ਦਿੱਲੀ ਦੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ 'ਚ ਸੂਚਨਾ ਤਕਨੀਕ 'ਤੇ ਵਰਕਸ਼ਾਪ ਪੂਰੀ

01/24/2019 2:37:27 PM

ਨਵੀਂ ਦਿੱਲੀ (ਸੁਰਿੰਦਰ ਪਾਲ ਸੈਣੀ)-ਦਿੱਲੀ ਦੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਜੋ ਕਿ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਤੋਂ ਮਾਨਤਾ ਪ੍ਰਾਪਤ ਹੈ, 'ਚ 7 ਦਿਨੀਂ ਫੈਕਲਟੀ ਵਿਕਾਸ ਪ੍ਰੋਗਰਾਮ ਦੇ ਸੰਬੰਧ 'ਚ ਵਰਕਸ਼ਾਪ ਦੇ ਨਿਯਮਿਤ ਰੂਪ 'ਚ ਸਮਾਪਤੀ ਹੋਈ। ਇਸ ਵਰਕਸ਼ਾਪ ਦਾ ਵਿਸ਼ਾ ਸੀ, ''ਸਿੱਖਿਆ 'ਚ ਸੂਚਨਾ ਅਤੇ ਸੰਚਾਰ ਤਕਨੀਕ (ICT) ਜਾਂ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਰੂਪ 'ਚ ਪ੍ਰੋਫੈਸਰ ਐੱਮ. ਸੀ. ਸ਼ਰਮਾ (ਡਾਇਰੈਕਟਰ ਟੀਚਰ ਐਜੂਕੇਸ਼ਨ ਪ੍ਰੋਜੈਕਟ ਯੂਨੀਸੈਫ) ਨੇ ਸ਼ਿਰਕਤ ਕੀਤੀ ਅਤੇ ਸੈਸ਼ਨ ਦੀ ਪ੍ਰਧਾਨਗੀ ਇੰਦਰਪ੍ਰਸਥ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਦੇ ਡੀਨ ਪ੍ਰੋਫੈਸਰ ਸੰਗੀਤ ਚੌਹਾਨ ਨੇ ਕੀਤੀ। ਮੁੱਖ ਮਹਿਮਾਨ ਨੇ ਆਪਣੇ ਭਾਸ਼ਣ 'ਚ ਬੋਲਦੇ ਹੋਏ ਅੱਜ ਸਿੱਖਿਆ ਦੇ ਯੁਗ 'ਚ ਸੂਚਨਾ ਤਕਨੀਕ ਦੇ ਯੋਗਦਾਨ ਦੀ ਅਹਿਮੀਅਤ ਦੇ ਬਾਰੇ 'ਚ ਦੱਸਿਆ। ਕਾਲਜ ਦੀ ਪ੍ਰਿੰਸੀਪਲ ਡਾ. ਜਯੋਤੀ ਭੱਲਾ ਨੇ ਕਾਲਜ ਦੀਆਂ ਗਤੀਵਿਧੀਆਂ ਦੇ ਬਾਰੇ 'ਚ ਵਿਸਥਾਰ ਨਾਲ ਸਭ ਨੂੰ ਜਾਣੂ ਕਰਵਾਇਆ। 

PunjabKesari

ਕਾਲਜ ਦੇ ਡਾਇਰੈਕਟਰ ਡਾਂ. ਹਰਮੀਤ ਸਿੰਘ ਨੇ ਕਾਲਜ ਦੀ ਤਰੱਕੀ 'ਤੇ ਚਰਚਾ ਕਰਦੇ ਹੋਏ ਸਾਰਿਆਂ ਦਾ ਸਵਾਗਤ ਕਰਦੇ ਹੋਏ ਆਪਣੇ ਭਾਸ਼ਣ 'ਚ ਇਕ ਚੰਗੇ ਸਿੱਖਿਅਕ ਦੀ ਭੂਮਿਕਾ ਦੱਸੀ। ਐੱਨ. ਸੀ. ਈ, ਆਰ. ਟੀ. ਕੇ. ਡਾ. ਖਾਨ ਨੇ ਸੂਚਨਾ ਤਕਨੀਕ ਦੇ ਸਿੱਖਿਆ 'ਚ ਵਰਤੋਂ ਦੇ ਵੱਖ-ਵੱਖ ਪਹਿਲੂਆਂ 'ਤੇ ਵਰਤੋਂ ਦਾ ਮਹੱਤਵ ਸਮਝਾਇਆ। ਜਾਮੀਆ ਮਿਲੀਆ ਇਸਲਾਮੀਆ ਨਾਲ ਆਪਣਾ ਪੇਪਰ ਪੇਸ਼ ਕਰਨ ਪਹੁੰਚੀ ਡਾ. ਹਰਜੀਤ ਕੌਰ ਭਾਟੀਆਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਨਾਲ ਸੂਚਨਾ ਤਕਨੀਕ ਦੀ ਵਰਤੋਂ ਕਰਕੇ ਇਕ ਪ੍ਰਭਾਵਸ਼ਾਲੀ ਸਿੱਖਿਆ ਤੋਂ ਅਸੀਂ ਸਿੱਖਿਅਤ ਪੱਧਰ ਨੂੰ ਉੱਚਾ ਚੁੱਕ ਸਕਦੇ ਹਾਂ। ਪ੍ਰੋਗਰਾਮ ਦੇ ਆਖਰੀ ਦਿਨ ਰਾਸ਼ਟਰੀ ਅਲਪ-ਸੰਖਿਅਕ ਉੱਚ ਸਿੱਖਿਆ ਕਮਿਸ਼ਨਰ ਦੇ ਮੈਂਬਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਵਿਸ਼ੇਸ਼ ਰੂਪ ਨਾਲ ਪਹੁੰਚ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਅੰਤ 'ਚ ਕਾਲਜ ਦੇ ਡਾਇਰੈਕਟਰ ਡਾਂ. ਹਰਮੀਤ ਸਿੰਘ ਨੇ ਸਾਰਿਆਂ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ ਕੀਤਾ।

PunjabKesari


Iqbalkaur

Content Editor

Related News