ਗੁਰੂਗ੍ਰਾਮ ਹਾਦਸਾ: ਇਮਾਰਤ ਦੇ ਮਲਬੇ ’ਚੋਂ 18 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਵਿਅਕਤੀ

Friday, Feb 11, 2022 - 12:30 PM (IST)

ਗੁਰੂਗ੍ਰਾਮ ਹਾਦਸਾ: ਇਮਾਰਤ ਦੇ ਮਲਬੇ ’ਚੋਂ 18 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਵਿਅਕਤੀ

ਗੁਰੂਗ੍ਰਾਮ— ਬੀਤੀ ਸ਼ਾਮ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ’ਚ ਇਮਾਰਤ ਦਾ ਹਿੱਸਾ ਡਿੱਗਣ ਦੇ ਬਾਅਦ ਮਲਬੇ ’ਚ ਫਸੇ ਇੰਡੀਅਨ ਰੇਲਵੇ ਇੰਜੀਨਿਅਰਿੰਗ ਸਰਵਿਸ ਦੇ ਆਫ਼ਿਸਰ ਅਰੁਣ ਕੁਮਾਰ ਸ਼੍ਰੀਵਾਸਤਵ ਨੂੰ ਹੁਣ ਜਾ ਕੇ 18 ਘੰਟਿਆਂ ਬਾਅਦ ਜ਼ਿੰਦਾ ਬਾਹਰ ਕੱਢਿਆ ਗਿਆ ਹੈ। ਕੱਲ ਤੋਂ ਉਨ੍ਹਾਂ ਦੇ ਪੈਰ ਦਾ ਹੇਠਲਾ ਹਿੱਸਾ ਮਲਬੇ ’ਚ ਫਸਿਆ ਹੋਇਆ ਸੀ। ਇਸ ਦੇ ਬਾਅਦ ਅਰੁਣ ਕੁਮਾਰ ਸ਼੍ਰੀਵਾਸਤਵ ਨੂੰ ਮੈਡੀਕਲ ਸੁਵਿਧਾ ਦਿੱਤੀ ਗਈ ਅਤੇ ਐਂਬੂਲੈਂਸ ’ਚ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਮੇਰੇ ’ਤੇ ਸੀ. ਬੀ. ਆਈ. ਅਤੇ ਈ. ਡੀ. ਦਾ ਦਬਾਅ ਨਹੀਂ ਚੱਲਦਾ : ਰਾਹੁਲ

ਗੁਰੂਗ੍ਰਾਮ ਦੇ ਸੈਕਟਰ 109 ਦੇ ਚਿੰਤੇਲਸ ਪੈਰਾਡਿਸੋ ਸੋਸਾਇਟੀ ’ਚ ਵੀਰਵਾਰ ਸ਼ਾਮ ਕਰੀਬ 6.15 ਵਜੇ ਇਕ ਦਰਦਨਾਕ ਹਾਦਸਾ ਹੋ ਗਿਆ। ਇਸ ਸੋਸਾਇਟੀ ਦੇ ਡੀ ਬਲਾਕ ’ਚ ਛੇਵੀਂ ਮੰਜ਼ਿਲ ਦੇ ਫਲੈਟ ’ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਉਸ ਦੌਰਾਨ ਡਰਾਇੰਗ ਰੂਮ ਦਾ ਫਲੋਰ ਹੇਠਾਂ ਡਿੱਗ ਗਿਆ। ਜਿਸ ਦੇ ਬਾਅਦ ਛੇਵੀਂ ਮੰਜ਼ਿਲ ਤੋਂ ਹੇਠਾਂ ਗਰਾਊਂਡ ਫਲੋਰ ਤੱਕ ਦੇ ਸਾਰੇ ਫਲੈਟਾਂ ਦੇ ਛੱਤ ਅਤੇ ਫਲੋਰ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਲਾਂਕਿ ਦੱਸਆ ਜਾ ਰਿਹਾ ਹੈ ਕਿ ਛੇਵੀਂ ਫਲੋਰ ਤੋਂ ਗਰਾਊਂਡ ਫਲੋਰ ਤੱਕ ਕੁਝ ਫਲੈਟ ਬੰਦ ਸਨ। ਉਨ੍ਹਾਂ ’ਚ ਕੋਈ ਨਹੀਂ ਰਹਿੰਦਾ ਸੀ ਪਰ ਬਾਕੀ ਫਲੈਟਾਂ ’ਚ ਹਾਦਸੇ ਦੇ ਸਮੇਂ ਮੌਜੂਦ ਕੁਝ ਲੋਕ ਮਲਬੇ ਦੀ ਲਪੇਟ ’ਚ ਆ ਗਏ। ਹਾਦਸੇ ’ਚ ਕਰੀਬ 10 ਲੋਕ ਜ਼ਖਮੀ ਹੋ ਗਏ। ਐੱਨ.ਡੀ.ਆਰ.ਐੱਫ. ਦੀਆਂ 3 ਟੀਮਾਂ ਮੌਕੇ ’ਤੇ ਪੁੱਜੀਆਂ ਸਨ।

ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦੇ ਦਾਅਵੇ ਦੇ ਉਲਟ ਬਜਟ ਦੀ ਵੰਡ ਕਰ ਦਿੱਤੀ

ਸੋਸਾਇਟੀ ’ਚ ਰਹਿਣ ਵਾਲੇ ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਬਿਲਡਰ ਨੇ ਕਈ ਕੁਤਾਹੀਆਂ ਵਰਤੀਆਂ ਸਨ, ਜਿਸ ਦੀ ਸ਼ਿਕਾਇਤ ਕਈ ਵਾਰ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਦੱਸ ਦਈਏ ਘਟਨਾ ਦੇ ਬਾਅਦ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਗੁਰੂਗ੍ਰਾਮ ’ਚ ਹੋਏ ਹਾਦਸੇ ਨੂੰ ਲੈ ਕੇ ਪ੍ਰਸ਼ਾਸਨ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਹਨ ਅਤੇ ਸੀ.ਐੱਮ. ਖੁਦ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। 

ਇਹ ਵੀ ਪੜ੍ਹੋ : ਸ਼੍ਰੀਨਗਰ ’ਚ ਹਰੇਕ ਰਾਸ਼ਨ ਕਾਰਡ ਧਾਰਕ ਹੋਵੇਗਾ ਸਿਹਤ ਯੋਜਨਾ ਦਾ ਹੱਕਦਾਰ


author

Rakesh

Content Editor

Related News