇ ਗੁਟਖਾ, ਪਾਨ-ਮਸਾਲਾ ਵਰਗੇ ਪਦਾਰਥਾਂ 'ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਤੰਬਾਕੂ ਅਤੇ ਨਿਕੋਟਿਨ ਦੀ ਉੱਚ ਮਾਤਰਾ ਵਾਲੇ ਪਾਨ ਮਸਾਲਾ ਦੇ ਉਤਪਾਦਨ, ਭੰਡਾਰਣ ਅਤੇ ਵਿਕਰੀ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਹੈ। ਖੁਰਾਕ ਸੁਰੱਖਿਆ ਕਮਿਸ਼ਨਰ ਨਿਤੇਸ਼ ਕੁਮਾਰ ਝਾਅ ਨੇ ਇਸ ਸੰਬੰਧ ਵਿਚ ਸ਼ੁੱਕਰਵਾਰ ਸ਼ਾਮ ਨੂੰ ਇਕ ਹੁਕਮ ਜਾਰੀ ਕੀਤਾ।

ਇਹ ਫੈਸਲਾ ਤੰਬਾਕੂ, ਗੁਟਖਾ ਅਤੇ ਪਾਨ-ਮਸਾਲਾ ਵਰਗੇ ਪਦਾਰਥਾਂ ਦੇ ਮਨੁੱਖੀ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਦੇ ਮੱਦੇਨਜ਼ਰ ਲਿਆ ਹੈ। ਹੁਕਮ ਵਿਚ ਪਾਬੰਦੀ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ ਮਨੁੱਖ ਵਲੋਂ ਖਾਧੇ ਜਾਣ ਵਾਲੇ ਕਿਸੇ ਵੀ ਉਤਪਾਦ ਜਿਸ ਵਿਚ ਤੰਬਾਕੂ ਅਤੇ ਨਿਕੋਟਿਨ ਦੀ ਮਾਤਰਾ ਹੈ, ਉਸ 'ਤੇ ਪਾਬੰਦੀ ਲਾਉਂਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਗੁਟਖਾ, ਪਾਨ ਮਸਾਲਾ ਅਤੇ ਵੱਖ-ਵੱਖ ਨਾਵਾਂ ਤਹਿਤ ਵੇਚੇ ਜਾ ਰਹੇ ਕਈ ਹੋਰ ਉਤਪਾਦਾਂ 'ਚ ਇਨ੍ਹਾਂ ਦੀ ਮਾਤਰਾ ਬਹੁਤ ਜ਼ਿਆਦਾ ਹੈ।


Tanu

Content Editor

Related News