ਖ਼ਾਲਿਸਤਾਨ ਸਮਰਥਕ ਗੁਰਪਤਵੰਤ ਪਨੂੰ ਖ਼ਿਲਾਫ਼ ਰਾਜਧ੍ਰੋਹ ਦਾ ਮਾਮਲਾ ਦਰਜ, ਦਿੱਤੀ ਸੀ ਇਹ ਧਮਕੀ

Saturday, Apr 16, 2022 - 10:44 AM (IST)

ਗੁਰੂਗ੍ਰਾਮ (ਭਾਸ਼ਾ)- ਗੁਰੂਗ੍ਰਾਮ ਪੁਲਸ ਨੇ ਖ਼ਾਲਿਸਤਾਨ ਵਿਚਾਰਕ ਗੁਰਪਤਵੰਤ ਸਿੰਘ ਪਨੂੰ ਖ਼ਿਲਾਫ਼ ਰਾਜਧ੍ਰੋਹ ਦਾ ਇਕ ਮਾਮਲਾ ਦਰਜ ਕੀਤਾ ਹੈ। ਪਨੂੰ ਨੇ ਇਹ ਧਮਕੀ ਦਿੱਤੀ ਸੀ ਕਿ ਗੁਰੂਗ੍ਰਾਮ ਤੋਂ ਲੈ ਕੇ ਹਰਿਆਣਾ ਦੇ ਅੰਬਾਲਾ ਤੱਕ ਸਾਰੇ ਐੱਸ.ਪੀ. ਅਤੇ ਡੀ.ਸੀ. ਦਫ਼ਤਰਾਂ 'ਚ ਖ਼ਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ। ਪੁਲਸ ਨੇ ਦੱਸਿਆ ਕਿ ਪਨੂੰ ਨੇ ਯੂ-ਟਿਊਬ ਚੈਨਲ 'ਤੇ ਇਹ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ : ਪਨੂੰ ਨੇ 29 ਅਪ੍ਰੈਲ ਨੂੰ ਹਰਿਆਣਾ ਦੇ ਹਰ ਜ਼ਿਲ੍ਹੇ ਦੇ DC ਦਫ਼ਤਰ ’ਤੇ ਖਾਲਿਸਤਾਨੀ ਝੰਡਾ ਫਹਿਰਾਉਣ ਦੀ ਦਿੱਤੀ ਧਮਕੀ

ਸਾਈਬਰ ਕ੍ਰਾਈਮ ਪੁਲਸ ਥਾਣੇ 'ਚ ਦਰਜ ਐੱਫ.ਆਈ.ਆਰ. ਅਨੁਸਾਰ ਪਨੂੰ ਨੇ ਕਿਹਾ,''ਹਰਿਆਣਾ, ਪੰਜਾਬ ਦਾ ਹਿੱਸਾ ਹੋਵੇਗਾ ਅਤੇ ਪੰਜਾਬ ਨੂੰ ਭਾਰਤ ਤੋਂ ਮੁਕਤ ਕਰਵਾਇਆ ਜਾਵੇਗਾ। ਗੁਰੂਗ੍ਰਾਮ ਤੋਂ ਅੰਬਾਲਾ ਤੱਕ ਹਰੇਕ ਐੱਸ.ਪੀ. ਅਤੇ ਡੀ.ਸੀ. ਦਫ਼ਤਰ 'ਚ 29 ਅਪ੍ਰੈਲ ਨੂੰ ਖ਼ਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ ਅਤੇ ਹਰਿਆਣਾ ਖ਼ਾਲਿਸਤਾਨ ਬਣੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News