ਗੁਰੂਗ੍ਰਾਮ ਜ਼ਬਰ-ਜ਼ਿਨਾਹ ਮਾਮਲਾ: ਸੁਪਰੀਮ ਕੋਰਟ ਨੇ ਹਰਿਆਣਾ ਪੁਲਸ ਨੂੰ ਪਾਈ ਝਾੜ, ਆਖ ''ਤੀ ਇਹ ਗੱਲ

Wednesday, Mar 25, 2026 - 02:32 PM (IST)

ਗੁਰੂਗ੍ਰਾਮ ਜ਼ਬਰ-ਜ਼ਿਨਾਹ ਮਾਮਲਾ: ਸੁਪਰੀਮ ਕੋਰਟ ਨੇ ਹਰਿਆਣਾ ਪੁਲਸ ਨੂੰ ਪਾਈ ਝਾੜ, ਆਖ ''ਤੀ ਇਹ ਗੱਲ

ਨਵੀਂ ਦਿੱਲੀ/ਗੁਰੂਗ੍ਰਾਮ: ਗੁਰੂਗ੍ਰਾਮ ਵਿੱਚ ਤਿੰਨ ਸਾਲ ਦੀ ਮਾਸੂਮ ਬੱਚੀ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਹਰਿਆਣਾ ਪੁਲਸ ਅਤੇ ਚਾਈਲਡ ਵੈਲਫੇਅਰ ਕਮੇਟੀ (CWC) ਦੀ ਕਾਰਜਸ਼ੈਲੀ ਨੂੰ ਲੈ ਕੇ ਝਾੜ ਪਾਈ। ਅਦਾਲਤ ਨੇ ਜਬਰ-ਜ਼ਿਨਾਹ ਮਾਮਲੇ ਵਿਚ ਪੁਲਸ ਦੇ ਵਤੀਰੇ ਨੂੰ ਬੇਹੱਦ "ਸੰਵੇਦਨਹੀਣ ਅਤੇ ਸ਼ਰਮਨਾਕ" ਦੱਸਿਆ ਹੈ। ਬੱਚੀ ਦੇ ਮਾਪਿਆਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪੁਲਸ ਦੀ ਲਾਪਰਵਾਹੀ ਅਤੇ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾਉਣ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ - ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼

ਥਾਣੇ ਕਿਉਂ ਬੁਲਾਈ ਗਈ 3 ਸਾਲ ਦੀ ਬੱਚੀ?
ਸੁਪਰੀਮ ਕੋਰਟ ਦੀ ਬੈਂਚ ਨੇ ਪੁਲਸ ਨੂੰ ਫਟਕਾਰ ਲਗਾਉਂਦਿਆਂ ਪੁੱਛਿਆ ਕਿ ਜਦੋਂ ਨਿਯਮਾਂ ਅਨੁਸਾਰ ਪੁਲਸ ਖ਼ੁਦ ਬੱਚੀ ਦੇ ਘਰ ਜਾ ਸਕਦੀ ਸੀ, ਤਾਂ ਉਸ ਨੂੰ ਵਾਰ-ਵਾਰ ਥਾਣੇ ਕਿਉਂ ਬੁਲਾਇਆ ਗਿਆ? ਅਦਾਲਤ ਨੇ ਕਿਹਾ, "ਇੱਕ ਤਿੰਨ ਸਾਲ ਦੀ ਬੱਚੀ ਨੂੰ ਥਾਣੇ, ਹਸਪਤਾਲ ਅਤੇ ਕਮੇਟੀ ਦਫ਼ਤਰ ਦੇ ਚੱਕਰ ਲਗਵਾਉਣਾ ਮਾਨਸਿਕ ਤੌਰ 'ਤੇ ਉਸ ਲਈ ਕਿੰਨਾ ਦਰਦਨਾਕ ਰਿਹਾ ਹੋਵੇਗਾ, ਕੀ ਪੁਲਸ ਨੂੰ ਇਸ ਦਾ ਅਹਿਸਾਸ ਨਹੀਂ ਸੀ?" ਅਦਾਲਤ ਨੇ ਨੋਟ ਕੀਤਾ ਕਿ ਬੱਚੀ ਦਾ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਮੁਲਜ਼ਮ ਦੀ ਮੌਜੂਦਗੀ ਵਿੱਚ ਰਿਕਾਰਡ ਕੀਤਾ ਗਿਆ, ਜੋ ਕਿ ਪੋਕਸੋ ਐਕਟ ਦੀ ਸਿੱਧੀ ਉਲੰਘਣਾ ਹੈ। ਬੱਚੀ ਨੂੰ ਅੱਧੇ ਘੰਟੇ ਤੱਕ ਮੁਲਜ਼ਮ ਨਾਲ ਇੱਕ ਬੰਦ ਕਮਰੇ ਵਿੱਚ ਰੱਖਿਆ ਗਿਆ, ਜਿਸ ਕਾਰਨ ਉਸ ਦਾ ਮਾਨਸਿਕ ਸਦਮਾ ਹੋਰ ਵਧ ਗਿਆ।

