ਗੁਰੂਗ੍ਰਾਮ : ਬਿਨਾਂ ਮਨਜ਼ੂਰੀ ਹੁੱਕਾ ਪਰੋਸਣ ਵਾਲੇ ਕਲੱਬ ''ਚ ਛਾਪਾ, ਇਕ ਗ੍ਰਿਫ਼ਤਾਰ

08/07/2022 5:09:08 PM

ਗੁਰੂਗ੍ਰਾਮ (ਭਾਸ਼ਾ)- ਮੁੱਖ ਮੰਤਰੀ ਉਡਣ ਦਸਤੇ ਅਤੇ ਆਬਕਾਰੀ ਵਿਭਾਗ ਦੀ ਇਕ ਸੰਯੁਕਤ ਟੀਮ ਨੇ ਬਿਨਾਂ ਮਨਜ਼ੂਰੀ ਦੇ 'ਫਲੇਵਰ' ਵਾਲਾ ਹੁੱਕਾ ਪਰੋਸਣ ਵਾਲੇ ਇਕ ਕਲੱਬ 'ਚ ਛਾਪਾ ਮਾਰਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂਗ੍ਰਾਮ-ਫਰੀਦਾਬਾਦ ਮਾਰਗ ਸਥਿਤ 'ਅਹਾਤਾ' ਦੇ ਇਕ ਕਰਮਚਾਰੀ ਨੂੰ ਗ੍ਰਿਫ਼ਤਾਰ ਕਰ ਕੇ 13 ਹੁੱਕੇ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡੀ.ਐੱਲ.ਐੱਫ. ਫੇਜ-1 ਥਾਣੇ 'ਚ ਉਕਤ ਮਾਮਲੇ ਦੇ ਸੰਬੰਧ 'ਚ ਇਕ ਸ਼ਿਕਾਇਤ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮਣੀਪੁਰ 'ਚ 82 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਉੱਡਣ ਦਸਤੇ ਦੇ ਇੰਸਪੈਕਟਰ ਹਰੀਸ਼ ਕੁਮਾਰ ਨੇ ਕਿਹਾ ਕਿ ਇਕ ਸ਼ਿਕਾਇਤ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਚਾਲਕ ਇਕ ਹੁੱਕੇ ਲਈ ਇਕ ਹਜ਼ਾਰ ਰੁਪਏ ਵਸੂਲਦਾ ਸੀ। ਅਧਿਕਾਰੀ ਨੇ ਦੱਸਿਆ ਕਿ ਅਹਾਤੇ ਦਾ ਪ੍ਰਬੰਧਕ ਮਾਨ ਸਿੰਘ ਲਾਇਸੰਸ ਦਿਖਾਉਣ 'ਚ ਅਸਫ਼ਲ ਰਹੇ। ਪੁਲਸ ਡਿਪਟੀ ਸੁਪਰਡੈਂਟ ਇੰਦਰਜੀਤ ਯਾਦਵ ਨੇ ਦੱਸਿਆ ਕਿ ਉੱਡਣ ਦਸਤਾ ਗੈਰ-ਕਾਨੂੰਨੀ ਰੂਪ ਨਾਲ ਸ਼ਰਾਬ ਅਤੇ ਹੁੱਕਾ ਪਰੋਸਣ ਵਾਲੇ ਅਦਾਰਿਆਂ 'ਤੇ ਕਾਰਵਾਈ ਜਾਰੀ ਰਖੇਗਾ। ਦੱਸਣਯੋਗ ਹੈ ਕਿ ਹਰਿਆਣਾ 'ਚ ਬਾਰ ਅਤੇ ਰੈਸਟੋਰੈਂਟ ਕੰਪਲੈਕਸਾਂ 'ਚ 'ਫਲੇਵਰ' ਵਾਲੇ ਹੁੱਕੇ ਦੀ ਵਿਕਰੀ ਬੈਨ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News