ਗੁਰੂਗ੍ਰਾਮ ''ਚ ਪਤੀ-ਪਤਨੀ ਨੇ ਇੱਕ-ਦੂਜੇ ''ਤੇ ਚਾਕੂ ਨਾਲ ਕੀਤੇ ਵਾਰ,ਹੋਈ ਮੌਤ

Thursday, Sep 12, 2019 - 02:13 PM (IST)

ਗੁਰੂਗ੍ਰਾਮ ''ਚ ਪਤੀ-ਪਤਨੀ ਨੇ ਇੱਕ-ਦੂਜੇ ''ਤੇ ਚਾਕੂ ਨਾਲ ਕੀਤੇ ਵਾਰ,ਹੋਈ ਮੌਤ

ਗੁਰੂਗ੍ਰਾਮ—ਹਰਿਆਣਾ 'ਚ ਗੁਰੂਗ੍ਰਾਮ ਜ਼ਿਲੇ ਦੇ ਡੁੰਡੇਹੇੜਾ ਪਿੰਡ 'ਚ ਅੱਜ ਭਾਵ ਵੀਰਵਾਰ ਸਵੇਰਸਾਰ ਪਤੀ ਅਤੇ ਪਤਨੀ ਦੇ ਕਤਲ ਹੋਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ। ਦੱਸ ਦੇਈਏ ਕਿ ਦੋਵੇਂ ਕਾਨਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਦੋਵੇਂ ਪਤੀ ਵਿਕ੍ਰਮ ਅਤੇ ਪਤਨੀ ਜੋਤੀ ਗੁਰੂਗ੍ਰਾਮ ਦੀ ਇੱਕ ਕੰਪਨੀ 'ਚ ਕੰਮ ਕਰਦੇ ਸਨ।

ਪੁਲਸ ਨੇ ਦੱਸਿਆ ਹੈ ਕਿ ਰਾਤ ਨੂੰ ਵਿਕ੍ਰਮ ਆਪਣੇ ਦੋਸਤ ਨਾਲ ਕਮਰੇ 'ਚ ਰੁਕਿਆ ਸੀ। ਵੀਰਵਾਰ ਸਵੇਰਸਾਰ ਜਿਵੇਂ ਹੀ ਘਰ ਪਹੁਚਿਆ ਤਾਂ ਉਸ ਦੀ ਪਤਨੀ ਜੋਤੀ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ 'ਤੇ ਚਾਕੂ ਨਾਲ ਵਾਰ ਕੀਤੇ, ਜਿਸ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਜਦਕਿ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ।


author

Iqbalkaur

Content Editor

Related News