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਚਾਈਲਡ ਵੈਲਫੇਅਰ ਕਮੇਟੀ ਨੂੰ 'ਕਾਰਨ ਦੱਸੋ' ਨੋਟਿਸ
ਸੁਪਰੀਮ ਕੋਰਟ ਨੇ ਗੁਰੂਗ੍ਰਾਮ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰਾਂ ਵਿਰੁੱਧ ਵੀ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਬਿਨਾਂ ਮਾਪਿਆਂ ਦੀ ਮੌਜੂਦਗੀ ਦੇ ਬੱਚੀ ਤੋਂ ਪੁੱਛਗਿੱਛ ਕਰਨ 'ਤੇ ਅਦਾਲਤ ਨੇ ਕਮੇਟੀ ਮੈਂਬਰਾਂ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੂੰ ਅਹੁਦੇ ਤੋਂ ਕਿਉਂ ਨਾ ਹਟਾਇਆ ਜਾਵੇ? ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਟੀਮ ਵਿੱਚ ਹਰਿਆਣਾ ਕੈਡਰ ਦੀਆਂ ਸੀਨੀਅਰ ਮਹਿਲਾ IPS ਅਧਿਕਾਰੀ ਸ਼ਾਮਲ ਹੋਣਗੀਆਂ। ਅਦਾਲਤ ਨੇ ਹਰਿਆਣਾ ਸਰਕਾਰ ਨੂੰ ਤੁਰੰਤ SIT ਨੋਟੀਫਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ - 5 ਰੁਪਏ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ, ਸੁੱਖੂ ਸਰਕਾਰ ਨੇ ਲਾਇਆ ਸੈੱਸ

ਕਮਿਸ਼ਨਰ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ
ਅਦਾਲਤ ਨੇ ਗੁਰੂਗ੍ਰਾਮ ਦੇ ਪੁਲਸ ਕਮਿਸ਼ਨਰ ਅਤੇ ਜਾਂਚ ਅਧਿਕਾਰੀ ਨੂੰ 25 ਮਾਰਚ (ਅੱਜ) ਨਿੱਜੀ ਤੌਰ 'ਤੇ ਅਦਾਲਤ ਵਿੱਚ ਪੇਸ਼ ਹੋਣ ਅਤੇ ਪੂਰਾ ਕੇਸ ਰਿਕਾਰਡ ਨਾਲ ਲਿਆਉਣ ਦਾ ਹੁਕਮ ਦਿੱਤਾ ਹੈ। ਗੁਰੂਗ੍ਰਾਮ ਪੁਲਸ ਨੂੰ ਵੀਰਵਾਰ ਤੱਕ ਸਾਰੇ ਦਸਤਾਵੇਜ਼ SIT ਨੂੰ ਸੌਂਪਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ -  ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News